24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਡੀ. ਏ. ਵੀ. ਕਾਲਜ ਵਿਖੇ ਹੇਅਰ ਸਟਾਈਲਿੰਗ 'ਤੇ ਵਰਕਸ਼ਾਪ <br/>

Ad Position 21
No active advertisement
ਅਜੀਤ ਡੈਸਕ 10-04-2026
ਅੰਮਿ੍ਤਸਰ, 9 ਅਪੈ੍ਰਲ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਕਾਲਜ ਅੰਮਿ੍ਤਸਰ ਦੇ ਕਾਸਮੈਟੋਲੋਜੀ ਵਿਭਾਗ ਨੇ ਵਿਦਿਆਰਥੀਆਂ ਨੂੰ ਪੇਸ਼ੇਵਰ ਮੁਹਾਰਤ ਪ੍ਰਦਾਨ ਕਰਨ ਦੇ ਉਦੇਸ਼ ਨਾਲ ਲੀਗਲ ਯੂਨੀਸੈਕਸ ਸੈਲੂਨ ਐਂਡ ਅਕੈਡਮੀ ਦੇ ਸਹਿਯੋਗ ਨਾਲ ਹੇਅਰ ਕਟਿੰਗ ਐਂਡ ਸਟਾਈਲਿੰਗ 'ਤੇ ਇਕ ਰੋਜ਼ਾ ਵਰਕਸ਼ਾਪ ਕਰਵਾਈ ਗਈ | ਵਰਕਸ਼ਾਪ ਦਾ ਉਦਘਾਟਨ ਕਾਲਜ ਪਿ੍ੰਸੀਪਲ ਡਾ. ਅਮਰਦੀਪ ਗੁਪਤਾ ਨੇ ਕੀਤਾ | ਆਪਣੇ ਸੰਬੋਧਨ 'ਚ ਡਾ. ਅਮਰਦੀਪ ਨੇ ਕਿਹਾ ਕਿ ਕਾਸਮੈਟੋਲੋਜੀ ਸਿਰਫ਼ ਸੁਹਜ ਸ਼ਾਸਤਰ ਦਾ ਖੇਤਰ ਨਹੀਂ ਹੈ, ਸਗੋਂ ਰੁਜ਼ਗਾਰ ਦੇ ਵਿਸ਼ਾਲ ਮੌਕਿਆਂ ਦਾ ਪ੍ਰਵੇਸ਼ ਦੁਆਰ ਹੈ | ਵਾਲ ਕੱਟਣ ਅਤੇ ਸਟਾਈਲਿੰਗ ਵਰਗੇ ਹੁਨਰ ਨੌਜਵਾਨਾਂ ਨੂੰ ਸਵੈ-ਨਿਰਭਰ ਅਤੇ ਉੱਦਮੀ ਬਣਨ ਲਈ ਸਸ਼ਕਤ ਬਣਾਉਣ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਵਰਕਸ਼ਾਪ ਦੌਰਾਨ ਮਾਹਰ ਖੁਸ਼ਬੂ ਨੰਦਾ ਨੇ ਵਿਦਿਆਰਥੀਆਂ ਨਾਲ ਲੇਅਰ ਕਟਿੰਗ, ਬਲੰਟ ਕੱਟ, ਟੈਕਸਚਰਾਈਜ਼ਿੰਗ ਅਤੇ ਵੱਖ-ਵੱਖ ਹੇਅਰ ਸਟਾਈਲਿੰਗ ਤਕਨੀਕਾਂ ਬਾਰੇ ਜਾਣਕਾਰੀ ਸਾਂਝੀ ਕੀਤੀ | ਕੋਆਰਡੀਨੇਟਰ ਪ੍ਰੋ. ਰਿਚਾ ਮਹਾਜਨ ਅਤੇ ਪ੍ਰੋ. ਸ਼ਿਲਪੀ ਸੇਠ ਨੇ ਕਿਹਾ ਕਿ ਭਵਿੱਖ 'ਚ ਵੀ ਇਸੇ ਤਰ੍ਹਾਂ ਦੀਆਂ ਵਿਹਾਰਕ ਵਰਕਸ਼ਾਪਾਂ ਦਾ ਆਯੋਜਨ ਜਾਰੀ ਰੱਖਿਆ ਜਾਵੇਗਾ, ਜਿਸ ਨਾਲ ਵਿਦਿਆਰਥੀ ਮੌਜੂਦਾ ਉਦਯੋਗ ਦੇ ਰੁਝਾਨਾਂ ਤੋਂ ਜਾਣੰੂ ਰਹਿ ਸਕਣਗੇ | ਡਾ. ਗੁਪਤਾ ਦੀ ਯੋਗ ਅਗਵਾਈ ਹੇਠ ਕਰਵਾਈ ਇਸ ਵਰਕਸ਼ਾਪ 'ਚ ਤੀਹ ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ | ਪ੍ਰੋਗਰਾਮ ਦੇ ਅਖ਼ੀਰ 'ਚ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ |

Ad Position 22
No active advertisement
ਪਿਛਲੀ ਖ਼ਬਰ ਅਸਟੇਟ ਵਿਭਾਗ ਵਲੋਂ ਕੀਤੀ ਗਈ ਨਾਜਾਇਜ਼ ਕਬਜ਼ਿਆਂ 'ਤੇ ਕਾਰਵਾਈ <br/> ਅਗਲੀ ਖ਼ਬਰ ਦਿਨੇਸ਼ ਬੱਸੀ ਵਲੋਂ ਕੇਂਦਰ ਸਰਕਾਰ ਦੇ ਪ੍ਰਾਜੈਕਟ ਦੀ ਨਾਕਾਮੀ ਨੂੰ ਪੰਜਾਬ ਸਰਕਾਰ 'ਤੇ ਮੜ੍ਹਨਾ ਸਿਰਫ ਸਸਤੀ ਰਾਜਨੀਤੀ-ਮਠ...
Ad Position 24