03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਠੇਕੇ 'ਤੇ ਕੂੜਾ ਚੁਕਣ ਵਾਲੀ ਕੰਪਨੀ ਮੁਲਾਜ਼ਮਾਂ ਵਲੋਂ ਦਿਖਾਈ ਜਾਂਦੀ ਹੈ 'ਦਾਦਾਗਿਰੀ' <br/>

Ad Position 21
No active advertisement
ਕੂੜਾ ਚੁਕਣ ਵਾਲੀ ਕੰਪਨੀ ਦੇ ਮੁਲਾਜ਼ਮ ਦੇ ਵਤੀਰੇ ਵਿਰੁੱਧ ਜਾਣਕਾਰੀ ਦਿੰਦਾ ਹੋਇਆ ਰੋਬਿਨ ਸਿੰਘ | ਅਜੀਤ ਤਸਵੀਰ <br/> 12-05-2026
ਅੰਮਿ੍ਤਸਰ, 11 ਮਈ (ਹਰਮਿੰਦਰ ਸਿੰਘ)-ਨਗਰ ਨਿਗਮ ਵਲੋਂ ਸ਼ਹਿਰ 'ਚੋਂ ਕੂੜਾ ਚੁਕਣ ਦਾ ਕੰਮ ਇਕ ਨਿੱਜੀ ਕੰਪਨੀ ਨੂੰ ਦਿੱਤਾ ਗਿਆ ਹੈ | ਕੰਪਨੀ ਦੀ ਗੱਲ ਕੀਤੀ ਜਾਵੇ ਤਾਂ ਉਹ ਕੋਈ ਜਿਆਦਾ ਬਿਹਤਰ ਨਹੀਂ ਹੈ ਪਰ ਫਿਰ ਵੀ ਨਿਗਮ ਵਲੋਂ ਉਕਤ ਕੰਪਨੀ ਨੂੰ ਲਾਡਲੇ ਪੁੱਤ ਦੀ ਤਰ੍ਹਾਂ ਰੱਖਿਆ ਗਿਆ ਹੈ, ਜਿਸ ਦੀਆਂ ਮਨਮਰਜੀਆਂ ਵੱਧਦੀਆਂ ਜਾ ਰਹੀਆਂ ਹਨ, ਇਥੋਂ ਤੱਕ ਇਸਦੇ ਮੁਲਾਜ਼ਮ ਵੀ ਇਸ ਕੰਮ ਤੋਂ ਕਿਸੇ ਤੋਂ ਪਿੱਛੇ ਨਹੀਂ ਹਨ |
ਨਗਰ ਨਿਗਮ ਅੰਮਿ੍ਤਸਰ ਵਲੋਂ ਸ਼ਹਿਰ ਦੇ ਘਰ-ਘਰ 'ਚੋਂ ਕੂੜਾ ਇਕੱਠਾ ਕਰਨ ਤੋਂ ਲੈ ਕੇ ਸੜਕਾਂ ਗਲੀਆਂ ਮੁਹੱਲਿਆਂ ਵਿਚੋਂ ਕੂੜਾ ਚੁਕਣ ਦਾ ਕੰਮ ਇਕ ਨਿੱਜੀ ਕੰਪਨੀ ਨੂੰ ਦਿੱਤਾ ਗਿਆ ਹੈ ਇਸ ਦੇ ਬਦਲੇ ਨਿਗਮ ਵਲੋਂ ਕੰਪਨੀ ਨੂੰ ਪ੍ਰਤੀ ਟਨ ਕੂੜੇ ਦੇ ਹਿਸਾਬ ਨਾਲ ਅਦਾਇਗੀ ਕੀਤੀ ਜਾਂਦੀ ਹੈ | ਇਸ ਤੋਂ ਇਲਾਵਾ ਘਰ-ਘਰ 'ਚੋਂ ਕੂੜੇ ਦੀ ਚੁਕਾਈ ਦੀ ਫੀਸ ਵੀ ਕੰਪਨੀ ਵਲੋਂ ਵਸੂਲੀ ਜਾਂਦੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਨਾਨਕਾਣਾ ਸਾਹਿਬ ਸਿੱਖ ਯਾਤਰੀ ਜਥੇ ਦੇ ਪ੍ਰਧਾਨ ਅਤੇ ਸਮਾਜ ਸੇਵੀ ਰੋਬਿਨ ਸਿੰਘ ਗਿੱਲ ਨੇ ਦੱਸਿਆ ਕਿ ਸਮਾਰਟ ਸਿਟੀ ਕੰਪਨੀ ਦੇ ਮੁਲਾਜ਼ਮਾਂ ਵਜੋਂ ਉਨ੍ਹਾਂ ਦੇ ਘਰ ਸ਼ੇਰ ਸ਼ਾਹ ਸੂਰੀ ਰੋਡ ਤੋਂ ਕੁਝ ਮੁਲਾਜ਼ਮਾਂ ਵਲੋਂ ਕੂੜਾ ਚੁਕਿਆ ਜਾਂਦਾ ਹੈ ਜਿਸ ਦੀ ਅਦਾਇਗੀ ਉਨ੍ਹਾਂ ਵਲੋਂ ਕੰਪਨੀ ਨੂੰ ਸਮੇਂ-ਸਮੇਂ ਕੀਤੀ ਜਾਂਦੀ ਹੈ | ਉਸ ਨੇ ਦੋਸ਼ ਲਗਾਇਆ ਕਿ 28 ਅਪ੍ਰੈਲ ਨੂੰ ਉਸ ਦੇ ਘਰ ਤੋਂ ਕੂੜੇ ਦੀ ਚੁਕਾਈ ਦੀ ਫੀਸ ਇਕ ਕਰਮਚਾਰੀ ਵਲੋਂ ਵਸੂਲੀ ਗਈ ਅਤੇ ਉਸ ਦੀ ਰਸੀਦ ਦਿੱਤੀ ਗਈ ਸੀ ਅਜੇ 12 ਦਿਨ ਹੀ ਹੋਏ ਸਨ ਕਿ ਉਸ ਦੇ ਘਰ ਮੁੜ ਕੂੜੇ ਦੀ ਚੁਕਾਈ ਦੀ ਫੀਸ ਵਸੂਲਣ ਲਈ ਉਕਤ ਨੌਜਵਾਨ ਮੁੜ ਆ ਗਿਆ | ਰੋਬਿਨ ਸਿੰਘ ਨੇ ਦੋਸ਼ ਲਗਾਇਆ ਕਿ ਜਦੋਂ ਉਸ ਵਲੋਂ ਇਹ ਫੀਸ ਦੇਣ ਤੋਂ ਇਨਕਾਰ ਕੀਤਾ ਤਾਂ ਉਕਤ ਮੁਲਾਜ਼ਮ ਜਿਸ ਦਾ ਵਤੀਰਾ ਬਹੁਤ ਹੀ ਮਾੜਾ ਸੀ ਨੇ ਉਸ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਧਮਕੀਆਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ |
ਇਸ ਸੰਬੰਧੀ ਜਦੋਂ ਕੰਪਨੀ ਦੇ ਅਧਿਕਾਰੀ ਰਾਜੀਵ ਅਰੋੜਾ ਨਾਲ ਗੱਲ ਕਰਨ ਦਾ ਯਤਨ ਕੀਤਾ ਤਾਂ ਉਸ ਨੇ ਫੋਨ ਚੁਕਣਾ ਮੁਨਾਸਿਬ ਨਹੀਂ ਸਮਝਿਆ | ਇਸ ਉਪਰੰਤ ਕੰਪਨੀ ਦੇ ਸੰਬੰਧਿਤ ਮੁਲਾਜ਼ਮ ਨਾਲ ਗੱਲਬਾਤ ਕਰਨ ਦਾ ਯਤਨ ਕੀਤਾ ਤਾਂ ਉਸ ਦਾ ਫੋਨ ਨਹੀਂ ਮਿਲਿਆ |

Ad Position 22
No active advertisement
ਪਿਛਲੀ ਖ਼ਬਰ ਸ਼ਹਿਜ਼ਾਦਾ ਨੰਦ ਕਾਲਜ ਅੰਮਿ੍ਤਸਰ 'ਚ ਸੈਸ਼ਨ 2026-27 ਲਈ ਦਾਖ਼ਲੇ ਦੀ ਸ਼ੁਰੂਆਤ <br/> ਅਗਲੀ ਖ਼ਬਰ ਐਕਸੈਲਸਮ ਹਾਈ ਸਕੂਲ ਵਿਚ ਕੌਮਾਂਤਰੀ ਮਾਂ ਦਿਵਸ ਉਤਸ਼ਾਹ ਨਾਲ ਮਨਾਇਆ <br/>
Ad Position 24