03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਖ਼ਾਲਸਾ ਕਾਲਜ ਅੰਮਿ੍ਤਸਰ ਗਲੋਬਲ ਐਲੂਮਨੀ ਐਸੋਸੀਏਸ਼ਨ ਦਾ ਐਲਾਨ

Ad Position 21
No active advertisement
ਅਜੀਤ ਡੈਸਕ 16-04-2026
ਅੰਮਿ੍ਤਸਰ, 15 ਅਪ੍ਰੈਲ (ਜਸਵੰਤ ਸਿੰਘ ਜੱਸ)-ਇਤਿਹਾਸਕ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਅੱਜ ਆਪਣੇ ਵਿਸ਼ਵ ਵਿਆਪੀ ਐਲੂਮਨੀ ਵਿਦਿਆਰਥੀਆਂ ਨੂੰ ਜੋੜਨ ਦੇ ਉਦੇਸ਼ ਤਹਿਤ ਖ਼ਾਲਸਾ ਕਾਲਜ ਅੰਮਿ੍ਤਸਰ ਗਲੋਬਲ ਐਲੂਮਨੀ ਐਸੋਸੀਏਸ਼ਨ ਦੇ ਪੁਨਰ ਗਠਨ ਦਾ ਐਲਾਨ ਕੀਤਾ ਹੈ, ਜਿਸ ਵਿਚ ਪੰਜ ਵਾਰ ਕੈਨੇਡੀਅਨ ਐੱਮ. ਪੀ. ਰਹੇ ਸੁੱਖ ਧਾਲੀਵਾਲ, ਸੇਵਾਮੁਕਤ ਆਈ. ਪੀ. ਐੱਸ. ਮੁਖਵਿੰਦਰ ਸਿੰਘ ਛੀਨਾ, ਨਾਮਵਰ ਉਚ ਪੱਧਰ ਦੇ ਖਿਡਾਰੀ ਕਰਤਾਰ ਸਿੰਘ ਪਹਿਲਵਾਨ, ਪੀ. ਏ. ਯੂ. ਦੇ ਸੇਵਾਮੁਕਤ ਉੱਪ ਕੁਲਪਤੀ ਡਾ. ਬੀ. ਐੱਸ. ਢਿੱਲੋਂ ਸਮੇਤ ਕੁਝ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਅਹੁਦੇਦਾਰ ਵਜੋਂ ਐਲਾਨਿਆ ਗਿਆ | ਐਲੂਮਨੀ ਐਸੋਸੀਏਸ਼ਨ ਦੇ ਮੁੱਖ ਸਰਪ੍ਰਸਤ ਤੋਂ ਇਲਾਵਾ ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਦੱਸਿਆ ਕਿ ਵੱਖ-ਵੱਖ ਕਮੇਟੀਆਂ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਕਾਰਜਕਾਲ ਦੋ ਸਾਲਾਂ ਲਈ ਹੋਰ ਵਧਾ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਦਾ ਮਕਸਦ ਭਾਰਤ ਅਤੇ ਵਿਦੇਸ਼ਾਂ 'ਚ ਸਾਬਕਾ ਵਿਦਿਆਰਥੀਆਂ ਨਾਲ ਸੰਸਥਾਗਤ ਸੰਬੰਧਾਂ ਨੂੰ ਮਜ਼ਬੂਤ ਕਰਨਾ ਅਤੇ ਕਾਲਜ ਦੇ ਅਕਾਦਮਿਕ, ਸੱਭਿਆਚਾਰਕ ਅਤੇ ਵਿਕਾਸ ਪਹਿਲਕਦਮੀਆਂ 'ਚ ਉਨ੍ਹਾਂ ਦੀ ਹਿੱਸੇਦਾਰੀ ਨੂੰ ਵਧਾਉਣਾ ਹੈ | ਉਨ੍ਹਾਂ ਕਿਹਾ ਕਿ ਉਕਤ ਐਸੋਸੀਏਸ਼ਨ 'ਚ ਖਾਲਸਾ 'ਵਰਸਿਟੀ ਦੇ ਕੁਲਪਤੀ ਅਤੇ ਕੌਂਸਲ ਦੇ ਪ੍ਰਧਾਨ ਸੱਤਿਆਜੀਤ ਸਿੰਘ ਮਜੀਠੀਆ, ਖ਼ਾਲਸਾ 'ਵਰਸਿਟੀ ਦੇ ਉੱਪ ਕੁਲਪਤੀ ਡਾ. ਮਹਿਲ ਸਿੰਘ, ਖ਼ਾਲਸਾ ਕਾਲਜ ਪਿ੍ੰਸੀਪਲ ਡਾ. ਆਤਮ ਸਿੰਘ ਰੰਧਾਵਾ ਮੁੱਖ ਸਰਪ੍ਰਸਤ ਵਜੋਂ ਆਪਣੀਆਂ ਸੇਵਾਵਾਂ ਨਿਭਾਉਣਗੇ | ਇਸ ਦੇ ਨਾਲ ਸਰਪ੍ਰਸਤਾਂ 'ਚ ਅਮਰੀਕਾ ਤੋਂ ਬਖਸ਼ੀਸ਼ ਸਿੰਘ ਸੰਧੂ, ਕੈਨੇਡਾ ਤੋਂ ਕੁਲਦੀਪ ਸਿੰਘ ਸੰਧੂ ਦੇ ਵੀ ਨਾਮ ਜ਼ਿਕਰਯੋਗ ਹਨ | ਜਦਕਿ ਨੀਦਰਲੈਂਡ ਤੋਂ ਭੁਪਿੰਦਰ ਸਿੰਘ ਹਾਲੈਂਡ, ਨਿਊਯਾਰਕ ਤੋਂ ਗੁਰਿੰਦਰਪਾਲ ਸਿੰਘ ਜੋਸਨ, ਵਾਸ਼ਿੰਗਟਨ ਤੋਂ ਮਹਿਤਾਬ ਸਿੰਘ ਕਾਹਲੋਂ, ਡੱਲਾਸ ਤੋਂ ਜੋਗਾ ਸਿੰਘ ਸੰਧੂ, ਬੈਂਸਲੇਮ ਤੋਂ ਗੁਰਵਰਿੰਦਰ ਕੌਰ ਸੰਧੂ, ਬੀ. ਸੀ. ਤੋਂ ਪ੍ਰੋ. ਸ਼ਮੀਰ ਸਿੰਘ, ਕੈਲੀਫੋਰਨੀਆ ਤੋਂ ਦਲਜੀਤ ਸਿੰਘ ਸੰਧੂ, ਪਰਥ ਤੋਂ ਗੁਲਵੀਰ ਸਿੰਘ ਸੈਣੀ, ਅਲਬਰਟਾ ਤੋਂ ਸ੍ਰੀ ਪ੍ਰਭ ਗਿੱਲ, ਕੈਲਗਰੀ ਤੋਂ ਜਤਿੰਦਰ ਸਿੰਘ ਚੀਮਾ, ਸਿਆਟਲ ਤੋਂ ਗੁਰਚਰਨ ਸਿੰਘ ਢਿੱਲੋਂ ਵੱਖ-ਵੱਖ ਅੰਤਰਰਾਸ਼ਟਰੀ ਚੈਪਟਰਾਂ ਦੇ ਡਾਇਰੈਕਟਰ, ਕੋਆਰਡੀਨੇਟਰ ਵਜੋਂ ਸ਼ਾਮਿਲ ਕੀਤੇ ਗਏ ਹਨ | ਇਸ ਮੌਕੇ ਅੰਤਰਰਾਸ਼ਟਰੀ ਸੱਭਿਆਚਾਰਕ ਆਦਾਨ-ਪ੍ਰਦਾਨ ਪ੍ਰੋਗਰਾਮਾਂ ਦੇ ਬੁਲਾਰੇ ਡਾ. ਦਵਿੰਦਰ ਸਿੰਘ ਛੀਨਾ, ਜਿਨ੍ਹਾਂ ਨੂੰ ਸੰਸਥਾ ਦੇ ਕਨਵੀਨਰ ਵਜੋਂ ਸ਼ਾਮਿਲ ਕੀਤਾ ਗਿਆ ਹੈ, ਨੇ ਕਿਹਾ ਕਿ ਮੈਨੇਜਮੈਂਟ ਨੇ ਐਸੋਸੀਏਸ਼ਨ ਦੀ ਅਗਵਾਈ ਕਰਨ ਲਈ ਉਨ੍ਹਾਂ 'ਤੇ ਜੋ ਵਿਸ਼ਵਾਸ ਪ੍ਰਗਟਾਇਆ ਹੈ ਉਸ 'ਤੇ ਖਰਾ ਉਤਰਣ ਲਈ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਮਿਹਨਤ ਅਤੇ ਲਗਨ ਨਾਲ ਨਿਭਾਉਣਗੇ | ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਵਲੋਂ ਸ: ਡੀ. ਐੱਸ. ਰਟੌਲ ਸਹਿ-ਕਨਵੀਨਰ ਹੋਣਗੇ, ਜਦਕਿ ਹਰਪ੍ਰੀਤ ਸਿੰਘ ਭੱਟੀ ਅਤੇ ਕੁਲਵਿੰਦਰ ਸਿੰਘ ਛੀਨਾ (ਕੈਨੇਡਾ) ਨੂੰ ਮੀਡੀਆ ਕੋਆਰਡੀਨੇਟਰ ਵਜੋਂ ਨਾਮਜ਼ਦ ਕੀਤਾ ਗਿਆ ਹੈ | ਇਸ ਤੋਂ ਇਲਾਵਾ ਉਕਤ ਕਮੇਟੀ 'ਚ ਕਾਰਜਕਾਰੀ ਸੰਸਥਾ 'ਚ ਵਿਗਿਆਨ, ਪ੍ਰਸ਼ਾਸਨ, ਸਿੱਖਿਆ ਅਤੇ ਜਨਤਕ ਸੇਵਾ ਵਰਗੇ ਵਿਭਿੰਨ ਖੇਤਰਾਂ ਦੀਆਂ ਉੱਘੀਆਂ ਸ਼ਖਸੀਅਤਾਂ 'ਚ ਡਾ. ਦਲਜੀਤ ਸਿੰਘ ਵਿਰਕ, ਉੱਘੇ ਵਿਗਿਆਨੀ (ਯੂ. ਕੇ.), ਏ. ਐੱਸ. ਭੁੱਲਰ, ਪੀ. ਸੀ. ਐੱਸ. (ਸੇਵਾ ਮੁਕਤ), ਗੁਰਦੀਪ ਸਿੰਘ, ਐੱਸ. ਐੱਸ. ਪੀ. (ਸੇਵਾ ਮੁਕਤ), ਸਰਬਜਿੰਦਰ ਸਿੰਘ ਰੰਧਾਵਾ, ਡਿਪਟੀ ਡਾਇਰੈਕਟਰ, ਜਸਦੀਪ ਸਿੰਘ ਸੈਣੀ, ਆਈ. ਜੀ., ਸਿਮਰਪਾਲ ਸਿੰਘ, ਡਾ. ਕਰਮਜੀਤ ਸਿੰਘ ਗਿੱਲ, ਸਵਰਨ ਸਿੰਘ ਮੋਹਾਲੀ, ਗੁਰਪ੍ਰੀਤ ਸਿੰਘ ਰਿਆੜ, ਗੁਰਿੰਦਰ ਸਿੰਘ ਮਹਿਰੋਕ, ਕੁਲਬੀਰ ਸਿੰਘ ਬਰਾੜ, ਤੇਜਿੰਦਰ ਸਿੰਘ ਖਾਲਸਾ, ਡਾ. ਹਰਬਖਸ਼ ਸਿੰਘ ਭੱਟੀ, ਡਾ. ਜਸਬੀਰ ਸਿੰਘ ਸਰਨਾ, ਅਨੰਤਦੀਪ ਸਿੰਘ ਢਿੱਲੋਂ, (ਕੈਨੇਡਾ), ਬਿਕਰਮਜੀਤ ਸਿੰਘ, ਪਿ੍ੰਸੀਪਲ ਕੇਵਲ ਸਿੰਘ ਰੰਧਾਵਾ, ਰਾਮ ਨਰਾਇਣ ਸਿੰਘ ਯੂ. ਕੇ., ਭਾਈ ਸਿਮਰਨਜੀਤ ਸਿੰਘ ਖ਼ਾਲਸਾ ਨੂੰ ਸ਼ਾਮਿਲ ਕੀਤਾ ਗਿਆ ਹੈ | ਇਸ ਮੌਕੇ ਸ: ਛੀਨਾ ਨੇ ਉਕਤ ਟੀਮ ਨੂੰ ਵਧਾਈ ਦਿੰਦਿਆਂ ਉਮੀਦ ਜ਼ਾਹਿਰ ਕਰਦਿਆਂ ਕਿਹਾ ਕਿ ਮੈਂਬਰ ਆਪਣੇ ਅਲਮਾ ਮੈਟਰ ਦੇ ਆਉਣ

Ad Position 22
No active advertisement
ਪਿਛਲੀ ਖ਼ਬਰ ਸਾਊਦੀ ਅਰਬ ਨੇ ਪਾਕਿ ਨੂੰ 3 ਅਰਬ ਡਾਲਰ ਦੀ ਵਾਧੂ ਸਹਾਇਤਾ ਦੇਣ ਦਾ ਕੀਤਾ ਵਾਅਦਾ <br/> ਅਗਲੀ ਖ਼ਬਰ ਰੇਲਗੱਡੀ ਅੱਗੇ ਛਾਲ ਮਾਰ ਕੇ ਵਿਅਕਤੀ ਵਲੋਂ ਖ਼ੁਦਕੁਸ਼ੀ
Ad Position 24