15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਨਗਰ ਸੁਧਾਰ ਟਰੱਸਟ ਦੇ ਇਲਾਕਿਆਂ 'ਚੋਂ ਵੀ ਨਿਗਮ ਚੁੱਕੇਗੀ ਕੂੜਾ <br/>

Ad Position 21
No active advertisement
ਅਜੀਤ ਡੈਸਕ 09-05-2026
ਅੰਮਿ੍ਤਸਰ, 8 ਮਈ (ਹਰਮਿੰਦਰ ਸਿੰਘ)-ਨਗਰ ਸੁਧਾਰ ਟਰੱਸਟ ਦੇ ਇਲਾਕਿਆਂ 'ਚੋਂ ਨਗਰ ਨਿਗਮ ਅੰਮਿ੍ਤਸਰ ਵਲੋਂ ਕੂੜਾ ਚੁਕਾਇਆ ਜਾਵੇਗਾ, ਜਿਸ ਦਾ ਠੇਕਾ ਇਕ ਕੰਪਨੀ ਨੂੰ ਦਿੱਤਾ ਜਾਵੇਗਾ, ਜਿਸ ਦੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਹਨ | ਪੰਜਾਬ ਸਰਕਾਰ ਵਲੋਂ ਨਗਰ ਨਿਗਮ ਅੰਮਿ੍ਤਸਰ ਨੂੰ ਨਗਰ ਸੁਧਾਰ ਟ੍ਰਸਟ ਦੇ ਇਲਾਕਿਆਂ 'ਚੋਂ ਕੂੜਾ ਚੁੱਕਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ | ਨਗਰ ਨਿਗਮ ਵਲੋਂ ਟ੍ਰਸਟ ਦੀ 50 ਹਜ਼ਾਰ ਤੋਂ ਵਧੇਰੇ ਅਬਾਦੀ 'ਚੋਂ ਕੂੜਾ ਚੁਕਵਾਇਆ ਜਾਵੇਗਾ | ਇਨ੍ਹਾਂ ਆਬਾਦੀਆਂ 'ਚ 120 ਟਨ ਕੂੜਾ ਇਕੱਠਾ ਹੋਵੇਗਾ | ਇਸ ਚੁਕਾਈ ਦਾ ਤਿੰਨ ਸਾਲ ਦੇ ਲਈ ਠੇਕਾ ਦਿੱਤਾ ਜਾ ਰਿਹਾ ਹੈ | ਜਿਸ ਦਾ ਟੈਂਡਰ ਲਗਾਇਆ ਗਿਆ ਸੀ ਜਿਸ ਲਈ ਤਿੰਨ ਕੰਪਨੀਆ ਸਾਹਮਣੇ ਆਈਆਂ | ਇਸ 'ਚ ਤਕਨੀਕੀ ਬੋਲੀ ਦਾ ਮੁਲਾਂਕਣ ਪੂਰਾ ਹੋ ਚੁਕਾ ਹੈ ਅਤੇ ਵਿੱਤੀ ਬੋਲੀ ਖੋਲਣ ਦੀ ਤਿਆਰੀ ਹੋ ਗਈ ਹੈ | ਜਿਸ ਤੋਂ ਉਪਰੰਤ ਇੰਤਜ਼ਾਰ ਦੀ ਪ੍ਰਕ੍ਰਿਆ ਪੂਰੀ ਹੋਣ ਤੋਂ ਬਾਅਦ ਅਗਲੇ ਮਹੀਨੇ 'ਚ ਨਵੀਂ ਕੰਪਨੀ ਨੂੰ ਕੰਮ ਅਲਾਟ ਹੋ ਜਾਵੇਗਾ | ਨਗਰ ਨਿਗਮ ਵਲੋਂ ਇਸ ਸੰਬੰਧੀ ਜੋ 55.46 ਕਰੋੜ ਰੁਪਏ ਦੀ ਲਾਗਤ ਵਾਲੇ ਟੈਂਡਰ ਦੇ ਤਹਿਤ ਨਿਗਮ ਯੂਜਰ ਚਾਰਜ ਖੁਦ ਵਸੂਲੇਗੀ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਲਈ ਲੈਟਿਨ ਅਮਰੀਕਾ 'ਚ ਵਪਾਰਕ ਮੌਕਿਆਂ 'ਤੇ ਵਿਸ਼ੇਸ਼ ਵਪਾਰਕ ਸੰਵਾਦ ਸਮਾਗਮ <br/> ਅਗਲੀ ਖ਼ਬਰ ਨਗਰ ਨਿਗਮ ਵਲੋਂ ਗ਼ੈਰ-ਅਧਿਕਾਰਤ ਪਸ਼ੂ ਡੇਰਿਆਂ ਖ਼ਿਲਾਫ਼ ਕਾਰਵਾਈ ਜਾਰੀ <br/>
Ad Position 24