ਅੰਮਿ੍ਤਸਰ, 8 ਮਈ (ਰੇਸ਼ਮ ਸਿੰਘ)-ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਇਥੇ ਲਿਵਾਸਾ ਹਸਪਤਾਲ ਵਿਖੇ ਇਕ ਅਤਿ-ਆਧੁਨਿਕ ਕੈਥ ਲੈਬ ਦਾ ਉਦਘਾਟਨ ਕੀਤਾ | ਉਨ੍ਹਾਂ ਦੱਸਿਆ ਕਿ ਇਸ ਨਵੀਂ ਸਥਾਪਿਤ ਕੈਥ ਲੈਬ ਉੱਨਤ ਤਕਨਾਲੋਜੀ ਨਾਲ ਲੈਸ ਹੈ ਜੋ ਐਂਜੀਓਗ੍ਰਾਫੀ, ਐਂਜੀਓਪਲਾਸਟੀ ਅਤੇ ਹੋਰ ਘੱਟੋ-ਘੱਟ ਹਮਲਾਵਰ ਇਲਾਜਾਂ ਸਮੇਤ ਕਈ ਤਰ੍ਹਾਂ ਦੀਆਂ ਡਾਇਗਨੌਸਟਿਕ ਅਤੇ ਇੰਟਰਵੈਨਸ਼ਨਲ ਕਾਰਡੀਅਕ ਪ੍ਰਕਿਰਿਆਵਾਂ ਦੀ ਸਹੂਲਤ ਦੇਵੇਗੀ | ਉਨ੍ਹਾਂ ਇਹ ਵੀ ਕਿਹਾ ਕਿ ਕੈਥ ਲੈਬ ਮਰੀਜ਼ਾਂ ਨੂੰ ਸਟੀਕ ਇਲਾਜ ਅਤੇ ਤੇਜ਼ ਰਿਕਵਰੀ ਵਿਚ ਮਦਦ ਕਰੇਗੀ | ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਪ੍ਰਮੁੱਖ ਤਰਜੀਹਾਂ ਸਿਹਤ, ਸਿੱਖਿਆ ਅਤੇ ਰੁਜ਼ਗਾਰ ਹਨ ਅਤੇ ਸਰਕਾਰ ਬਿਹਤਰ ਸਿਹਤ ਲਈ ਕਮਿਊਨਿਟੀ ਸਿਹਤ ਲਈ ਕਈ ਯਤਨ ਕਰ ਰਹੀ ਹੈ |