02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

'ਆਪ' ਦੇ ਵਪਾਰ ਵਿੰਗ ਵਲੋਂ ਭਾਜਪਾ ਵਿਰੁੱਧ ਰੋਸ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 04-05-2026

ਅੰਮਿ੍ਤਸਰ, 3 ਮਈ (ਰਾਜੇਸ਼ ਕੁਮਾਰ ਸ਼ਰਮਾ)-ਆਮ ਆਦਮੀ ਪਾਰਟੀ ਦੇ ਵਪਾਰ ਵਿੰਗ ਨੇ ਅੰਮਿ੍ਤਸਰ ਦੇ ਹਾਲ ਗੇਟ ਵਿਖੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਕੀਤੇ ਗਏ ਵਾਧੇ ਵਿਰੁੱਧ ਪ੍ਰਦਰਸ਼ਨ ਕੀਤਾ | ਮਾਝਾ ਜ਼ੋਨ ਇੰਚਾਰਜ ਵਪਾਰ ਵਿੰਗ ਸ਼ੀਤਲ ਜੁਨੇਜਾ ਅਤੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਦੀ ਅਗਵਾਈ ਹੇਠ ਕੀਤੇ ਇਸ ਪ੍ਰਦਰਸ਼ਨ 'ਚ ਲੋਕ ਸਭਾ ਇੰਚਾਰਜ ਜਸਕਰਨ ਬੰਦੇਸ਼ਾ, ਪੇਂਡੂ ਵਪਾਰ ਵਿੰਗ ਪ੍ਰਧਾਨ ਅਭਿਸ਼ੇਕ ਬਾਂਸਲ, ਮਹਿਲਾ ਵਿੰਗ ਪ੍ਰਧਾਨ ਕਾਮਨਾ ਆਨੰਦ, ਐੱਸ. ਸੀ. ਵਿੰਗ ਚੇਅਰਮੈਨ ਰਵਿੰਦਰ ਹੰਸ, ਮੀਡੀਆ ਵਿੰਗ ਇੰਚਾਰਜ ਅਰਵਿੰਦਰ ਭੱਟੀ, ਵਰੁਣ ਰਾਣਾ ਅਤੇ ਮੀਡੀਆ ਇੰਚਾਰਜ ਸਤਨਾਮ ਸਿੰਘ ਮਠਾਰੂ ਵਿਸ਼ੇਸ਼ ਤੌਰ 'ਤੇ ਸ਼ਾਮਿਲ ਸਨ | ਇਸ ਮੌਕੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਆਮ ਆਦਮੀ ਲਈ ਬੇਵੱਸ ਸਾਬਤ ਹੋਈ ਹੈ | ਉਨ੍ਹਾਂ ਕਿਹਾ ਕਿ ਵਪਾਰਕ ਐੱਲਪੀਜੀ ਸਿਲੰਡਰ ਦੀਆਂ ਕੀਮਤਾਂ 'ਚ ਹੁਣ ਤੱਕ ਦਾ ਸਭ ਤੋਂ ਵੱਡਾ ਵਾਧਾ ਕੀਤਾ ਹੈ, ਜਿਸ ਨਾਲ ਵਪਾਰਕ ਅਦਾਰਿਆਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਭਾਜਪਾ 'ਤੇ ਨਿਸ਼ਾਨਾ ਸਾਧਦੇ ਹੋਏ ਆਪ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਚੋਣਾਂ ਦੌਰਾਨ ਆਮ ਭਾਰਤੀਆਂ ਦੀ ਦੁਰਦਸ਼ਾ ਦੀ ਹੀ ਪਰਵਾਹ ਕਰਦੀ ਹੈ ਅਤੇ ਫਿਰ ਉਨ੍ਹਾਂ ਨੂੰ ਆਪਣੇ ਹੱਥਾਂ 'ਚ ਛੱਡ ਦਿੰਦੀ ਹੈ | ਉਨ੍ਹਾਂ ਕਿਹਾ ਕਿ ਈਰਾਨ ਯੁੱਧ ਨੂੰ ਤਿੰਨ ਮਹੀਨੇ ਹੋ ਗਏ ਹਨ, ਅਤੇ ਆਮ ਲੋਕਾਂ 'ਤੇ ਵਿੱਤੀ ਬੋਝ ਪਾਉਣ ਦੀ ਬਜਾਏ, ਸਰਕਾਰ ਨੂੰ ਉਨ੍ਹਾਂ ਦੀ ਸੁਰੱਖਿਆ ਲਈ ਇਕ ਠੋਸ ਯੋਜਨਾ ਤਿਆਰ ਕਰਨੀ ਚਾਹੀਦੀ ਸੀ, ਜਦੋਂ ਕਿ ਸਿਲੰਡਰਾਂ ਦੀਆਂ ਕੀਮਤਾਂ 'ਚ ਭਾਰੀ ਵਾਧਾ ਕਰਕੇ ਉਨ੍ਹਾਂ ਨੂੰ ਹੋਰ ਵੀ ਅਪਾਹਜ ਬਣਾਉਣਾ ਚਾਹੀਦਾ ਸੀ | ਇਸ ਮੌਕੇ ਹਰਪ੍ਰੀਤ ਆਹਲੂਵਾਲੀਆ, ਰਹੀਲ ਖੰਨਾ, ਕਪਿਲ ਚੱਢਾ, ਸੰਦੀਪ ਸਿੰਘ, ਮਨਦੀਪ ਮੋਂਗਾ, ਰਮੇਸ਼ ਅਵਸਥੀ, ਮਨਜੀਤ ਸਿੰਘ ਮਾਨ, ਵਿਨੀਤ ਅਨੇਜਾ, ਸੰਜੀਵ ਕੁਮਾਰ, ਕੁਲਵੰਤ ਸਿੰਘ, ਦੀਪਕ ਸ਼ਰਮਾ, ਨਿਰਮਲ ਸੋਖੀ, ਦਲਜੀਤ ਸਿੰਘ ਤੇ ਗੁਰਪ੍ਰੀਤ

Ad Position 22
No active advertisement
ਪਿਛਲੀ ਖ਼ਬਰ ਸ੍ਰੀ ਦੁਰਗਿਆਣਾ ਮੰਦਰ ਵਿਖੇ ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨਤਮਸਤਕ ਹੋਏ ਅਗਲੀ ਖ਼ਬਰ ਰਾਜਾਸਾਂਸੀ 'ਚ ਟਰੱਕ ਹਾਦਸੇ ਦੌਰਾਨ ਇਕ ਵਿਅਕਤੀ ਦੀ ਹੋਈ ਮੌਤ
Ad Position 24