ਅੰਮ੍ਰਿਤਸਰ, 12 ਅਪ੍ਰੈਲ (ਹਰਮਿੰਦਰ ਸਿੰਘ)-ਚੀਫ਼ ਖ਼ਾਲਸਾ ਦੀਵਾਨ ਅਲੂਮਨੀ ਸੁਸਾਇਟੀ ਵਲੋਂ ਸ੍ਰੀ ਕਲਗੀਧਰ ਆਡੀਟੋਰੀਅਮ ਵਿਖੇ ਵਿਸਾਖੀ ਨੂੰ ਸਮਰਪਿਤ ਸਮਾਗਮ ਦੌਰਾਨ ਅੰਤਰ ਸੀ. ਕੇ. ਡੀ. ਸਕੂਲਾਂ ਦੇ ਪੰਜਾਬੀ ਲੋਕ ਗਾਇਕੀ ਮੁਕਾਬਲੇ ਕਰਵਾਏ ਗਏ। ਸਮਾਗਮ ਦੀ ਸ਼ੁਰੂਆਤ ਪੰਜਾਬੀ ਗਾਇਕ ਗੁਰਬਾਜ ਸਿੰਘ ਵਲੋਂ ਗਾਏ ਧਾਰਮਿਕ ਗੀਤ ਨਾਲ ਕੀਤੀ ਗਈ। ਉਪਰੰਤ ਸੁਸਾਇਟੀ ਦੇ ਪ੍ਰਧਾਨ ਪ੍ਰਭਜੀਤ ਸਿੰਘ ਨੇ ਸਵਾਗਤੀ ਸੰਬੋਧਨ ਵਿਚ ਆਏ ਸਾਰੇ ਮਹਿਮਾਨਾਂ, ਪ੍ਰਿੰਸੀਪਲਾਂ ਤੇ ਅਲੂਮਨੀ ਮੈਂਬਰਾਂ ਦਾ ਸਵਾਗਤ ਕੀਤਾ। ਚੀਫ਼ ਖ਼ਾਲਸਾ ਦੀਵਾਨ ਦੇ ਆਨਰੇਰੀ ਸਕੱਤਰ ਰਮਣੀਕ ਸਿੰਘ ਤੇ ਵਧੀਕ ਆਨਰੇਰੀ ਸਕੱਤਰ ਮੁੱਖ ਦਫ਼ਤਰ ਮੈਂਬਰ ਇੰਚਾਰਜ ਹਰਵਿੰਦਰ ਪਾਲ ਸਿੰਘ ਚੁੱਘ ਨੇ ਸਾਂਝੇ ਤੌਰ 'ਤੇ ਅਲੂਮਨੀ ਸੁਸਾਇਟੀ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਅਲੂਮਨੀ ਸੁਸਾਇਟੀ ਵਲੋਂ ਸੁਸਾਇਟੀ ਦੀਆਂ ਸਰਗਰਮੀਆਂ ਨੂੰ ਵਿਸ਼ਵ ਪੱਧਰ 'ਤੇ ਪਹੁੰਚਾਉਣ ਤੇ ਹੋਰ ਮਜ਼ਬੂਤੀ ਦੇਣ ਹਿੱਤ ਅਲੂਮਨੀ ਸੁਸਾਇਟੀ ਦੀ ਵਿੱਤੀ ਸਕੱਤਰ ਡਾ. ਪ੍ਰਭਜੋਤ ਕੌਰ ਵਲੋਂ ਸੰਪਾਦਿਤ ਚੀਫ਼ ਖ਼ਾਲਸਾ ਦੀਵਾਨ ਅਲੂਮਨੀ ਮੈਗਜੀਨ ਤੇ ਵੈਬ-ਸਾਈਟ ਦਾ ਉਦਘਾਟਨ ਵੀ ਕੀਤਾ। ਉਪਰੰਤ ਸਮਾਜ ਵਿਚ ਉੱਚੀਆਂ ਉਪਲਬੱਧੀਆਂ ਹਾਸਿਲ ਕਰਨ ਵਾਲੀਆਂ ਮਹਿਲਾ ਅਲੂਮਨੀ ਐਚੀਵਰਜ਼ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਵਿਚ ਅਸਿਸਟੇਟ ਕਮਿਸ਼ਨਰ ਸਟੇਟ ਟੈਕਸਿਸ ਰਾਜਮਨਦੀਪ ਕੌਰ, ਜ਼ਿਲ੍ਹਾ ਡਿਪਟੀ ਅਟਾਰਨੀ ਵਿਜੀਲੈਂਸ ਰਮਨੀਤ ਕੌਰ, ਚਮੜੀ ਰੋਗ ਮਾਹਿਰ ਡਾ: ਜਯੋਤਿਕਾ ਕਾਲੜਾ, ਇਨਕਮ ਟੈਕਸ ਆਡਿਟਰ ਕੈਨੇਡਾ ਸਰਕਾਰ ਜਸਜੀਤ ਕੌਰ, ਐਕਟਰ ਡਾਇਰੈਕਟਰ ਤੇ ਉਦਯੋਗਪਤੀ ਮਨਦੀਪ ਕੌਰ ਘਈ ਸ਼ਾਮਿਲ ਸਨ। ਪੰਜਾਬੀ ਲੋਕ ਗਾਇਕ ਮੁਕਾਬਲਿਆਂ ਵਿਚ ਜੱਜਾਂ ਦੀ ਭੂਮਿਕਾ ਉਘੇ ਪੰਜਾਬੀ ਗਾਇਕਾ ਗਲੋਰੀ ਕੌਰ ਬਾਵਾ ਤੇ ਸ੍ਰੀ ਅਜੀਤ ਵਲੋਂ ਨਿਭਾਈ ਗਈ। ਜਿਨ੍ਹਾਂ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਮਜੀਠਾ ਰੋਡ ਬਾਈਪਾਸ ਤੋਂ ਸ਼ਬਦ ਅਰੋੜਾ ਨੂੰ ਪਹਿਲੇ ਸਥਾਨ 'ਤੇ, ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਬਸੰਤ ਐਵੇਨਿਊ ਤੋਂ ਹਰਦਰਸ਼ ਕੌਰ ਨੂੰ ਦੂਜੇ ਸਥਾਨ ਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਸ਼ੁਭਮ ਇਨਕਲੈਵ ਤੋਂ ਗੁਰਨੂਰ ਸਿੰਘ ਨੂੰ ਤੀਜੇ ਸਥਾਨ 'ਤੇ ਜੇਤੂ ਕਰਾਰ ਦਿੱਤਾ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਜੀ.ਟੀ. ਰੋਡ ਦੇ ਵਿਦਿਆਰਥੀ ਹਰਿਅਕਸ਼ ਸ਼ਰਮਾ ਨੂੰ ਸਪੈਸ਼ਲ ਇਨਾਮ ਨਾਲ ਨਿਵਾਜਿਆ। ਜੇਤੂਆਂ ਨੂੰ ਟਰਾਫੀਆਂ ਨਾਲ ਸਨਮਾਨਿਤ ਕਰਨ ਦੇ ਨਾਲ-ਨਾਲ ਮੁਕਾਬਲੇ 'ਚ ਹਿੱਸਾ ਲੈਣ ਵਾਲੇ ਸਮੂਹ ਵਿਦਿਆਰਥੀਆਂ ਨੂੰ ਹੌਂਸਲਾ ਅਫਜ਼ਾਈ ਇਨਾਮ ਦਿੱਤੇ ਗਏ। ਮੰਚ ਦਾ ਸੰਚਾਲਨ ਅਲੂਮਨੀ ਮੈਂਬਰਜ਼ ਵਿਪਨਪ੍ਰੀਤ ਕੌਰ ਤੇ ਸੈਂਡੀ ਚੱਠਾ ਵਲੋਂ ਕੀਤਾ। ਸੁਸਾਇਟੀ ਦੇ ਆਨਰੇਰੀ ਸਕੱਤਰ ਸਾਗਰਜੀਤ ਸਿੰਘ ਕਟਾਰੀਆਂ ਵਲੋਂ ਆਏ ਹੋਏ ਮਹਿਮਾਨਾਂ ਅਤੇ ਪ੍ਰੋਗਰਾਮ ਦੀ ਸਫਲ ਸੰਪੂਰਨਤਾ ਲਈ ਸਕੂਲ ਮੈਨੇਜਮੈਂਟ, ਸਟਾਫ ਤੇ ਅਲੂਮਨੀ ਮੈਂਬਰਜ਼ ਦੇ ਸਹਿਯੋਗ ਲਈ ਧੰਨਵਾਦ ਕੀਤਾ। ਪ੍ਰੋਗਰਾਮ ਦੇ ਅੰਤ ਵਿਚ ਵਿਦਿਆਰਥੀਆਂ ਵਲੋਂ ਪੰਜਾਬ ਦੇ ਲੋਕ ਨਾਚ ਭੰਗੜੇ ਦੀ ਪੇਸ਼ਕਾਰੀ ਨੇ ਹੋਈ। ਇਸ ਮੌਕੇ ਅਲੂਮਨੀ ਸੁਸਾਇਟੀ ਵਲੋਂ ਪ੍ਰਧਾਨ ਪ੍ਰਭਜੀਤ ਸਿੰਘ, ਮੀਤ ਪ੍ਰਧਾਨ ਪ੍ਰਭਜੋਤ ਸਿੰਘ ਸੇਠੀ, ਸੰਯੁਕਤ ਸਕੱਤਰ ਤਰਿੰਦਰ ਸਿੰਘ ਬਾਵਾ, ਸੰਯੁਕਤ ਸਕੱਤਰ ਰੁਬੀਨਾ ਸਿੰਘ, ਵਿੱਤੀ ਸਕੱਤਰ ਡਾ. ਪ੍ਰਭਜੋਤ ਕੌਰ, ਚੀਫ਼ ਖ਼ਾਲਸਾ ਦੀਵਾਨ ਮੈਂਬਰਾਂ 'ਚ ਡਾ. ਆਤਮਜੀਤ ਸਿੰਘ ਬਸਰਾ, ਸਰਜੋਤ ਸਿੰਘ ਸਾਹਨੀ, ਬਲਵਿੰਦਰ ਸਿੰਘ ਬਵੇਜਾ, ਰਜਿੰਦਰ ਸਿੰਘ ਮਰਵਾਹਾ, ਕਮਲਜੀਤ ਸਿੰਘ ਕੋਹਲੀ, ਅਮਰਦੀਪ ਸਿੰਘ ਰਾਜੇਵਾਲ ਆਦਿ ਮੌਜੂਦ ਸਨ।
ਚੀਫ਼ ਖ਼ਾਲਸਾ ਦੀਵਾਨ ਅਲੂਮਨੀ ਸੁਸਾਇਟੀ ਵਲੋਂ ਵਿਸਾਖੀ ਨੂੰ ਸਮਰਪਿਤ 'ਰੰਗਲਾ ਪੰਜਾਬੀ ਲੋਕ ਗਾਇਕੀ' ਮੁਕਾਬਲਾ ਕਰਵਾਇਆ
ਅਜੀਤ ਡੈਸਕ
13-04-2026