24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਹੋਲੀ ਸਿਟੀ ਕਾਲੋਨੀ 'ਚ ਸਾਲਾਨਾ ਅੰਮਿ੍ਤ ਬਾਣੀ ਸਤਿਸੰਗ ਕਰਵਾਇਆ

Ad Position 21
No active advertisement
ਅਜੀਤ ਡੈਸਕ 13-04-2026
ਅੰਮਿ੍ਤਸਰ, 12 ਅਪ੍ਰੈਲ (ਰਾਜੇਸ਼ ਕੁਮਾਰ ਸ਼ਰਮਾ)-ਟੀ ਟੇਬਲ ਗਰੁੱਪ ਵਲੋਂ ਭਗਤ ਹੰਸਰਾਜ ਮਹਾਰਾਜ ਦੀ ਅਪਾਰ ਕਿ੍ਪਾ ਸਦਕਾ ਸ੍ਰੀ ਰਾਮ ਸ਼ਰਣਮ ਅੰਮਿ੍ਤਸਰ ਦੇ ਮੁੱਖ ਸੰਚਾਲਕ ਤਿਲਕ ਰਾਜ ਵਾਲੀਆ ਦੀ ਮੌਜੂਦਗੀ 'ਚ ਹੋਲੀ ਸਿਟੀ ਕਾਲੋਨੀ 'ਚ ਸਾਲਾਨਾ ਅੰਮਿ੍ਤ ਬਾਣੀ ਸਤਿਸੰਗ ਕਰਵਾਇਆ ਗਿਆ, ਜਿਸ 'ਚ ਵੱਡੀ ਗਿਣਤੀ 'ਚ ਕਾਲੋਨੀ ਨਿਵਾਸੀਆਂ ਨੇ ਸ਼ਿਰਕਤ ਕੀਤੀ | ਪੋ੍ਰਗਰਾਮ ਦੀ ਸ਼ੁਰੂਆਤ ਸ਼ਮਾਂ ਰੌਸ਼ਨ ਨਾਲ ਹੋਈ, ਜਿਸ 'ਚ ਤਿਲਕ ਰਾਜ ਵਾਲੀਆ ਦੇ ਨਾਲ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ, ਚਰਨਜੀਤ ਬਹਿਲ, ਸੁਨੀਲ ਗੁਪਤਾ, ਸੰਜੇ ਧਵਨ, ਸੰਜੇ ਮਲਿਕ, ਈ. ਟੀ. ਓ. ਅਮਿਤ ਵਿਆਸ, ਉਪਕਾਰ ਸਿੰਘ, ਗੁਰਬਚਨ ਸਿੰਘ ਬਜਾਜ, ਸ਼ਿਸ਼ਾਂਕ ਮਹਾਜਨ, ਜਸਵਿੰਦਰ ਸਿੰਘ, ਐੱਸ. ਕੇ. ਲੂਥਰਾ, ਵਿਪਿਨ ਕਪੂਰ, ਅਨਿਲ ਚੋਪੜਾ, ਰਾਜਨ ਮਹਿਰਾ, ਐਕਸੀਅਨ ਰਾਕੇਸ਼ ਸੇਠ ਅਤੇ ਕੈਲਾਸ਼ ਬਾਂਸਲ ਮੌਜੂਦ ਸਨ | ਇਸ ਮੌਕੇ ਤਿਲਕ ਰਾਜ ਵਾਲੀਆ ਨੇ ਕਿਹਾ ਕਿ ਪ੍ਰਮਾਤਮਾ ਦੇ ਸਾਰੇ ਨਿਯਮ ਅਟੱਲ ਹਨ | ਮਨੁੱਖ ਕਾਰਜ ਕਰਨ ਲਈ ਸੁਤੰਤਰ ਹਨ | ਵਿਅਕਤੀ ਦੁਆਰਾ ਕੀਤੇ ਗਏ ਹਰ ਕਾਰਜ ਦੇ ਬੀਜ ਉਸਦੀ ਜ਼ਮੀਰ ਦੀ ਮਿੱਟੀ 'ਚ ਬੀਜੇ ਜਾਂਦੇ ਹਨ | ਜਦੋਂ ਚੰਗੇ ਕਰਮਾਂ ਦੇ ਬੀਜ ਵੱਢੇ ਜਾਂਦੇ ਹਨ, ਤਾਂ ਮਨੁੱਖ ਨੂੰ ਖੁਸ਼ੀ, ਸਨਮਾਨ, ਦੌਲਤ, ਵੱਕਾਰ, ਭੌਤਿਕ ਸੁੱਖ-ਸਹੂਲਤਾਂ ਅਤੇ ਪਰਮਾਤਮਾ ਦੀ ਕਿਰਪਾ ਮਿਲਦੀ ਹੈ ਅਤੇ ਜਦੋਂ ਮਾੜੇ ਕਰਮਾਂ ਦੇ ਬੀਜ ਵੱਢੇ ਜਾਂਦੇ ਹਨ ਤਾਂ ਦੁੱਖ ਆਉਂਦੇ ਹਨ | ਮਨੁੱਖ ਆਪਣੇ ਕਰਮਾਂ ਨੂੰ ਸਾਰੀ ਦੁਨੀਆਂ ਤੋਂ ਛੁਪਾ ਸਕਦਾ ਹੈ ਪਰ ਪ੍ਰਮਾਤਮਾ ਸਭ ਕੁਝ ਜਾਣਦਾ ਹੈ | ਇਸ ਲਈ ਮਨੁੱਖ ਨੂੰ ਜੀਵਨ 'ਚ ਨਾਮ ਸਿਮਰਨ ਦੇ ਨਾਲ-ਨਾਲ ਚੰਗੇ ਕਰਮਾਂ ਦੇ ਬੀਜ ਬੀਜਣੇ ਚਾਹੀਦੇ ਹਨ | ਇਸ ਮੌਕੇ ਸੀਮਾ ਹਾਂਡਾ, ਵਿਪਨ ਹਾਂਡਾ, ਨੀਲਮ ਵਰਮਾ, ਮਨੀਰਾਮ, ਪੁਰਸ਼ੋਤਮ ਸ਼ਰਮਾ, ਰਾਮ ਸਿਮਰਨ, ਸ਼ਿਵਾਨੀ ਖੁੱਲਰ, ਦਿ੍ਸ਼ਟੀ ਬਹਿਲ, ਬਬਲੀ ਬੈਹਲ, ਰੇਣੂ ਗੁਪਤਾ, ਰੇਣੂ ਵਿਆਸ, ਸ੍ਰੀਮਤੀ ਲੂਥਰਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਪਬਲਿਕ ਸਕੂਲ ਬੁਤਾਲਾ ਦਾ 8ਵੀਂ ਦਾ ਸ਼ਾਨਦਾਰ ਅਗਲੀ ਖ਼ਬਰ 88 ਫੁੱਟ ਰੋਡ 'ਤੇ ਲੁੱਟ ਖੋਹ ਦੀ ਘਟਨਾ ਤੋਂ ਪੁਲਿਸ ਨੇ ਕੀਤਾ ਇਨਕਾਰ
Ad Position 24