01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਖ਼ਾਲਸਾ ਕਾਲਜ ਵਿਖੇ ਖੂਨਦਾਨ ਕੈਂਪ ਦੌਰਾਨ ਖ਼ੂਨਦਾਨੀਆਂ ਵਲੋਂ 60 ਯੂਨਿਟ ਖ਼ੂਨਦਾਨ

ਅੰਮ੍ਰਿਤਸਰ, 1 ਨਵੰਬਰ (ਜੱਸ)-ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਯੁਵਾ ਦਿਵਸ ਦੇ ਸੰਬੰਧ ਵਿਚ ਕਾਲਜ ਦੇ ਐੱਨ. ਐੱਸ.

Ad Position 21
No active advertisement
ਅਜੀਤ ਡੈਸਕ 02-11-2026
ਅੰਮ੍ਰਿਤਸਰ, 1 ਨਵੰਬਰ (ਜੱਸ)-ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਯੁਵਾ ਦਿਵਸ ਦੇ ਸੰਬੰਧ ਵਿਚ ਕਾਲਜ ਦੇ ਐੱਨ. ਐੱਸ. ਐੱਸ., ਰੈੱਡ ਰਿਬਨ ਕਲੱਬ, ਇੰਸਟੀਚਿਊਸ਼ਨ ਇਨੋਵੇਸ਼ਨ ਕੌਂਸਲ ਅਤੇ ਰੋਟਰੈਕਟ ਕਲੱਬ ਵਲੋਂ ਇੰਡੀਅਨ ਰੈੱਡ ਕਰਾਸ ਸੋਸਾਇਟੀ, ਕੇ. ਵੀ. ਆਈ. ਵੈਲਫੇਅਰ ਸੋਸਾਇਟੀ ਅਤੇ ਸਿਵਲ ਹਸਪਤਾਲ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਇੰਡੀਅਨ ਰੈੱਡ ਕਰਾਸ ਸੁੁਸਾਇਟੀ ਦੇ ਕਾਰਜਕਾਰੀ ਸਕੱਤਰ ਸੈਮਸਨ ਮਸੀਹ ਅਤੇ ਪ੍ਰੋਜੈਕਟ ਮੈਨੇਜਰ ਬਿਕਰਮਜੀਤ ਸਿੰਘ, ਕੇ. ਵੀ. ਆਈ. ਬਲੱਡ ਬੈਂਕ ਤੋਂ ਡਾ. ਅਨਿਲ ਮਹਾਜਨ ਅਤੇ ਡਾ. ਰਵੀ ਮਹਾਜਨ ਅਤੇ, ਸਿਵਲ ਹਸਪਤਾਲ ਤੋਂ ਬਲੱਡ ਟਰਾਂਸਫਿਊਜ਼ਨ ਅਫ਼ਸਰ ਡਾ. ਰੇਖਾ ਰਾਣੀ ਨੇ ਸ਼ਿਰਕਤ ਕੀਤੀ, ਜਿਨ੍ਹਾਂ ਦਾ ਕਾਲਜ ਪ੍ਰਿੰ: ਡਾ. ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਨੇ ਅਕਾਦਮਿਕ ਮਾਮਲੇ ਡੀਨ ਡਾ. ਤਮਿੰਦਰ ਸਿੰਘ, ਵਿਦਿਆਰਥੀ ਭਲਾਈ ਡੀਨ ਡਾ. ਦਲਜੀਤ ਸਿੰਘ ਅਤੇ ਖੋਜ (ਡੀਨ) ਡਾ. ਜਸਵਿੰਦਰ ਸਿੰਘ ਨਾਲ ਮਿਲ ਕੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਪ੍ਰਿੰ: ਡਾ. ਰੰਧਾਵਾ ਨੇ ਕਿਹਾ ਕਿ ਕੈਂਪ ’ਚ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ 60 ਤੋਂ ਵਧੇਰੇ ਖੂਨਦਾਨੀਆਂ ਨੇ ਸਵੈ-ਇੱਛਾ ਨਾਲ ਖੂਨਦਾਨ ਕੀਤਾ। ਇਸ ਮੌਕੇ ਸ੍ਰੀ ਮਸੀਹ ਨੇ ਐਮਰਜੈਂਸੀ ਇਲਾਜ ਅਤੇ ਸਰਜਰੀ ਦੌਰਾਨ ਮਰੀਜ਼ਾਂ ਦੀ ਲੋੜ ਪੂਰੀ ਕਰਨ ਲਈ ਨਿਯਮਿਤ ਸਵੈ-ਇੱਛੁਕ ਖੂਨਦਾਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਇਸ ਮੌਕੇ ਪ੍ਰੋ. ਰਣਦੀਪ ਸਿੰਘ , ਡਾ. ਸਿਓਜ਼ੀ ਭਾਟੀਆ, ਪ੍ਰੋ. ਗੁਰਪ੍ਰੀਤ ਸਿੰਘ, ਡਾ. ਸੰਦੀਪ ਸਿੰਘ, ਡਾ. ਗੁਰਵੇਲ ਸਿੰਘ ਮੱਲ੍ਹੀ, ਡਾ. ਜਸਵਿੰਦਰ ਕੌਰ ਸਮੇਤ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ। ਪ੍ਰੋ. ਰਣਦੀਪ ਸਿੰਘ ਨੇ ਕਾਲਜ ਪ੍ਰਬੰਧਕਾਂ, ਸਹਿਯੋਗੀ ਸੰਸਥਾਵਾਂ, ਮੈਡੀਕਲ ਟੀਮ, ਵਲੰਟੀਅਰਾਂ ਅਤੇ ਖੂਨਦਾਨੀਆਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਜੀ. ਆਰ. ਪੀ. ਨੇ ਚਲਾਈ ਤਲਾਸ਼ੀ ਮੁਹਿੰਮ ਅਗਲੀ ਖ਼ਬਰ ਚਿਨਮਯ ਮਿਸ਼ਨ ਵਲੋਂ 292ਵਾਂ ਮਾਸਿਕ ਚਿਨਮਾਇਆ ਵਿਧਵਾ ਰਾਸ਼ਨ ਪੈਨਸ਼ਨ ਵੰਡ ਪ੍ਰੋਗਰਾਮ
Ad Position 24