ਜੈਂਤੀਪੁਰ, 11 ਅਪ੍ਰੈਲ (ਪ.ਪ.)-ਪੁਲਿਸ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਅਧੀਨ ਚੱਲ ਰਹੀ ਪੁਲਿਸ ਚੌਕੀ ਜੈਂਤੀਪੁਰ ਅਗਲੇ ਹੁਕਮਾਂ ਤੱਕ ਪੁਲਿਸ ਥਾਣਾ ਕੱਥੂਨੰਗਲ 'ਚ ਮਰਜ ਕਰ ਦਿੱਤੀ ਗਈ ਹੈ | ਇਸ ਸਬੰਧੀ ਇਲਾਕੇ ਦੇ ਮੁਹਤਬਰਾਂ ਤੇ ਆਮ ਲੋਕਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੁਲਿਸ ਚੌਂਕੀ ਨਾਲ ਇਲਾਕੇ ਵਿਚ ਭੈੜੇ ਅਨਸਰਾਂ ਨੂੰ ਡਰ ਰਹਿੰਦਾ ਸੀ ਅਤੇ ਕਰਾਇਮ ਕਰਨ ਲੱਗੇ ਡਰਦੇ ਸਨ | ਇਸ ਸਬੰਧੀ ਇਲਾਕੇ ਦੇ ਮੁਹਤਬਰ ਸੱਜਣਾਂ ਨੇ ਐੱਸ.ਐੱਸ.ਪੀ. ਅੰਮਿ੍ਤਸਰ ਦਿਹਾਤੀ ਪਾਸੋਂ ਪੁਰਜ਼ੋਰ ਮੰਗ ਕੀਤੀ ਕਿ ਇਸ ਚੌਂਕੀ ਨੂੰ ਦੁਬਾਰਾ ਬਹਾਲ ਕੀਤਾ ਜਾਵੇ | ਕਿਉਂਕਿ ਇਸ ਚੌਕੀ ਦੇ ਅਧੀਨ ਕੁਝ ਪਿੰਡ ਜ਼ਿਲ੍ਹਾ ਗੁਰਦਾਸਪੁਰ ਦੇ ਨਾਲ ਲਗਦੇ ਹਨ ਜਿਸ ਕਰਕੇ ਇਲਾਕੇ 'ਚ ਭੈੜੇ ਅਨਸਰ ਘੁੰਮਦੇ ਰਹਿੰਦੇ ਹਨ ਜੋ ਇਲਾਕੇ 'ਚ ਵਾਰਦਾਤਾਂ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਹਨ | ਉੱਚ ਅਧਿਕਾਰੀਆਂ ਪਾਸੋਂ ਮੰਗ ਕਰਦੇ ਹਾਂ ਕਿ ਪੁਲਿਸ ਚੌਕੀ ਜੈਂਤੀਪੁਰ ਜਲਦੀ ਬਹਾਲ ਕੀਤੀ ਜਾਵੇ ਨਹੀਂ ਤਾਂ ਆਉਣ ਵਾਲੇ ਦਿਨਾਂ 'ਚ ਨੈਸ਼ਨਲ ਹਾਈਵੇਅ ਬੰਦ ਕਰਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਜਾਵੇਗਾ | ਜਿਸ ਦੀ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ |
ਪੁਲਿਸ ਚੌਕੀ ਜੈਂਤੀਪੁਰ ਥਾਣਾ ਕੱਥੂਨੰਗਲ 'ਚ ਮਰਜ, ਲੋਕਾਂ 'ਚ ਭਾਰੀ ਰੋਸ <br/>
ਅਜੀਤ ਡੈਸਕ
12-04-2026