ਅੰਮਿ੍ਤਸਰ, 11 ਅਪ੍ਰੈਲ ( ਜਸਵੰਤ ਸਿੰਘ ਜੱਸ)-ਨਵੀਂ ਦਿੱਲੀ ਸਥਿਤ ਬੰਗਲਾਦੇਸ਼ ਹਾਈ ਕਮਿਸ਼ਨ ਦੇ ਅਧਿਕਾਰੀ ਦੇਰ ਸ਼ਾਮ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ | ਹਾਈ ਕਮਿਸ਼ਨ ਦੇ ਮਨਿਸਟਰ ਪੋਲੀਟੀਕਲ ਮਿਸਟਰ ਮੁਹੰਮਦ ਅਬਦੁੱਲਾ ਅਲ ਮੈਮੂਨ ਅਤੇ ਮਨਿਸਟਰ ਕੌਂਲਸਰ ਮਿਸਟਰ ਮੇਸਬਾਹ ਉਦੀਨ ਚੌਧਰੀ ਨੇ ਗੁਰੂ ਘਰ ਵਿਖੇ ਦੋਵਾਂ ਮੁਲਕਾਂ ਦਰਮਿਆਨ ਮਜ਼ਬੂਤ ਦੋਸਤਾਨਾ ਸੰਬੰਧਾਂ ਅਤੇ ਵਿਸ਼ਵ ਸ਼ਾਂਤੀ ਦੀ ਕਾਮਨਾ ਕੀਤੀ | ਪਹਿਲੀ ਵਾਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੁੱਜੇ ਬੰਗਲਾਦੇਸ਼ੀ ਅਧਿਕਾਰੀਆਂ ਨੇ ਕਿਹਾ ਇਸ ਪਾਵਨ ਅਸਥਾਨ ਵਿਖੇ ਆ ਕੇ ਮਨ ਨੂੰ ਬਹੁਤ ਸਕੂਨ ਮਿਲਿਆ ਹੈ | ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਅਧਿਕਾਰੀ ਰਣਧੀਰ ਸਿੰਘ ਵਰਪਾਲ ਅਤੇ ਸਰਬਜੀਤ ਸਿੰਘ ਨੇ ਉਨ੍ਹਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਅਤੇ ਸਿੱਖ ਇਤਿਹਾਸ ਸਬੰਧੀ ਸੰਖੇਪ ਜਾਣਕਾਰੀ ਦਿੱਤੀ ਤੇ ਸਿੱਖ ਧਰਮ ਨਾਲ ਸੰਬੰਧ ਤਧਾਰਿਮਕ ਪੁਸਤਕਾਂ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕਾਰ ਸੇਵਾ ਸਰਹਾਲੀ ਵਾਲੇ ਹਰਭਜਨ ਸਿੰਘ ਸੰਧੂ ਵੀ ਸਨ |