15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਸ੍ਰੀਮਤੀ ਪਾਰਵਤੀ ਦੇਵੀ ਹਸਪਤਾਲ ਦਾ ਜੰਮੂ ਦੇ ਸ੍ਰੀ ਓਮ ਹਸਪਤਾਲ ਨਾਲ ਹੋਇਆ ਸਮਝੌਤਾ <br/>

Ad Position 21
No active advertisement
ਅਜੀਤ ਡੈਸਕ 09-05-2026
ਅੰਮਿ੍ਤਸਰ, 8 ਮਈ (ਰੇਸ਼ਮ ਸਿੰਘ)-ਸ੍ਰ੍ਰੀਮਤੀ ਪਾਰਵਤੀ ਦੇਵੀ ਹਸਪਤਾਲ ਅੰਮਿ੍ਤਸਰ ਵਲੋਂ ਜੰਮੂ ਦੇ ਸ੍ਰੀ ਓਮ ਹਸਪਤਾਲ ਨਾਲ ਇਕ ਸਮਝੌਤੇ 'ਤੇ ਸਹੀ ਪਾਈ ਗਈ ਹੈ, ਜਿਸ 'ਚ ਦੋਹਾਂ ਹਸਪਤਾਲਾਂ ਦਾ ਇਕ ਦੂਜੇ ਨਾਲ ਸਿਹਤ ਸੇਵਾਵਾਂ, ਆਧੁਨਿਕ ਸੁਵਿਧਾਵਾਂ ਦਾ ਆਪਸੀ ਲੈਣ ਦੇਣ ਇਸ ਦਿਸ਼ਾ ਨੂੰ ਮਜਬੂਤੀ ਪ੍ਰਦਾਨ ਕਰਨ ਵਾਲਾ ਕਦਮ ਹੈ, ਜਿਸ ਦੀ ਸਰਾਹਨਾ ਕੀਤੀ ਜਾਣੀ ਚਾਹੀਦੀ ਹੈ | ਇਹ ਪ੍ਰਗਟਾਵਾ ਇੱਥੇ ਸੰਜੇ ਮਹੇਸ਼ਵਰੀ ਕਾਰਜਕਾਰੀ ਡਾਇਰੈਕਟਰ ਸ੍ਰੀਮਤੀ ਪਾਰਵਤੀ ਦੇਵੀ ਹਸਪਤਾਲ ਤੇ ਰੋਹਿਤ ਕੁਮਾਰ ਡਾਇਰੈਕਟਰ ਸ੍ਰੀ ਓਮ ਹਸਪਤਾਲ ਜੰਮੂ ਨੇ ਕੀਤਾ | ਉਨ੍ਹਾਂ ਦਸਿਆ ਕਿ ਜੰਮੂ ਦਾ ਹਸਪਤਾਲ ਸੁਪਰ ਸਪੈਸ਼ਲਿਟੀ ਤੇ ਆਧੁਨਿਕ ਡਾਇਗਨੋਸਟਿਕ ਕੇਂਦਰ ਵੀ ਹੈ ਜਿਥੇ ਉਚ ਪੱਧਰ ਦੀਆਂ ਸਿਹਤ ਸੁਵਿਧਾਵਾਂ ਮੁਹਈਆ ਕਰਵਾਈਆਂ ਜਾ ਰਹੀ ਹੈ ਕੀਤੇ ਗਏ ਸਮਝੌਤੇ ਉਪਰੰਤ ਸ੍ਰੀਮਤੀ ਪਾਰਵਤੀ ਦੇਵੀ ਹਸਪਤਾਲ ਦੇ ਅਨੁਭਵੀ ਤੇ ਮਾਹਿਰ ਡਾਕਟਰ ਜੰਮੁੂ 'ਚ ਨਿਯਮਿਤ ਤੌਰ 'ਤੇ ਓ.ਪੀ.ਡੀ. ਸੇਵਾਵਾਂ ਪ੍ਰਦਾਨ ਕਰਨਗੇ | ਇਸ ਨਾਲ ਜੰਮੂ ਤੇ ਇਸ ਦੇ ਆਸ ਪਾਸ ਦੇ ਖੇਤਰਾਂ 'ਚ ਮਰੀਜ਼ਾਂ ਨੂੰ ਮਾਹਿਰ ਡਾਕਟਰਾਂ ਦੀ ਸਲਾਹ ਤੇ ਨਵੀਨਤਮ ਇਲਾਜ ਦੀ ਸਹੂਲਤ ਉਨ੍ਹਾਂ ਦੇ ਖੇਤਰ 'ਚ ਹੀ ਮੁਹਈਆ ਹੋ ਸਕੇਗੀ | ਦੋਵਾਂ ਹਸਪਤਾਲਾਂ ਦੇ ਪ੍ਰਬੰਧਕਾਂ ਨੇ ਇਸ ਸਮਝੌਤੇ ਉਪਰੰਤ ਵਿਸਵਾਸ਼ ਪ੍ਰਗਟਾਇਆ ਕਿ ਜੰਮੂ ਕਸ਼ਮੀਰ ਤੇ ਪੰਜਾਬ 'ਚ ਸਿਹਤ ਸੁਵਿਧਾਵਾਂ ਲਈ ਇਸ ਖੇਤਰ ਦੀ ਇਕ ਨਵੀਂ ਸ਼ੁਰੂਆਤ ਹੈ ਜਿਸ ਦੇ ਨਤੀਜੇ ਦੋਹਾਂ ਪ੍ਰਦੇਸ਼ਾਂ ਦੇ ਮਰੀਜ਼ਾਂ ਲਈ ਲਾਭਕਾਰੀ ਰਹਿਣਗੇ |

Ad Position 22
No active advertisement
ਪਿਛਲੀ ਖ਼ਬਰ ਡੀ. ਏ. ਵੀ. ਸਕੂਲ ਹਾਥੀ ਗੇਟ ਦਾ ਸਾਲਾਨਾ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਜ਼ਿਲ੍ਹਾ ਟੈਕਸ ਬਾਰ ਅੰਮਿ੍ਤਸਰ ਦੀ ਮੀਟਿੰਗ ਹੋਈ <br/>
Ad Position 24