ਅੰਮਿ੍ਤਸਰ, 11 ਅ੍ਰਪੈਲ (ਰੇਸ਼ਮ ਸਿੰਘ)-ਵਿਦੇਸ਼ ਜਾਣ ਵਾਲੀਆਂ ਛੁੱਟੀਆਂ ਤੇ ਛੋਟੇ ਬੱਚਿਆਂ ਦੀ ਸੰਭਾਲ ਲਈ ਕੀਤੀਆਂ ਛੁੱਟੀਆਂ 'ਚ ਡਾਇਰਕੇੈਟਰ ਸਿਹਤ ਵਿਭਾਗ ਵਲੋਂ ਕਟੌਤੀ ਕੀਤੀ ਜਾ ਰਹੀ ਹੈ ਜਿਸ ਕਾਰਨ ਮੁਲਾਜ਼ਮਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਇਹ ਪ੍ਰਗਟਾਵਾ ਅੱਜ ਇਥੇ ਰਾਜ ਫਾਰਮੇਸੀ ਆਫਿਸਰ ਐਸੋਸੀਏਸ਼ਨ ਤੇੇ ਸਿਹਤ ਵਿਭਾਗ ਦੀਆਂ ਹੋਰ ਜਥੇਬੰਦੀਆਂ ਦੀ ਇਕ ਹੰਗਾਮੀ ਮੀਟਿੰਗ ਪ੍ਰਧਾਨ ਪਲਵਿੰਦਰ ਸਿੰਘ ਧੰਮੂ, ਗੁਰਦੇਵ ਸਿੰਘ ਢਿੱਲੋਂ, ਬਾਬਾ ਮਲਕੀਅਤ ਸਿੰਘ ਭੱਟੀ ਅਤੇ ਬਲਦੇਵ ਸਿੰਘ ਝੰਡੇਰ, ਗੁਰਪ੍ਰੀਤ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਸਿਵਲ ਸਰਜਨ ਦਫਤਰ ਅੰਮਿ੍ਤਸਰ ਵਿਖੇ ਹੋਈ ਮੀਟਿੰਗ 'ਚ ਆਗੂਆਂ ਨੇ ਕੀਤਾ | ਉਨ੍ਹਾਂ ਦੱਸਿਆ ਕਿ ਅਫਸਰਾਂ, ਸੀਨੀਅਰ ਫਾਰਮੇਸੀ ਅਫਸਰਾਂ ਅਤੇ ਹੋਰ ਫਾਰਮੇਸੀ ਅਧਿਕਾਰੀਆਂ ਅਤੇ ਸਮੁੱਚੇ ਸਿਹਤ ਮੁਲਾਜ਼ਮਾਂ ਦੀਆਂ ਵਿਦੇਸ਼ ਜਾਣ ਲਈ ਭੇਜੀਆਂ ਛੁੱਟੀਆਂ ਨੂੰ ਡਾਇਰੈਕਟਰ ਸਿਹਤ ਸੇਵਾਵਾਂ ਵਲੋਂ ਪੂਰੇ ਰੂਪ 'ਚ ਮਨਜੂਰ ਨਹੀਂ ਕੀਤਾ ਜਾ ਰਿਹਾ | ਲਗਾਤਾਰ ਵੇਖਣ ਵਿਚ ਆ ਰਿਹਾ ਹੈ ਕਿ ਡਾਇਰੈਕਟਰ ਦਫਤਰ ਵਲੋਂ ਹਰੇਕ ਛੁੱਟੀ ਵਿਚ ਆਪਣੇ ਤੌਰ 'ਤੇ ਕਟੌਤੀ ਕਰ ਦਿੱਤੀ ਜਾਂਦੀ ਹੈ | ਜਿਸ ਵਿਚ ਉਕਤ ਮੁਲਾਜ਼ਮਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਕਿਉਂਕਿ ਵਿਦੇਸ਼ ਦਾ ਵੀਜ਼ਾ ਲੈਣ ਲਈ ਜਹਾਜ਼ ਦੀ ਟਿਕਟ ਦਿਖਾਉਣੀ ਬੜੀ ਜ਼ਰੂਰੀ ਹੁੰਦੀ ਹੈ ਤੇ ਮੁਲਾਜ਼ਮ ਆਪਣੀ ਟਿਕਟ ਪਹਿਲਾਂ ਕਰਵਾ ਲੈਂਦਾ ਹੈ ਆਪਣਾ ਸਾਰਾ ਪ੍ਰੋਗਰਾਮ ਉਸ ਅਨੁਸਾਰ ਨਿਰਧਾਰਿਤ ਕਰ ਲੈਂਦਾ ਹੈ ਪਰ ਡਾਇਰੈਕਟਰ ਸਿਹਤ ਸੇਵਾਵਾਂ ਵਲੋਂ ਮਨਮਾਨੇ ਢੰਗ ਨਾਲ ਇਨ੍ਹਾਂ ਛੁੱਟੀਆਂ ਵਿਚ ਕਟੌਤੀ ਕਰਕੇ ਸਮੁੱਚੇ ਫਾਰਮੇਸੀ ਅਧਿਕਾਰੀਆਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ | ਇਸ ਮੌਕੇ ਸਰਪ੍ਰਸਤ ਬਾਬਾ ਸ਼ਮਸ਼ੇਰ ਸਿੰਘ ਕੋਹਰੀ, ਨਵਦੀਪ ਸਿੰਘ ਚੀਮਾ, ਲਖਵਿੰਦਰ ਸਿੰਘ ਸੋਹੀ, ਅਸ਼ੋਕ ਸ਼ਰਮਾ, ਜਨਰਲ ਸਕੱਤਰ ਮਨਜੀਤ ਸਿੰਘ ਰਈਆ, ਜਸਮੇਲ ਸਿੰਘ ਵੱਲਾ, ਵਿੱਤ ਸਕੱਤਰ ਵਰਿੰਦਰ ਸਿੰਘ, ਰਣਜੋਧ ਸਿੰਘ ਸੰਘਾ, ਕੇਵਲ ਸਿੰਘ ਵੇਰਕਾ, ਕਰਨ ਸਿੰਘ ਲੋਪੋਕੇ, ਗੁਰਮੇਲ ਸਿੰਘ ਮਾਨਾਂਵਾਲਾ, ਕੰਵਰ ਮੁਕੇਸ਼, ਅਕਸ਼ੇ ਗੁਲੇਰੀਆ, ਲਵਜੀਤ ਸਿੰਘ ਸਿੱਧੂ, ਜਸਵਿੰਦਰ ਸਿੰਘ ਬਾਜਵਾ, ਜਸਪਾਲ ਸਿੰਘ ਕੋਟ ਖਾਲਸਾ ਅਤੇ ਵੱਡੀ ਗਿਣਤੀ ਵਿਚ ਫਾਰਮੇਸੀ ਅਧਿਕਾਰੀ ਮੌਜੂਦ ਸਨ |