ਸੁਲਤਾਨਵਿੰਡ, 15 ਅਪ੍ਰੈਲ (ਗੁਰਨਾਮ ਸਿੰਘ ਬੁੱਟਰ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 8ਵੀਂ ਜਮਾਤ ਦੇ ਨਤੀਜਿਆਂ 'ਚ ਹਰਮਨ ਪਬਲਿਕ ਹਾਈ ਸਕੂਲ ਦੇ ਸਟਾਫ ਦੀ ਅਣਥੱਕ ਮਿਹਨਤ ਸਦਕਾ ਬੋਰਡ ਦੀ ਪੰਜਵੀਂ ਅਤੇ 8ਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ, ਸ਼ਾਨਦਾਰ ਨਤੀਜੇ ਆਉਣ ਦੀ ਖੁਸ਼ੀ ਵਿਚ ਚੇਅਰਮੈਨ ਮੈਡਮ ਕੈਲਾਸ਼ ਰਾਣੀ, ਪਿ੍ੰ: ਅਸ਼ਵਨੀ ਮਲਹੋਤਰਾ ਅਤੇ ਡਾਇਰੈਕਟਰ ਨਵਦੀਪ ਕੌਰ ਮਲਹੋਤਰਾ ਨੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਮੂੰਹ ਮਿੱਠਾ ਕਰਵਾਇਆ, ਜਿੱਥੇ ਬੱਚਿਆਂ ਵਲੋਂ ਗਿੱਧਾ ਅਤੇ ਭੰਗੜਿਆਂ ਨਾਲ ਖੁਸ਼ੀ ਮਨਾਈ ਗਈ | ਇਸ ਮੌਕੇ ਪਿ੍ੰ: ਅਸ਼ਵਨੀ ਕੁਮਾਰ ਮਲਹੋਤਰਾ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਿਹਨਤ ਕਰਨ ਨਾਲ ਅਸੀਂ ਹਰ ਕਾਮਯਾਬੀ ਹਾਸਿਲ ਕਰ ਸਕਦੇ ਹਾਂ ਉਨ੍ਹਾਂ ਨੇ ਬੱਚਿਆਂ ਨੂੰ ਇਸੇ ਤਰ੍ਹਾਂ ਹੀ ਮਿਹਨਤ ਕਰਕੇ ਪੜ੍ਹਾਈ ਦੇ ਖੇਤਰ ਵਿਚ ਮੱਲਾਂ ਮਾਰਦੇ ਰਹਿਣ ਲਈ ਜ਼ੋਰ ਦਿੱਤਾ | ਇਸ ਮੌਕੇ ਹਰਿੰਦਰ ਮੈਡਮ, ਗੋਰੀ ਸੇਠੀ, ਨਿਸ਼ਾ ਸੈਣੀ, ਬਲਜੀਤ ਕੌਰ, ਸੀਮਾ ਮੈਡਮ, ਸੁਮਨ ਬਾਲਾ, ਵਰਿੰਦਰ ਕੌਰ, ਸੰਤੋਸ਼ ਕੁਮਾਰੀ, ਮਧੂ ਸ਼ਰਮਾ, ਪ੍ਰਭਜੋਤ ਕੌਰ, ਮਨਦੀਪ ਕੌਰ, ਪਰਮਿੰਦਰ ਕੌਰ, ਸ਼ਰਨਜੀਤ ਕੌਰ, ਸਿਮਰਤ ਕੌਰ ਆਦਿ ਸਟਾਫ ਹਾਜ਼ਰ ਸਨ |