06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਅਟਾਰੀ ਸਰਹੱਦ 'ਤੇ ਰੀਟਰੀਟ ਸੈਰਾਮਨੀ ਦੇਖਣ ਵਾਲੇ ਸੈਲਾਨੀ ਮੋਬਾਈਲ ਚੋਰਾਂ ਤੋਂ ਪ੍ਰੇਸ਼ਾਨ

Ad Position 21
repet_subhas-goyals [Copy P29]
ਅਜੀਤ ਡੈਸਕ 12-04-2026

ਅਟਾਰੀ, 11 ਅਪ੍ਰੈਲ (ਗੁਰਦੀਪ ਸਿੰਘ ਅਟਾਰੀ/ਰਾਜਿੰਦਰ ਸਿੰਘ ਰੂਬੀ)-ਭਾਰਤ-ਪਾਕਿਸਤਾਨ ਦੋਵਾਂ ਗੁਆਂਢੀ ਦੇਸ਼ਾਂ ਦੀਆਂ ਸਰਹੱਦੀ ਫੌਜਾਂ ਦੀ ਅਟਾਰੀ-ਵਾਹਗਾ ਸਰਹੱਦ 'ਤੇ ਹੋ ਰਹੀ ਰੀਟਰੀਟ ਸੈਰਾਮਨੀ ਦਾ ਆਨੰਦ ਮਾਨਣ ਆਏ ਸੈਲਾਨੀਆਂ ਨੂੰ ਉਸ ਸਮੇਂ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਜਦੋਂ ਚੋਰਾਂ ਵਲੋਂ ਉਨ੍ਹਾਂ ਦੀ ਜੇਬ 'ਤੇ ਕੈਂਚੀ ਚਲਾ ਦਿੱਤੀ ਜਾਂਦੀ ਹੈ। ਦੇਸ਼ ਦੀ ਸ਼ਾਨ ਤਿਰੰਗੇ ਝੰਡੇ ਦੀ ਰਸਮ ਦੇਖਣ ਦੂਰ ਦੁਰਾਡੇ ਇਲਾਕਿਆਂ 'ਚੋਂ ਆਏ ਸੈਲਾਨੀਆਂ ਦੇ ਰੋਜ਼ਾਨਾ ਵੱਡੀ ਗਿਣਤੀ ਵਿਚ ਮੋਬਾਈਲ ਅਤੇ ਪਰਸ ਚੋਰੀ ਹੋ ਰਹੇ ਹਨ। ਸੈਲਾਨੀਆਂ ਨੇ ਗੱਲਬਾਤ ਕਰਦੇ ਦੱਸਿਆ ਕਿ ਉਹ ਜਦੋਂ ਰੀਟਰੀਟ ਸੈਰਾਮਨੀ ਦੇਖਣ ਲਈ ਸਵਰਨ ਜਯੰਤੀ ਦੁਆਰ ਅਟਾਰੀ ਸਰਹੱਦ ਸਥਿਤ ਪੌੜੀਆਂ ਚੜ੍ਹ ਰਹੇ ਸਨ ਤਾਂ ਉਨ੍ਹਾਂ ਨੂੰ ਪਤਾ ਹੀ ਨਹੀਂ ਚੱਲਿਆ ਕਿ ਕਿਸ ਵੇਲੇ ਉਨ੍ਹਾਂ ਦੀਆਂ ਜੇਬਾਂ 'ਚੋਂ ਚੋਰਾਂ ਵਲੋਂ ਮੋਬਾਈਲ ਚੁਰਾ ਲਏ ਗਏ। ਯਾਤਰੀ ਖੁਸ਼ੀ-ਖੁਸ਼ੀ ਝੰਡੇ ਦੀ ਰਸਮ ਦੇਖਣ ਆਉਂਦੇ ਹਨ ਪਰ ਜਦੋਂ ਹਜ਼ਾਰਾਂ ਰੁਪਏ ਮਹਿੰਗੇ ਮੋਬਾਈਲ ਚੋਰੀ ਹੋ ਜਾਂਦੇ ਹਨ ਤਾਂ ਉਨ੍ਹਾਂ ਨੂੰ ਪਰੇਸ਼ਾਨ ਹੋ ਕੇ ਘਰਾਂ ਨੂੰ ਵਾਪਸ ਪਰਤਣਾ ਪੈਂਦਾ ਹੈ। ਅਟਾਰੀ ਸਰਹੱਦ 'ਤੇ ਰੋਜ਼ਾਨਾ ਹੀ ਚੋਰ ਰੀਟਰੀਟ ਸੈਰਾਮਨੀ ਮੌਕੇ ਆਉਂਦੇ ਹਨ ਅਤੇ ਜਦੋਂ ਭੀੜ ਹੋ ਜਾਂਦੀ ਹੈ, ਭੀੜ ਵਾਲੇ ਸਥਾਨ ਪੌੜੀਆਂ ਉੱਪਰ ਖੜ੍ਹੇ ਹੋ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਸਬੰਧਤ ਅਧਿਕਾਰੀਆਂ ਨੂੰ ਇਸ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ ਤਾਂ ਕਿ ਦੂਰ ਦੁਰਾਡੇ ਇਲਾਕਿਆਂ ਵਿੱਚੋਂ ਆਏ ਸੈਲਾਨੀਆਂ ਨੂੰ ਜੇਬ ਕਤਰਿਆ ਤੋਂ ਬਚਾਇਆ ਜਾ ਸਕੇ। ਜੇਬ ਕਤਰੇ ਗਰੋਹ ਵਿਚ ਲੜਕਿਆਂ ਦੇ ਨਾਲ ਲੜਕੀਆਂ ਵੀ ਮੌਜੂਦ ਦੱਸੀਆਂ ਜਾ ਰਹੀਆਂ ਹਨ ਜੋ ਔਰਤਾਂ-ਮਰਦਾਂ ਨੂੰ ਨਿਸ਼ਾਨਾ ਬਣਾਉਂਦੀਆਂ ਹਨ। ਚੋਰ ਗਿਰੋਹ ਸ਼ਨਿਚਰਵਾਰ ਅਤੇ ਐਤਵਾਰ ਨੂੰ ਭੀੜ ਵੱਧ ਹੋਣ ਕਾਰਨ ਸੈਲਾਨੀਆਂ ਦੀਆਂ ਜੇਬਾਂ 'ਤੇ ਕੈਂਚੀ ਚਲਾ ਕੇ ਪਰਸ ਅਤੇ ਮੋਬਾਈਲ ਕੱਢ ਲੈਂਦਾ ਹੈ। ਇਸ ਸੰਬੰਧੀ ਉੱਕਤ ਯਾਤਰੀਆਂ ਵਲੋਂ ਜਦੋਂ ਪੀਐਚਜੀ ਸਿਕਿਉਰਟੀ ਇੰਚਾਰਜ ਅਟਾਰੀ ਸਰਹੱਦ ਨਰਾਇਣਜੀਤ ਸ਼ਰਮਾ ਨੂੰ ਜਾਣੂ ਕਰਵਾਇਆ ਗਿਆ ਤਾਂ ਉਹ ਘਟਨਾ ਸਥਾਨ 'ਤੇ ਪਹੁੰਚੇ। ਸਬ ਇੰਸਪੈਕਟਰ ਨਰਾਇਣਜੀਤ ਸ਼ਰਮਾ ਵਲੋਂ ਸੀਮਾ ਸੁਰੱਖਿਆ ਬਲ ਸੈਕਟਰ ਹੈੱਡ ਕੁਆਰਟਰ ਖਾਸਾ ਅੰਮ੍ਰਿਤਸਰ ਦੇ ਡੀ.ਸੀ ਐਚ ਐਸ ਧਾਲੀਵਾਲ ਨੂੰ ਜਾਣੂ ਕਰਵਾਇਆ ਗਿਆ, ਜਿਨਾਂ ਵਲੋਂ ਵਿਸ਼ਵਾਸ ਦਵਾਇਆ ਗਿਆ ਹੈ ਕਿ ਉਹ ਇਸ ਸਬੰਧੀ ਬੀਐਸਐਫ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ, ਅਤੇ ਪੁਲਿਸ ਥਾਣਾ ਘਰਿੰਡਾ ਦੇ ਐਸਐਚਓ ਨੂੰ ਵੀ ਸੂਚਿਤ ਕੀਤਾ ਜਾਵੇਗਾ ਤਾਂ ਕਿ ਚੋਰਾਂ ਨੂੰ ਨੱਥ ਪਾਈ ਜਾਵੇ ਅਤੇ ਸੈਲਾਨੀਆਂ ਨੂੰ ਚੋਰਾਂ ਦੀ ਲੁੱਟ ਤੋਂ ਬਚਾਇਆ ਜਾ ਸਕੇ। ਸੈਲਾਨੀਆਂ ਵੱਲੋਂ ਚੋਰੀ ਸਬੰਧੀ ਅਟਾਰੀ ਸਰਹੱਦ ਸਥਿਤ ਪੁਲਿਸ ਚੌਕੀ ਕਾਹਨਗੜ੍ਹ ਵਿਖੇ ਦਰਖਾਸਤਾਂ ਦਰਜ ਕਰਵਾ ਦਿੱਤੀਆਂ ਹਨ। ਇਸ ਸਬੰਧੀ ਪੁਲਿਸ ਥਾਣਾ ਘਰਿੰਡਾ ਦੇ ਐਸਐਚਓ ਸਤਪਾਲ ਸਿੰਘ ਅਤੇ ਸਰਹੱਦੀ ਪੁਲਿਸ ਚੌਂਕੀ ਕਾਹਨਗੜ੍ਹ ਦੇ ਇੰਚਾਰਜ਼ ਜੋਗਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੇਬ ਕਤਰਿਆਂ ਤੇ ਨਜ਼ਰ ਰੱਖਦੇ ਹੋਏ ਉਨਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Ad Position 22
No active advertisement
ਪਿਛਲੀ ਖ਼ਬਰ ਪੁਲਿਸ ਚੌਕੀ ਜੈਂਤੀਪੁਰ ਥਾਣਾ ਕੱਥੂਨੰਗਲ 'ਚ ਮਰਜ, ਲੋਕਾਂ 'ਚ ਭਾਰੀ ਰੋਸ <br/> ਅਗਲੀ ਖ਼ਬਰ ਸਟੈੱਪ ਬਾਏ ਸਟੈੱਪ ਕਿੰਡਰਗਾਰਟਨ ਵਿਖੇ ਵਿਸਾਖੀ ਦਾ ਤਿਉਹਾਰ ਮਨਾਇਆ <br/>
Ad Position 24