24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

88 ਫੁੱਟ ਰੋਡ 'ਤੇ ਲੁੱਟ ਖੋਹ ਦੀ ਘਟਨਾ ਤੋਂ ਪੁਲਿਸ ਨੇ ਕੀਤਾ ਇਨਕਾਰ

Ad Position 21
No active advertisement
ਅਜੀਤ ਡੈਸਕ 13-04-2026
ਅੰਮਿ੍ਤਸਰ, 12 ਅਪ੍ਰੈਲ (ਰੇਸ਼ਮ ਸਿੰਘ)-ਸੋਸ਼ਲ ਮੀਡੀਆ 'ਤੇ 88 ਫੁੱਟ ਰੋਡ ਮੁਸਤਫਾਬਾਦ ਵਿਖੇ ਅਮਿਤ ਕੁਮਾਰ ਦੁਕਾਨਦਾਰ ਦੀ ਦੁਕਾਨ 'ਤੇ 4 ਅਣਪਛਾਤੇ ਵਿਅਕਤੀਆਂ ਵਲੋਂ ਲੁੱਟ ਖੋਹ ਦੀ ਵਾਪਰੀ ਘਟਨਾ ਉਪਰੰਤ ਪੁਲਿਸ ਨੇ ਸਫਾਈ ਦਿੰਦਿਆਂ ਕਿਹਾ ਕਿ ਲੁੱਟ ਖੋਹ ਵਰਗੀ ਕੋਈ ਘਟਨਾ ਨਹੀਂ ਵਾਪਰੀ ਜਦਕਿ ਕੱੁਟਮਾਰ ਹੋਈ ਹੈ | ਥਾਣਾ ਸਦਰ ਦੇ ਮੁਖੀ ਇੰਸ: ਕਿਰਨਦੀਪ ਸਿੰਘ ਨੇ ਦੱਸਿਆ ਕਿ ਅਮਿਤ ਕੁਮਾਰ ਦੁਕਾਨਦਾਰ ਵਲੋਂ ਦਰਖਾਸਤ ਦਿੱਤੀ ਹੈ ਜਿਸ ਦੇ ਸੰਬੰਧ 'ਚ ਗੁਆਂਢੀ ਕੱਪੜੇ ਦੀ ਦੁਕਾਨਦਾਰ ਖ਼ਿਲਾਫ਼ ਸ਼ੱਕ ਜ਼ਾਹਿਰ ਕੀਤਾ ਹੈ ਕਿ ਉਸ ਵਲੋਂ ਉਸ ਦੀ ਕੁੱਟਮਾਰ ਕਰਵਾਈ ਗਈ ਹੈ | ਉਨ੍ਹਾਂ ਕਿਹਾ ਕਿ ਇਹ ਦੁਕਾਨਦਾਰਾਂ ਦੀ ਆਪਸੀ ਰੰਜਿਸ਼ ਦਾ ਮਾਮਲਾ ਹੈ ਤੇ ਕੋਈ ਲੁੱਟ ਖੋਹ ਨਹੀਂ ਵਾਪਰੀ ਹੈ | ਇਸ ਸੰਬੰਧੀ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਹੋਲੀ ਸਿਟੀ ਕਾਲੋਨੀ 'ਚ ਸਾਲਾਨਾ ਅੰਮਿ੍ਤ ਬਾਣੀ ਸਤਿਸੰਗ ਕਰਵਾਇਆ ਅਗਲੀ ਖ਼ਬਰ ਅਵਤਾਰ ਟੱਕਰ ਵਲੋਂ ਮਥੁਰਾ ਕਿਸ਼ਤੀ ਹਾਦਸੇ 'ਤੇ ਦੁੱਖ ਪ੍ਰਗਟ <br/>
Ad Position 24