12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਸੇਵਾ ਮੁਕਤ ਪਟਵਾਰੀ ਕਾਨੂੰਗੋ ਤੇ ਨਾਇਬ ਤਹਿਸੀਲਦਾਰ ਹੋਏ ਇਕੱਠੇ : ਕਿਹਾ, ਮੰਗਾਂ ਲਈ ਸੰਘਰਸ਼ ਕਰਾਂਗੇ <br/>

Ad Position 21
No active advertisement
ਅਜੀਤ ਡੈਸਕ 15-04-2026
ਅੰਮਿ੍ਤਸਰ, 14 ਅ੍ਰਪੈਲ (ਰੇਸ਼ਮ ਸਿੰਘ)-ਸੇਵਾ ਮੁਕਤ ਪਟਵਾਰੀ, ਕਾਨੂੰਗੋ, ਨਾਇਬ ਤਹਿਸੀਲਦਾਰ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਅੰਮਿ੍ਤਸਰ ਤੇ ਤਰਨ ਤਾਰਨ ਦੀ ਮੀਟਿੰਗ 'ਚ ਵੱਡੀ ਤਾਦਾਦ 'ਚ ਆਗੂਆਂ ਤੇ ਵਰਕਰਾਂ ਨੇ ਸ਼ਿਰਕਤ ਕੀਤੀ ਤੇ ਕਿਹਾ ਕਿ ਮੰਗਾਂ ਲਈ ਸਰਕਾਰ ਖਿਲਾਫ ਇਕੱਠੇ ਹੋ ਕੇ ਸੰਘਰਸ਼ ਕਰਨ ਦੀ ਲੋੜ ਹੈ | ਇਹ ਮੀਟਿੰਗ ਲਖਵਿੰਦਰ ਸਿੰਘ ਕੋਹਾਲੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਨਿਰਮਲਜੀਤ ਸਿੰਘ ਬਾਜਵਾ ਪ੍ਰਧਾਨ ਪੰਜਾਬ ਵੈਲਫੇਅਰ ਐਸੋਸੀਏਸ਼ਨ ਉਚੇਚੇ ਤੌਰ ਤੇ ਸ਼ਾਮਿਲ ਹੋਏ | ਇਸ ਮੌਕੇ ਹਰਪਾਲ ਸਿੰਘ ਸਮਰਾ ਪੰਜਾਬ ਮੀਤ ਪ੍ਰਧਾਨ ਪਟਵਾਰ ਯੂਨੀਅਨ ਅਤੇ ਉਨ੍ਹਾਂ ਨਾਲ ਤਹਿਸੀਲ ਅੰਮਿ੍ਤਸਰ-1 ਸੌਰਵ ਸ਼ਰਮਾ ਅਤੇ 2 ਦੇ ਤਹਿਸੀਲ ਪ੍ਰਧਾਨ ਜੋਬਨਜੀਤ ਸਿੰਘ ਗਿੱਲ ਆਦਿ ਸ਼ਾਮਿਲ ਹੋਏ | ਇਸ ਮੌਕੇ ਵੱਖ-ਵੱਖ ਬੁਲਾਰੇ ਜਿਨ੍ਹਾਂ 'ਚ ਹਰਜੀਤ ਸਿੰਘ ਸੈਦੋਲੇਹਲ ਸਾਬਕਾ ਜਨਰਲ ਸਕੱਤਰ, ਕੁਲਵੰਤ ਸਿੰਘ ਡੇਹਰੀਵਾਲ ਸਾਬਕਾ ਪ੍ਰਧਾਨ, ਹਰਮਿੰਦਰ ਸਿੰਘ ਸਾਬਕਾ ਪ੍ਰਧਾਨ ਤਰਨ ਤਾਰਨ, ਜਸਬੀਰ ਸਿੰਘ ਬੱਲ ਸਾਬਕਾ ਜ਼ਿਲ੍ਹਾ ਪ੍ਰਧਾਨ ਕਾਨੂੰਗੋ ਐਸੋਸੀਏਸ਼ਨ, ਅਸ਼ੋਕ ਕੁਮਾਰ ਨਾਇਬ ਤਹਿਸੀਲਦਾਰ, ਰਿਟਾਇਰਡ ਕਾਨੂੰਗੋ ਮੇਜਰ ਸਿੰਘ ਭੋਮਾ, ਰਮੇਸ਼ ਪਾਲ ਕਾਨੂੰਗੋ, ਹਰਭਜਨ ਸਿੰਘ ਐਡਵੋਕੇਟ ਸਾਬਕਾ ਕਾਨੂੰਗੋ, ਜਤਿੰਦਰ ਕੁਮਾਰ ਕਾਨੂੰਗੋ, ਜੋਗਿੰਦਰ ਸਿੰਘ, ਵਿਪਨ ਕੁਮਾਰ, ਤਰਸੇਮ ਸਿੰਘ ਫੱਤੂਭੀਲਾ ਅਤੇ ਤਹਿਸੀਲ ਲੋਪੋਕੇ ਦੇ ਮੌਜੂਦਾ ਪ੍ਰਧਾਨ ਕਰਨਜੀਤ ਸਿੰਘ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅਮਨਦੀਪ ਹਸਪਤਾਲ ਸਮੂਹ ਨੇ ਭਾਰਤ 'ਚ ਪਹਿਲੀ ਵਾਰ ਕੈਂਸਰ ਦੇ ਮਰੀਜ਼ ਦੀ ਗੁੰਝਲਦਾਰ ਸਰਜਰੀ ਰੋਬੋਟਿਕ ਤਕਨੀਕ ਨਾਲ ਕਰਕੇ ਮੀਲ... ਅਗਲੀ ਖ਼ਬਰ ਸ੍ਰੀ ਦੁਰਗਿਆਣਾ ਤੀਰਥ ਅਤੇ ਵੱਡਾ ਹਨੂੰਮਾਨ ਮੰਦਰ ਵਿਖੇ ਸੰਗਰਾਂਦ ਦਾ ਦਿਹਾੜਾ ਮਨਾਇਆ <br/>
Ad Position 24