19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਨਗਰ ਨਿਗਮ ਦੀ ਸਰਕਾਰੀ ਜ਼ਮੀਨ ਤੋਂ ਅਸਟੇਟ ਵਿਭਾਗ ਨੇ ਨਾਜਾਇਜ਼ ਕਬਜ਼ਾ ਛੁਡਵਾਇਆ <br/>

Ad Position 21
No active advertisement
ਫਤਾਹਪੁਰ ਇਲਾਕੇ 'ਚ ਸਰਕਾਰੀ ਜਗ੍ਹਾ ਤੋਂ ਨਾਜਾਇਜ਼ ਕਬਜ਼ਾ ਛੁਡਵਾਉਂਦੇ ਹੋਏ ਨਿਗਮ ਦੇ ਅਸਟੇਟ ਵਿਭਾਗ ਦੇ ਮੁਲਾਜ਼ਮ | ਤਸਵੀਰ: ਹਰਜੀਤ ਸਿੰਘ <br/> 09-04-2026
ਅੰਮਿ੍ਤਸਰ, 8 ਅਪ੍ਰੈਲ (ਹਰਮਿੰਦਰ ਸਿੰਘ)-ਨਗਰ ਨਿਗਮ ਦੀ ਫਤਾਹਪੁਰ ਸਥਿਤ ਸਰਕਾਰੀ ਜ਼ਮੀਨ 'ਤੇ ਕੀਤੇ ਗਏ ਨਾਜਾਇਜ਼ ਕਬਜ਼ੇ ਨੂੰ ਨਿਗਮ ਕਮਿਸ਼ਨਰ ਦੀਆਂ ਹਦਾਇਤਾਂ 'ਤੇ ਅਸਟੇਟ ਵਿਭਾਗ ਵਲੋਂ ਇਕ ਕਾਰਵਾਈ ਦੌਰਾਨ ਛੁਡਵਾ ਲਿਆ ਗਿਆ ਹੈ | ਇਸ ਕਾਰਵਾਈ ਦੀ ਅਗਵਾਈ ਕਰਦੇ ਹੋਏ ਅਸਟੇਟ ਅਫਸਰ, ਸੁਪਰਡੈਂਟ ਧਰਮਿੰਦਰਜੀਤ ਸਿੰਘ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਕੇਂਦਰੀ ਦੇ ਅਧੀਨ ਇਲਾਕੇ ਫਤਾਹਪੁਰ ਵਿਖੇ ਕਰੀਬ 1800 ਗਜ ਦੀ ਸਰਕਾਰੀ ਜਗ੍ਹਾ 'ਤੇ ਕਿਸੇ ਵਿਅਕਤੀ ਵਲੋਂ ਸਿਆਸੀ ਸ਼ਹਿ 'ਤੇ ਲੰਬੇ ਸਮੇਂ ਤੋਂ ਕਥਿਤ ਤੌਰ 'ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀ | ਜਿਸ ਦੀ ਸ਼ਿਕਾਇਤ ਨਗਰ ਨਿਗਮ ਕਮਿਸ਼ਨਰ ਨੂੰ ਮਿਲਣ ਉਪਰੰਤ ਅੱਜ ਉਨ੍ਹਾਂ ਦੀ ਟੀਮ ਜਿਸ ਵਿਚ ਇੰਸਪੈਕਟਰ ਪ੍ਰੀਤੀ ਚੌਹਾਨ, ਕਲਰਕ ਝਿਲਮਿਲ ਸਿੰਘ, ਪਟਵਾਰੀ ਤਜਿੰਦਰ ਸਿੰਘ, ਸਬ ਇੰਸਪੈਕਟਰ ਮਨਜੀਤ ਸਿੰਘ, ਹੈੱਡ ਕਾਂਸਟੇਬਲ ਗੁਰਦਿਆਲ ਸਿੰਘ, ਹਰਦੇਵ ਸਿੰਘ ਅਤੇ ਮਨਜੀਤ ਸਿੰਘ ਸ਼ਾਮਲ ਸਨ, ਨੇ ਨਿਗਮ ਦੇ ਹੋਰ ਮੁਲਾਜ਼ਮਾਂ ਨਾਲ ਮਿਲ ਕੇ ਕਾਰਵਾਈ ਕਰਦੇ ਹੋਏ ਉਕਤ ਜਗ੍ਹਾ 'ਤੇ ਨਾਜਾਇਜ਼ ਤੌਰ 'ਤੇ ਬਣੇ ਕਮਰੇ ਤੋੜ ਦਿੱਤੇ ਗਏ ਅਤੇ ਆਪਣੀ ਜ਼ਮੀਨ ਦਾ ਕਬਜ਼ਾ ਲੈ ਲਿਆ ਗਿਆ | ਉਨ੍ਹਾਂ ਦੱਸਿਆ ਕਿ ਇਸ ਜਗ੍ਹਾ 'ਤੇ ਕਿਸੇ ਵੇਲੇ ਟਾਂਗਾ ਸਟੈਂਡ ਹੋਇਆ ਕਰਦਾ ਸੀ | ਜਿਸ 'ਤੇ ਕਿਸੇ ਵਿਅਕਤੀ ਵਲੋਂ ਕਈ ਸਾਲਾਂ ਤੋਂ ਕਬਜ਼ਾ ਕੀਤਾ ਹੋਇਆ ਸੀ | ਇਸ ਜਗ੍ਹਾ ਦੀ ਨਿਸ਼ਾਨਦੇਹੀ ਕੀਤੇ ਜਾਣ 'ਤੇ ਇਹ ਜਗ੍ਹਾ ਨਿਗਮ ਦੀ ਨਿਕਲੀ ਜਿਸ ਤੇ ਫਿਰ ਨਿਗਮ ਨੇ ਕਬਜ਼ਾ ਕਰ ਲਿਆ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਪੁਲ ਤਾਰਾਂ ਵਾਲਾ ਤੋਂ ਲੈ ਕੇ ਨਿਊ ਅੰਮਿ੍ਤਸਰ ਦੇ ਗੋਲਡਨ ਗੇਟ ਤੱਕ ਸਰਵਿਸ ਲਾਈਨ 'ਤੇ ਨਾਜਾਇਜ਼ ਕਬਜ਼ੇ <br/> ਅਗਲੀ ਖ਼ਬਰ ਖ਼ਾਲਸਾ 'ਵਰਸਿਟੀ ਦਾ ਨਵਾਂ ਆਨਲਾਈਨ 'ਦਾਖ਼ਲਾ ਪੋਰਟਲ' ਪ੍ਰੋ. ਛੀਨਾ ਵਲੋਂ ਜਾਰੀ <br/>
Ad Position 24