02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਨਿਊ ਫਲਾਵਰਜ਼ ਪਬਲਿਕ ਸਕੂਲ ਦੇ 2 ਵਿਦਿਆਰਥੀ ਮੈਰਿਟ 'ਚ ਆਏ <br/>

Ad Position 21
No active advertisement
ਨਿਊ ਫਲਾਵਰਜ ਪਬਲਿਕ ਸੀ. ਸੈ. ਸਕੂਲ ਦੇ ਅੱਵਲ ਆਏ ਵਿਦਿਆਰਥੀ ਚੇਅਰਮੈਨ ਹਰਪਾਲ ਸਿੰਘ ਯੂ. ਕੇ. ਅਤੇ ਪਿ੍ੰਸੀਪਲ ਕੁਲਵਿੰਦਰ ਕੌਰ ਨਾਲ | ਤਸਵੀਰ : ਨਿਰਮਲ ਸਟੂਡੀਓ<br/> 12-05-2026

ਅੰਮਿ੍ਤਸਰ, (ਸੁਰਿੰਦਰਪਾਲ ਸਿੰਘ ਵਰਪਾਲ)-ਨਿਊ ਫਲਾਵਰਜ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਨਿਊ ਅੰਤਰਯਾਮੀ ਕਾਲੋਨੀ ਅੰਮਿ੍ਤਸਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵਲ਼ੋਂ ਐਲਾਨੇ ਗਏ 10ਵੀਂ ਜਮਾਤ ਦੇ ਨਤੀਜਿਆ 'ਚ ਦੋ ਵਿਦਿਆਰਥਣਾਂ ਨੇ ਮੈਰਿਟ ਸੂਚੀ 'ਚ ਆਪਣਾ ਨਾਂਅ ਦਰਜ ਕਰਵਾਇਆ ਹੈ | ਇਸ ਸੰਬੰਧੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਚੇਅਰਮੈਨ ਹਰਪਾਲ ਸਿੰਘ ਯੂ. ਕੇ. ਅਤੇ ਪਿ੍ੰਸੀਪਲ ਕੁਲਵਿੰਦਰ ਕੌਰ ਨੇ ਦੱਸਿਆ ਕਿ ਨਿਊ ਫਲਾਵਰਜ ਪਬਲਿਕ ਸੀ. ਸੈ. ਸਕੂਲ ਦੀ ਹੋਣਹਾਰ ਵਿਦਿਆਰਥਣ ਪ੍ਰਭਨੂਰ ਕੌਰ ਪੁੱਤਰੀ ਪਰਮਪ੍ਰੀਤ ਸਿੰਘ 632/650 (97.23%) ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਜਾਰੀ ਕੀਤੀ ਗਈ ਮੈਰਿਟ ਸੂਚੀ 'ਚ ਪੂਰੇ ਪੰਜਾਬ 'ਚੋਂ 13ਵਾਂ ਸਥਾਨ ਅਤੇ ਜ਼ਿਲ੍ਹਾ ਅੰਮਿ੍ਤਸਰ 'ਚੋਂ ਚੌਥਾ ਸਥਾਨ ਹਾਸਿਲ ਕੀਤਾ ਅਤੇ ਦੂਸਰੀ ਵਿਦਿਆਰਥਣ ਗੁਰਲੀਨ ਕੌਰ ਪੁੱਤਰੀ ਸ. ਅਮਰਦੀਪ ਸਿੰਘ 625/650 (96.15%) ਨੇ ਸਿੱਖਿਆ ਵਿਭਾਗ ਦੀ ਮੈਰਿਟ ਸੂਚੀ ਵਿਚ 20ਵਾਂ ਰੈਂਕ ਅਤੇ ਅੰਮਿ੍ਤਸਰ ਵਿਚ 11ਵਾਂ ਰੈਂਕ ਪ੍ਰਾਪਤ ਕਰਕੇ ਸਕੂਲ ਅਧਿਆਪਕਾਂ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ | ਉਨ੍ਹਾਂ ਦੱਸਿਆ ਕਿ ਦਸਵੀਂ ਦੀ ਪ੍ਰੀਖਿਆ ਸਕੂਲ ਦੇ ਕੁੱਲ 153 ਵਿਦਿਆਰਥੀਆਂ 'ਚੋਂ ਦੋ ਵਿਦਿਆਰਥਣਾਂ 95% ਤੋਂ ਵੱਧ ਅੰਕ, 12 ਵਿਦਿਆਰਥੀ 90% ਤੋਂ 95% ਅੰਕ, 45 ਵਿਦਿਆਰਥੀ 80% ਤੋਂ 89% ਅਤੇ ਬਾਕੀ ਰਹਿੰਦੇ ਵਿਦਿਆਰਥੀ 70% ਤੋਂ ਵੱਧ ਅੰਕ ਲੈ ਕੇ ਪਹਿਲੇ ਨੰਬਰ ਤੇ ਰਹੇ ਸਨ | ਉਨ੍ਹਾਂ ਕਿਹਾ ਕਿ ਸਕੂਲ ਦਾ ਨਤੀਜਾ ਹਰ ਸਾਲ ਵਾਂਗ ਇਸ ਵਾਰ ਵੀ 100% ਰਿਹਾ ਹੈ | ਇਸ ਦੌਰਾਨ ਚੇਅਰਮੈਨ ਹਰਪਾਲ ਸਿੰਘ ਯੂ. ਕੇ. ਅਤੇ ਪਿ੍ੰਸੀਪਲ ਕੁਲਵਿੰਦਰ ਕੌਰ ਨੇ ਸਮੂਹ ਵਿਦਿਆਰਥੀਆ, ਉਨ੍ਹਾਂ ਦੇ ਮਾਪਿਆਂ ਅਤੇ ਸਮੂਹ ਸਕੂਲ ਸਟਾਫ ਨੂੰ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਇਸਦਾ ਸਿਹਰਾ ਸਕੂਲ ਦੇ ਅਧਿਆਪਕਾਂ, ਬੱਚਿਆਂ ਦੀ ਮਿਹਨਤ ਤੇ ਉਨ੍ਹਾਂ ਦੇ ਮਾਪਿਆਂ ਨੂੰ ਜਾਂਦਾ ਹੈ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਸ਼੍ਰੇਣੀ ਦਾ ਨਤੀਜਾ ਐਲਾਨਿਆ <br/> ਅਗਲੀ ਖ਼ਬਰ ਗੁਰਦੁਆਰਾ ਸ੍ਰੀ ਕੌਲਸਰ ਸਾਹਿਬ ਵਿਖੇ ਸਜਿਆ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦਾ ਸਲਾਨਾ ਮਹਾਨ ਗੁਰਮਤਿ ਸਮਾਗਮ <br/...
Ad Position 24