24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਚੌਕ ਮੀਰਾਂਕੋਟ ਤੋਂ ਖੈਰਾਂਬਦ ਰਾਹੀਂ ਵੱਖ-ਵੱਖ ਸਰਹੱਦੀ ਪਿੰਡਾਂ ਨੂੰ ਜੋੜਨ ਵਾਲੀ ਸੜਕ ਦੇ ਮੰਦੜੇ ਹਾਲ <br/>

Ad Position 21
No active advertisement
ਅਜੀਤ ਡੈਸਕ 13-04-2026
ਰਾਜਾਸਾਂਸੀ, 12 ਅਪ੍ਰੈਲ (ਹਰਦੀਪ ਸਿੰਘ ਖੀਵਾ)-ਅੰਮਿ੍ਤਸਰ ਦੇ ਹਵਾਈ ਅੱਡਾ ਰੋਡ 'ਤੇ ਸਥਿਤ ਚੌਕ ਮੀਰਾਂਕੋਟ ਤੋਂ ਨਿਕਲਦੀ ਲਿੰਕ ਰੋਡ (ਸੜਕ) ਜੋ ਪਿੰਡ ਖੈਰਾਂਬਾਦ, ਰੋੜੀਵਾਲਾ, ਰਡਾਲਾ ਤੇ ਧੌਲ ਤੋਂ ਇਲਾਵਾ ਘਨੂੰਪੁਰ ਕਾਲੇ, ਸਰਹੱਦੀ ਖੇਤਰ ਲੋਪੋਕੇ ਚੋਗਾਵਾਂ ਸਮੇਤ ਇਲਾਕੇ ਦੇ ਕਈ ਪਿੰਡਾਂ ਨੂੰ ਜੋੜਦੀ ਹੈ, ਇਸ ਸੜਕ ਦੇ ਮੰਦੜੇ ਹਾਲਾਤ ਹਨ | ਬੀਤੇ ਦਿਨਾਂ ਤੋਂ ਬਾਰਿਸ਼ ਨਾਲ ਜਿਥੇ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਉਕਤ ਸੜਕ ਤੇ ਸਕੂਲੀ ਵਿਦਿਆਰਥੀਆਂ, ਦੋਧੀਆਂ, ਤੜਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਸਮੇਤ ਰਾਹਗੀਰਾਂ ਨੂੰ ਆਉਣ ਜਾਣ ਵਿਚ ਭਾਰੀ ਤੰਗੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਅਤੇ ਇਸ ਸੜਕ ਤੇ ਵੱਡੇ-ਵੱਡੇ ਟੋਏ ਹੋਣ ਕਾਰਨ ਅਨੇਕਾਂ ਹਾਦਸੇ ਵੀ ਵਾਪਰਦੇ ਰਹਿੰਦੇ ਹਨ | ਪੰਜਾਬ ਸੂਬੇ ਦੀ ਸੱਤਾ 'ਤੇ ਕਾਬਜ਼ 'ਆਪ' ਦੀ ਸਰਕਾਰ ਇਕ ਪਾਸੇ ਵਿਕਾਸ ਕਾਰਜਾਂ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ, ਉਥੇ ਹੀ ਇਹ ਸੜਕ ਵੀ ਵਿਕਾਸ਼ ਕਾਰਜਾਂ ਦੀ ਪੋਲ ਖੋਲ੍ਹਦੀ ਨਜ਼ਰ ਆਉਂਦੀ ਹੈ | ਇਸ ਸੜਕ ਨੂੰ ਸ਼ਹਿਰੀ ਵਿਧਾਨ ਸਭਾ ਹਲਕਾ ਪੱਛਮੀ, ਦਿਹਾਤੀ ਹਲਕਾ ਅਟਾਰੀ ਤੇ ਅੱਗੇ ਵਿਧਾਨ ਸਭਾ ਹਲਕਾ ਰਾਜਾਸਾਂਸੀ ਪੈਂਦਾ ਪ੍ਰੰਤੂ ਕਿਸੇ ਵੀ ਸੰਬੰਧਿਤ ਹਲਕਾ ਵਿਧਾਇਕ ਜਾਂ ਹਲਕਾ ਇੰਚਾਰਜ ਵਲੋਂ ਇਸ ਦੀ ਸਾਰ ਨਹੀਂ ਲਈ ਜਾ ਰਹੀ | ਇਸ ਸੜਕ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਇਹ ਸੜਕ ਪੰਜਾਬ ਮੰਡੀ ਬੋਰਡ ਦੇ ਅਧੀਨ ਆਉਂਦੀ ਉਨ੍ਹਾਂ ਪੰਜਾਬ ਸਰਕਾਰ ਤੇ ਸੰਬੰਧਿਤ ਹਲਕਾ ਵਿਧਾਇਕਾਂ ਨੂੰ ਗੁਹਾਰ ਲਾਈ ਹੈ ਕਿ ਇਸ ਸੜਕ ਦੀ ਮੁੜ ਨਵੇਂ ਸਿਰਿਓਾ ਉਸਾਰੀ ਕਰਵਾਈ ਜਾਵੇ ਤਾਂ ਜੋ ਹਾਦਸਿਆਂ ਤੋਂ ਬਚਾਅ ਹੋ ਸਕੇ |

Ad Position 22
No active advertisement
ਪਿਛਲੀ ਖ਼ਬਰ ਭੁਪਿੰਦਰ ਸਿੰਘ ਖਾਲਸਾ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਯਾਤਰੀ ਨਿਵਾਸ ਦਾ ਦੌਰਾ <br/> ਅਗਲੀ ਖ਼ਬਰ ਦਵਿੰਦਰ ਸਿੰਘ ਦੁਬਲੀ ਵਾਰਡ ਨੰਬਰ 14 ਏ ਕੋਟ ਖ਼ਾਲਸਾ ਡੀਪੂ ਹੋਲਡਰ ਯੂਨੀਅਨ ਦੇ ਪ੍ਰਧਾਨ ਬਣੇ <br/>
Ad Position 24