03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਸ਼ਹਿਜ਼ਾਦਾ ਨੰਦ ਕਾਲਜ ਅੰਮਿ੍ਤਸਰ 'ਚ ਸੈਸ਼ਨ 2026-27 ਲਈ ਦਾਖ਼ਲੇ ਦੀ ਸ਼ੁਰੂਆਤ <br/>

Ad Position 21
No active advertisement
ਪਿ੍ੰਸੀਪਲ ਡਾ. ਰੀਨਾ ਤਲਵਾੜ | ਅਜੀਤ ਤਸਵੀਰ <br/> 12-05-2026
ਅੰਮਿ੍ਤਸਰ, 11 ਮਈ (ਰਾਜੇਸ਼ ਕੁਮਾਰ ਸ਼ਰਮਾ)-ਸ਼ਹਿਜ਼ਾਦਾ ਨੰਦ ਕਾਲਜ ਗ੍ਰੀਨ ਐਵੀਨਿਊ ਅੰਮਿ੍ਤਸਰ ਨੇ 2026-27 ਦੇ ਅਕਾਦਮਿਕ ਸੈਸ਼ਨ ਲਈ ਵੱਖ-ਵੱਖ ਅੰਡਰ ਗ੍ਰੈਜੂਏਟ, ਪੋਸਟ ਗ੍ਰੈਜੂਏਟ ਅਤੇ ਡਿਪਲੋਮਾ ਕੋਰਸਾਂ 'ਚ ਦਾਖ਼ਲੇ ਸ਼ੁਰੂ ਕਰ ਦਿੱਤੇ ਹਨ | ਕਾਲਜ ਪਿ੍ੰਸੀਪਲ ਡਾ. ਰੀਨਾ ਤਲਵਾੜ ਨੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਸੰਬੰਧਿਤ ਕਾਲਜ 'ਚ ਅੰਡਰਗ੍ਰੈਜੂਏਟ ਕੋਰਸਾਂ ਲਈ ਬੀ.ਏ., ਬੀ.ਐੱਸ.ਸੀ. (ਇਕਨਾਮਿਕਸ, ਕੰਪਿਊਟਰ ਸਾਇੰਸ), ਬੀ.ਸੀ.ਏ., ਬੀ.ਕਾਮ, ਬੀ.ਬੀ.ਏ, ਪੋਸਟ ਗ੍ਰੈਜੂਏਟ ਕੋਰਸਾਂ ਲਈ ਐੱਮ.ਐੱਸ.ਸੀ. (ਕੰਪਿਊਟਰ ਸਾਇੰਸ) ਪੀ.ਜੀ.ਡੀ.ਸੀ.ਏ., ਜਦੋਂ ਕਿ ਡਿਪਲੋਮਾ 'ਚ ਪੀ.ਜੀ. ਡਿਪਲੋਮਾ ਇਨ ਕਾਸਮੈਟੋਲੋਜੀ ਅਤੇ ਸਰਟੀਫਿਕੇਟ ਕੋਰਸ ਇਨ ਕਾਸਮੈਟੋਲੋਜੀ ਕਰਵਾਏ ਜਾ ਰਹੇ ਹਨ | ਇਸ ਤੋਂ ਇਲਾਵਾ, ਕਾਸਮੈਟੋਲੋਜੀ, ਸੰਗੀਤ (ਗਾਇਨ, ਵਾਦਨ), ਕੰਪਿਊਟਰ ਐਪਲੀਕੇਸ਼ਨ, ਟੈਲੀ, ਕਮਿਊਨੀਕੇਸ਼ਨ ਸਕਿੱਲਜ਼ ਅਤੇ ਆਰਟੀਫ਼ਿਸ਼ਲ ਇੰਟੈਲੀਜੈਂਸ 'ਚ ਨਵੇਂ ਹੁਨਰ ਵਿਕਾਸ ਕੋਰਸ 15 ਮਈ ਤੋਂ ਬਹੁਤ ਹੀ ਘੱਟ ਫੀਸਾਂ 'ਤੇ ਸ਼ੁਰੂ ਕੀਤੇ ਗਏ ਹਨ | ਕਾਲਜ ਆਰਟਸ, ਕਾਮਰਸ, ਮੈਡੀਕਲ ਅਤੇ ਨਾਨ-ਮੈਡੀਕਲ ਦੇ ਸਾਰੇ ਕੋਰਸਾਂ ਵਿਚ 11ਵੀਂ, 12ਵੀਂ ਜਮਾਤਾਂ ਲਈ ਦਾਖਲੇ ਦੀ ਪੇਸ਼ਕਸ਼ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਕਾਲਜ ਦਾ ਉਦੇਸ਼ ਵਿਦਿਆਰਥੀਆਂ ਨੂੰ ਸਿੱਖਿਅਤ ਕਰਨਾ ਅਤੇ ਉਨ੍ਹਾਂ ਦੇ ਭਵਿੱਖ ਨੂੰ ਉਜਵਲ ਬਣਾਉਣਾ ਹੈ, ਇਸ ਲਈ ਕਾਲਜ ਵਲੋਂ ਇਹ ਸਾਰੇ ਕੋਰਸ ਬਹੁਤ ਘੱਟ ਫ਼ੀਸ ਵਿਚ ਉਪਲਬੱਧ ਕਰਵਾਏ ਜਾ ਰਹੇ ਹਨ | ਇਸ ਦੇ ਨਾਲ ਹੀ ਕਾਲਜ 'ਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਕਈ ਤਰ੍ਹਾਂ ਦੀਆਂ ਸਕਾਲਰਸ਼ਿਪਾਂ ਵੀ ਦਿੱਤੀਆਂ ਜਾਣਗੀਆਂ, ਜਿਨ੍ਹਾਂ 'ਚ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ ਪੋਸਟ ਮੈਟਿ੍ਕ ਸਕਾਲਰਸ਼ਿਪ, ਘੱਟ ਗਿਣਤੀ ਵਰਗਾਂ ਲਈ ਸਕਾਲਰਸ਼ਿਪ, ਸੀਤਾ ਰਾਮ ਜਿੰਦਲ ਸਕਾਲਰਸ਼ਿਪ, ਇੰਦਰਾ ਗਾਂਧੀ ਸਿੰਗਲ ਗਰਲ ਸਕਾਲਰਸ਼ਿਪ, ਅਪਾਹਜ ਵਿਦਿਆਰਥੀਆਂ ਲਈ ਸਕਾਲਰਸ਼ਿਪ, ਐਜੂਕੇਟ ਪੰਜਾਬ ਪ੍ਰੋਜੈਕਟ ਲੁਧਿਆਣਾ, ਰਿਲਾਇੰਸ ਫਾਊਾਡੇਸ਼ਨ ਅੰਡਰਗ੍ਰੈਜੁਏਟ ਸਕਾਲਰਸ਼ਿਪ ਸ਼ਾਮਿਲ ਹਨ |

Ad Position 22
No active advertisement
ਪਿਛਲੀ ਖ਼ਬਰ ਪਿ੍ੰਸੀਪਲ ਡਾ. ਪੁਸ਼ਪਿੰਦਰ ਵਾਲੀਆ 'ਇਕੋ ਵਿਜ਼ਨਰੀ ਲੀਡਰਸ਼ਿਪ ਅਵਾਰਡ-2026' ਨਾਲ ਸਨਮਾਨਿਤ <br/> ਅਗਲੀ ਖ਼ਬਰ ਠੇਕੇ 'ਤੇ ਕੂੜਾ ਚੁਕਣ ਵਾਲੀ ਕੰਪਨੀ ਮੁਲਾਜ਼ਮਾਂ ਵਲੋਂ ਦਿਖਾਈ ਜਾਂਦੀ ਹੈ 'ਦਾਦਾਗਿਰੀ' <br/>
Ad Position 24