19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਸ਼ਹੀਦਾਂ ਦੀ ਧਰਤੀ ਸੰਗਰੂਰ ਨੂੰ 'ਸਿਉਂਕ' ਕਹਿਣਾ ਬਾਜਵਾ ਦੀ ਘਟੀਆ ਮਾਨਸਿਕਤਾ ਦੀ ਉਪਜ-ਧਾਲੀਵਾਲ <br/>

Ad Position 21
No active advertisement
ਅਜੀਤ ਡੈਸਕ 09-04-2026
ਅੰਮਿ੍ਤਸਰ, 8 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)-ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਲੋਂ ਸੰਗਰੂਰ ਦੀ ਧਰਤੀ ਨੂੰ 'ਸਿਉਂਕ' ਪੈਦਾ ਕਰਨ ਵਾਲੀ ਧਰਤੀ ਦੱਸਣ ਵਾਲੇ ਬਿਆਨ 'ਤੇ ਤਿੱਖਾ ਹਮਲਾ ਕਰਦਿਆਂ ਇਸ ਨੂੰ ਬਾਜਵਾ ਦੀ ਘਟੀਆ ਮਾਨਸਿਕਤਾ ਅਤੇ ਪੰਜਾਬ ਦੇ ਸ਼ਾਨਾਮੱਤੇ ਇਤਿਹਾਸ ਪ੍ਰਤੀ ਉਨ੍ਹਾਂ ਦੀ ਅਗਿਆਨਤਾ ਦਾ ਪ੍ਰਤੀਕ ਕਰਾਰ ਦਿੱਤਾ | ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਬੋਲਣ ਤੋਂ ਪਹਿਲਾਂ ਸੰਗਰੂਰ ਦਾ ਇਤਿਹਾਸ ਪੜ੍ਹ ਲੈਣਾ ਚਾਹੀਦਾ ਸੀ, ਜਿਸ ਧਰਤੀ ਨੇ ਸ਼ਹੀਦ-ਏ-ਆਜ਼ਮ ਊਧਮ ਸਿੰਘ, ਸੇਵਾ ਸਿੰਘ ਠੀਕਰੀਵਾਲਾ ਵਰਗੇ ਮਹਾਨ ਦੇਸ਼ ਭਗਤ, ਨਾਮਧਾਰੀ ਕੂਕਾ ਲਹਿਰ ਅਤੇ ਰਿਆਸਤੀ ਅੰਦੋਲਨਾਂ ਨੂੰ ਜਨਮ ਦਿੱਤਾ, ਉਸ ਨੂੰ 'ਸਿਉਂਕ' ਕਹਿਣਾ ਬੇਹੱਦ ਸ਼ਰਮਨਾਕ ਹੈ | ਉਨ੍ਹਾਂ ਕਿਹਾ ਕਿ ਸੰਗਰੂਰ ਉਹ ਜ਼ਿਲ੍ਹਾ ਹੈ ਜਿਸ ਨੇ ਹਮੇਸ਼ਾ ਇਨਕਲਾਬੀ ਲਹਿਰਾਂ ਦੀ ਅਗਵਾਈ ਕੀਤੀ ਹੈ, ਚਾਹੇ ਉਹ ਆਜ਼ਾਦੀ ਦੀ ਜੰਗ ਹੋਵੇ ਜਾਂ ਹਾਲੀਆ ਕਿਸਾਨ ਅੰਦੋਲਨ | ਧਾਲੀਵਾਲ ਨੇ ਸਵਾਲ ਕੀਤਾ ਕਿ ਬਾਜਵਾ ਜਿਸ ਕਾਂਗਰਸੀ ਆਗੂ ਸੰਤ ਰਾਮ ਸਿੰਗਲਾ ਦੀ ਬਰਸੀ 'ਤੇ ਬੋਲ ਰਹੇ ਸਨ, ਕੀ ਉਹ ਵੀ 'ਸਿਉਂਕ' ਸਨ? ਉਨ੍ਹਾਂ ਕਿਹਾ ਕਿ ਬਾਜਵਾ ਨੂੰ ਪੰਜਾਬ ਦੇ ਲੋਕਾਂ ਅਤੇ ਸੰਗਰੂਰ ਦੇ ਨਿਵਾਸੀਆਂ ਤੋਂ ਤੁਰੰਤ ਮੁਆਫੀ ਮੰਗਣੀ ਚਾਹੀਦੀ ਹੈ |

Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸ੍ਰੀ ਪੰਜਾ ਸਾਹਿਬ ਵਿਖੇ 13 ਨੂੰ ਸਜਾਇਆ ਜਾਵੇਗਾ ਨਗਰ ਕੀਰਤਨ ਅਗਲੀ ਖ਼ਬਰ ਪੁਲ ਤਾਰਾਂ ਵਾਲਾ ਤੋਂ ਲੈ ਕੇ ਨਿਊ ਅੰਮਿ੍ਤਸਰ ਦੇ ਗੋਲਡਨ ਗੇਟ ਤੱਕ ਸਰਵਿਸ ਲਾਈਨ 'ਤੇ ਨਾਜਾਇਜ਼ ਕਬਜ਼ੇ <br/>
Ad Position 24