27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਮੁਫ਼ਤ ਪਰਿਵਾਰ ਪਰਾਮਰਸ਼ ਕੇਂਦਰ ਵਲੋਂ ਸੈਮੀਨਾਰ <br/>

Ad Position 21
No active advertisement
ਅਜੀਤ ਡੈਸਕ 08-05-2026
ਅੰਮਿ੍ਤਸਰ, 7 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਮੁਫ਼ਤ ਪਰਿਵਾਰ ਪਰਾਮਰਸ਼ ਕੇਂਦਰ ਅਤੇ ਜਨ ਕਲਿਆਣ ਸੰਸਥਾ ਵਲੋਂ ਦੋਵਾਂ ਸੰਸਥਾਵਾਂ ਦੀ ਸੰਸਥਾਪਕ ਡਾ. ਸਵਰਾਜ ਗਰੋਵਰ ਦੀ ਅਗਵਾਈ ਹੇਠ 'ਡਿਜਿਟਲ ਫਾਸਟਿੰਗ-ਮਜ਼ਬੂਤ ਪਰਿਵਾਰ ਵੱਲ ਇਕ ਕਦਮ' ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਸਮਾਜਿਕ ਸੰਸਥਾਵਾਂ ਦੀ ਡਾਇਰੈਕਟਰ ਅਤੇ ਪ੍ਰਸਿੱਧ ਸਮਾਜਸੇਵੀ ਰਾਧਿਕਾ ਚੁੱਘ ਨੇ ਮੁੱਖ ਮਹਿਮਾਨ ਅਤੇ ਗੁਰੂ ਰਾਮਦਾਸ ਹਸਪਤਾਲ ਦੀ ਡਾਇਰੈਕਟਰ ਡਾ. ਰਿਪਿਨ ਚੰਨਾ, ਡੀ. ਏ. ਕਾਲਜ ਦੀ ਪ੍ਰੋ. ਡਾ. ਕਿਰਣ ਖੰਨਾ ਅਤੇ ਪਿ੍ੰ: ਡਾ. ਰਜਨੀ ਡੋਗਰਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ | ਇਸ ਦਾ ਸੰਚਾਲਨ ਡੀ. ਏ. ਕਾਲਜ ਦੀ ਪ੍ਰੋ. ਡਾ. ਸ਼ੈਲੀ ਜੱਗੀ ਵਲੋਂ ਕੀਤਾ ਗਿਆ | ਰਾਧਿਕਾ ਚੁੱਘ ਨੇ ਕਿਹਾ ਕਿ ਡਿਜਿਟਲ ਫਾਸਟਿੰਗ ਖੁਸ਼ਹਾਲ ਅਤੇ ਮਜ਼ਬੂਤ ਪਰਿਵਾਰ ਦੀ ਪਹਿਚਾਣ ਹੈ | ਉਨ੍ਹਾਂ ਜ਼ੋਰ ਦਿੱਤਾ ਕਿ ਸਾਡਾ ਮੁੱਖ ਉਦੇਸ਼ ਹੈ 'ਮੋਬਾਈਲ ਛੱਡੋ - ਰਿਸ਼ਤੇ ਜੋੜੋ' ਅਤੇ 'ਸਕ੍ਰੀਨ ਤੋਂ ਦੂਰੀ ਹੀ ਰਿਸ਼ਤਿਆਂ ਦੀ ਮਜ਼ਬੂਤ ਡੋਰੀ ਹੈ |' ਡਾ. ਸਵਰਾਜ ਗਰੋਵਰ ਨੇ ਕਿਹਾ ਕਿ ਮੋਬਾਈਲ ਫੋਨ ਪਰਿਵਾਰਕ ਦੂਰੀ ਦਾ ਇਕ ਮੁੱਖ ਕਾਰਨ ਬਣ ਚੁੱਕਾ ਹੈ | ਇਸ ਮੌਕੇ ਸੰਸਥਾ ਦੀ ਜਨਰਲ ਸਕੱਤਰ ਡੌਲੀ ਭਾਟੀਆ, ਉਪ ਪ੍ਰਧਾਨ ਇੰਦਿਰਾ ਧਵਨ, ਸਰੋਜ ਚਾਵਲਾ, ਵੀਣਾ ਮਹਾਜਨ, ਸਨੇਹ ਅਰੋੜਾ, ਮਨਜੀਤ ਠਿੱਡ, ਸੁਸ਼ਮਾ ਗਰੋਵਰ, ਡਾ. ਇੰਦੂ ਵਰਮਾ, ਪਿ੍ੰ. ਮੋਨਿਕਾ ਸ੍ਰੀਧਰ, ਸੋਨੀਆ ਮਲਹੀ, ਪ੍ਰਵੀਨ ਕੌਰ, ਅਲਕਾ ਸ਼ਰਮਾ, ਤਰਸੇਮ ਕੁਮਾਰੀ, ਮਨਸਾ ਤਿਵਾਰੀ, ਨੀਤੂ ਅਰੋੜਾ, ਵੀਨਾ ਕਪੂਰ, ਦਲਜੀਤ ਕੌਰ, ਸ਼ਸ਼ੀ ਬਜਾਜ, ਮਮਤਾ ਕਪੂਰ ਅਤੇ ਨੀਰੂ ਖੰਨਾ ਆਦਿ ਹਾਜ਼ਰ ਸਨ | ਸਮਾਗਮ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਹੋਈ |

Ad Position 22
No active advertisement
ਪਿਛਲੀ ਖ਼ਬਰ ਸਿੱਖਿਆ ਵਿਭਾਗ ਦੀ ਜ਼ਿਲ੍ਹਾ ਪੱਧਰੀ ਟੀਮ ਵਲੋਂ ਨਿੱਜੀ ਸਕੂਲਾਂ ਦਾ ਨਿਰੀਖਣ, ਵਰਦੀਆਂ, ਕਿਤਾਬਾਂ ਅਤੇ ਅਦਾ ਕੀਤੀ ਜਾ ਰਹੀ... ਅਗਲੀ ਖ਼ਬਰ ਬੀਬੀ ਕੌਲਾਂ ਜੀ ਹਸਪਤਾਲ ਕਟੜਾ ਦਲ ਸਿੰਘ ਵਿਖੇ ਚਮੜੀ ਰੋਗ ਦੇ ਮੁਫ਼ਤ ਜਾਂਚ ਕੈਂਪ ਲਗਾਇਆ <br/>
Ad Position 24