02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਆਨਲਾਈਨ ਦਵਾਈਆਂ ਦੀ ਵਿੱਕਰੀ ਤੇ ਕਾਰਪੋਰੇਟ ਕੰਪਨੀਆਂ ਦੀ ਮਨਮਾਨੀ ਖ਼ਿਲਾਫ਼ ਦਵਾਈ ਕਾਰੋਬਾਰੀ ਹੋਏ ਇਕੱਠੇ

Ad Position 21
No active advertisement
ਅਜੀਤ ਡੈਸਕ 04-05-2026
ਅੰਮਿ੍ਤਸਰ, 3 ਮਈ (ਸੁਰਿੰਦਰ ਕੋਛੜ)-ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ਼ ਕੈਮਿਸਟ ਐਂਡ ਡਰੱਗਿਸਟ ਨਾਲ ਸੰਬੰਧਿਤ ਪੰਜਾਬ ਕੈਮਿਸਟ ਐਸੋਸੀਏਸ਼ਨ ਵਲੋਂ ਬੁਲਾਈ ਗਈ ਸੂਬਾ ਪੱਧਰੀ ਬੈਠਕ 'ਚ 23 ਜ਼ਿਲਿ੍ਹਆਂ ਦੇ ਪ੍ਰਧਾਨ, ਸਕੱਤਰ ਅਤੇ ਹੋਰ ਅਹੁਦੇਦਾਰ ਸ਼ਾਮਿਲ ਹੋਏ | ਬੈਠਕ ਦੀ ਅਗਵਾਈ ਕਰਦਿਆਂ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਦੁੱਗਲ ਅਤੇ ਜਨਰਲ ਸਕੱਤਰ ਜੀ. ਐੱਸ. ਚਾਵਲਾ ਨੇ ਕੇਂਦਰ ਸਰਕਾਰ ਤੋਂ ਆਨਲਾਈਨ ਦਵਾਈਆਂ ਦੀ ਵਿੱਕਰੀ 'ਤੇ ਤੁਰੰਤ ਰੋਕ ਲਗਾਉਣ, ਨਕਲੀ ਦਵਾਈਆਂ ਦੇ ਖ਼ਿਲਾਫ਼ ਕਾਰਵਾਈ ਅਤੇ ਕਾਰਪੋਰੇਟ ਕੰਪਨੀਆਂ ਦੀ ਮਨਮਾਨੀ ਬੰਦ ਕਰਵਾਉਣ ਦੀ ਮੰਗ ਕੀਤੀ | ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਸਿਹਤ ਵਿਭਾਗ ਡਰੱਗ ਦੇ ਨੋਟੀਫ਼ਿਕੇਸ਼ਨ 'ਚ ਬਦਲਾਅ, ਜਨ-ਔਸ਼ਦੀ ਦੁਕਾਨਾਂ ਦੀ ਜਾਂਚ ਸਮੇਤ ਹੋਰ ਮੰਗਾਂ ਕੀਤੀਆਂ | ਉਕਤ ਆਗੂਆਂ ਨੇ ਐਲਾਨ ਕੀਤਾ ਕਿ ਸੂਬੇ ਦੇ ਸਾਰੇ ਕੈਮਿਸਟ 15 ਮਈ ਤੋਂ 20 ਮਈ ਤੱਕ ਕਾਲੇ ਬਿੱਲੇ ਲਗਾ ਕੇ ਆਪਣਾ ਕੰਮ-ਕਾਰ ਕਰਨਗੇ ਅਤੇ 20 ਮਈ ਨੂੰ ਉਹ ਮੁਕੰਮਲ ਹੜਤਾਲ ਕਰਨਗੇ | ਦੁੱਗਲ ਤੇ ਚਾਵਲਾ ਨੇ ਕਿਹਾ ਕਿ ਆਨਲਾਈਨ ਫਾਰਮੇਸੀਆਂ ਅਤੇ ਵੱਡੇ ਸਟੋਰ ਭਾਰੀ ਛੋਟਾਂ ਦੇ ਕੇ ਉਨ੍ਹਾਂ ਕੀਮਤਾਂ 'ਚ ਦਵਾਈਆਂ ਵੇਚ ਰਹੇ ਹਨ ਜਿਸ ਭਾਅ 'ਤੇ ਆਮ ਪ੍ਰਚੂਨ ਵਿਕਰੇਤਾ ਨੂੰ ਵੀ ਨਹੀਂ ਮਿਲ ਰਹੀਆਂ | ਉਨ੍ਹਾਂ ਕਿਹਾ ਕਿ ਇਹ ਵੱਡੀਆਂ ਕੰਪਨੀਆਂ ਮੁਕਾਬਲੇਬਾਜ਼ੀ ਐਕਟ 2002 ਅਤੇ ਫਾਰਮੇਸੀ ਪ੍ਰੈਕਟਿਸ ਰੈਗੂਲੇਸ਼ਨ ਸਮੇਤ ਕਈ ਪ੍ਰਬੰਧਾਂ ਦੀ ਉਲੰਘਣਾ ਕਰਕੇ ਛੋਟੇ ਕਾਰੋਬਾਰੀਆਂ ਨਾਲ ਗ਼ੈਰ-ਵਾਜਬ ਮੁਕਾਬਲਾ ਕਰ ਰਹੀਆਂ ਹਨ | ਉਨ੍ਹਾਂ ਨੇ ਕਿਹਾ ਕਿ ਦੇਸ਼ 'ਚ ਆਨਲਾਈਨ ਫਾਰਮੇਸੀਆਂ ਦੀ ਇਜਾਜ਼ਤ ਨਹੀਂ ਹੈ | ਇਸ ਦੇ ਬਾਵਜੂਦ ਵੀ ਫਾਰਮੇਸੀਆਂ ਧੜੱਲੇ ਨਾਲ ਕਾਰੋਬਾਰ ਕਰ ਰਹੀਆਂ ਹਨ | ਇਸ ਮੌਕੇ ਰਾਜੇਸ਼ ਸੋਹੀ, ਮਨਜੀਤ ਸੂਦ, ਸੰਜੀਵ ਭਾਟੀਆ, ਸੰਜੀਵ ਜੈਨ, ਰਾਜੀਵ ਕਪੂਰ, ਅਮਰਦੀਪ ਸਿੰਘ, ਸੁਦਰਸ਼ਨ ਚੌਧਰੀ, ਰਾਜੀਵ ਜੈਨ, ਅਸ਼ੋਕ ਕਾਲੀ, ਸ਼ਸ਼ੀ ਕੁਮਾਰ ਤੇ ਨਰੇਸ਼ ਜਿੰਦਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਤਰਕਸ਼ੀਲ ਸੁਸਾਇਟੀ ਵਲੋਂ ਡਾ. ਦਾਭੋਲਕਰ ਹੱਤਿਆ ਮਾਮਲੇ ਦੇ ਦੋਸ਼ੀ ਕਾਤਲ ਨੂੰ ਜ਼ਮਾਨਤ ਦੇਣ ਦਾ ਵਿਰੋਧ ਅਗਲੀ ਖ਼ਬਰ ਡਾ. ਜਸਬੀਰ ਸਿੰਘ ਸ੍ਰੀ ਗੁਰੂ ਅਮਰਦਾਸ ਭਲਾਈ ਕੇਂਦਰ ਦੇ ਪ੍ਰਧਾਨ ਨਿਯੁਕਤ
Ad Position 24