03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਪਿ੍ੰਸੀਪਲ ਡਾ. ਪੁਸ਼ਪਿੰਦਰ ਵਾਲੀਆ 'ਇਕੋ ਵਿਜ਼ਨਰੀ ਲੀਡਰਸ਼ਿਪ ਅਵਾਰਡ-2026' ਨਾਲ ਸਨਮਾਨਿਤ <br/>

Ad Position 21
No active advertisement
ਪਿ੍ੰਸੀਪਲ ਡਾ. ਪੁਸ਼ਪਿੰਦਰ ਵਾਲੀਆ 'ਇਕੋ ਵਿਜ਼ਨਰੀ ਲੀਡਰਸ਼ਿਪ ਅਵਾਰਡ 2026' ਨਾਲ ਸਨਮਾਨਿਤ ਕਰਦੇ ਹੋਏ ਡਾ. ਰਾਜਨੀਸ਼ ਅਰੋੜਾ, ਨਾਲ ਸੁਦਰਸ਼ਨ ਕਪੂਰ ਤੇ ਹੋਰ | ਤਸਵੀਰ : ਹਰਜੀਤ ਸਿੰਘ <br/> 12-05-2026
ਅੰਮਿ੍ਤਸਰ, 11 ਮਈ (ਰਾਜੇਸ਼ ਕੁਮਾਰ ਸ਼ਰਮਾ)-ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਦੇ ਪਿ੍ੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੂੰ 'ਇਕੋ ਵਿਜ਼ਨਰੀ ਲੀਡਰਸ਼ਿਪ ਅਵਾਰਡ 2026' ਨਾਲ ਸਨਮਾਨਿਤ ਕੀਤਾ ਗਿਆ | ਇਹ ਸਨਮਾਨ ਨੈਸ਼ਨਲ ਐਜੂਟਰਸਟ ਆਫ਼ ਇੰਡੀਆ ਵਲੋਂ ਆਯੋਜਿਤ 'ਗ੍ਰੀਨ ਭਾਰਤ ਟੂ-ਵੀਕ ਇੰਪੈਕਟ ਚੈਲੈਂਜ (ਗ੍ਰੀਨ ਐਕਸ਼ਨਜ਼ ਤੋਂ ਸਸਟੇਨੇਬਲ ਲਿਵਿੰਗ ਤੱਕ) ਦੌਰਾਨ ਪ੍ਰਦਾਨ ਕੀਤਾ ਗਿਆ ਹੈ | ਪਿ੍ੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਨੈਸ਼ਨਲ ਐਜੂਟਰਸਟ ਆਫ਼ ਇੰਡੀਆ ਦੇ ਚੀਫ਼ ਐਗਜ਼ਿਕਿਊਟਿਵ ਅਫ਼ਸਰ ਸਮਰਥ ਸ਼ਰਮਾ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸਨਮਾਨ ਅਧਿਆਪਕਾਂ ਅਤੇ ਵਿਦਿਆਰਥੀਆਂ ਦੋਵਾਂ ਨੂੰ ਵਾਤਾਵਰਨ ਸੁਰੱਖਿਆ ਲਈ ਅਰਥਪੂਰਨ ਕਦਮ ਚੁੱਕਣ ਲਈ ਪ੍ਰੇਰਿਤ ਕਰਦੇ ਹਨ | ਵਿਦਿਆਰਥੀਆਂ ਦੀਆਂ ਉਪਲਬਧੀਆਂ ਨੂੰ ਵੀ ਮਾਨਤਾ ਦਿੱਤੀ ਗਈ, ਜਿੱਥੇ 116 ਭਾਗੀਦਾਰਾਂ ਨੂੰ ਚੈਲੈਂਜ 'ਚ ਸਰਗਰਮ ਭਾਗੀਦਾਰੀ ਅਤੇ ਯੋਗਦਾਨ ਲਈ 'ਸਸਟੇਨੇਬਿਲਿਟੀ ਚੈਂਪੀਅਨ ਅਵਾਰਡ' ਨਾਲ ਸਨਮਾਨਿਤ ਕੀਤਾ ਗਿਆ | ਡਾ. ਸੁਰਭੀ ਧੀਰ ਅਤੇ ਡਾ. ਨਿਧੀ ਅੱਗਰਵਾਲ, ਨੋਡਲ ਅਫਸਰ ਨੂੰ ਸਸਟੇਨੇਬਿਲਿਟੀ ਸਬੰਧੀ ਗਤੀਵਿਧੀਆਂ 'ਚ ਸਮਰਪਿਤ ਮਾਰਗਦਰਸ਼ਨ ਅਤੇ ਸਫਲ ਕਾਰਜਾਂ ਲਈ 'ਸਸਟੇਨੇਬਿਲਿਟੀ ਮੈਨਟਰ ਅਵਾਰਡ 2026' ਨਾਲ ਸਨਮਾਨਿਤ ਕੀਤਾ ਗਿਆ | ਇਹ ਸਨਮਾਨ ਡਾ. ਰਾਜਨੀਸ਼ ਅਰੋੜਾ, ਮੈਨੇਜਿੰਗ ਡਾਇਰੈਕਟਰ, ਅੰਮਿ੍ਤਸਰ ਗਰੁੱਪ ਆਫ ਕਾਲਜਿਜ਼, ਅਤੇ ਸੁਦਰਸ਼ਨ ਕਪੂਰ, ਚੇਅਰਪਰਸਨ, ਸਥਾਨਕ ਸਲਾਹਕਾਰ ਕਮੇਟੀ ਦੀ ਹਾਜ਼ਰੀ 'ਚ ਪ੍ਰਾਪਤ ਕੀਤੇ ਗਏ, ਜਿਨ੍ਹਾਂ ਨੇ ਸੰਸਥਾ ਦੇ ਵਾਤਾਵਰਨ ਪ੍ਰਤੀ ਵਚਨਬੱਧਤਾ ਤੇ ਵਿਦਿਆਰਥੀਆਂ 'ਚ ਟਿਕਾਊ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਦੇ ਉਪਰਾਲਿਆਂ ਦੀ ਪ੍ਰਸ਼ੰਸਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਮਾਂ ਦਿਵਸ 'ਤੇ ਤਿ੍ਕੋਣਾ ਪਾਰਕ ਸਥਾਨਕ ਨਿਵਾਸੀਆਂ ਦੇ ਕੀਤਾ ਸਪੁਰਦ <br/> ਅਗਲੀ ਖ਼ਬਰ ਸ਼ਹਿਜ਼ਾਦਾ ਨੰਦ ਕਾਲਜ ਅੰਮਿ੍ਤਸਰ 'ਚ ਸੈਸ਼ਨ 2026-27 ਲਈ ਦਾਖ਼ਲੇ ਦੀ ਸ਼ੁਰੂਆਤ <br/>
Ad Position 24