03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਫਿੱਕੀ ਫਲੋਂ ਅੰਮਿ੍ਤਸਰ ਨੇ 'ਦਿ ਵੈਲਨੈੱਸ ਕਨਕਲੇਵ' ਸਮਾਗਮ ਕਰਵਾਇਆ <br/>

Ad Position 21
No active advertisement
ਪ੍ਰਸਿੱਧ ਅਦਾਕਾਰਾ ਅਤੇ ਲੇਖਕ ਲੀਜ਼ਾ ਰੇਅ ਨਾਲ ਚੇਅਰਪਰਸਨ ਤਾਨੀਆ ਖੰਨਾ ਮੀਤਾ ਮਹਿਰਾ, ਆਰੂਸ਼ੀ ਵਰਮਾ, ਗੌਰੀ ਬਾਂਸਲ, ਸਿਮਰਪ੍ਰੀਤ ਸੰਧੂ, ਹਿਮਾਨੀ ਅਰੋੜਾ | ਤਸਵੀਰ : ਨਿਰਮਲ ਸਟੂਡੀਓ <br/> 12-05-2026
ਅੰਮਿ੍ਤਸਰ, 11 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਔਰਤਾਂ ਦੀ ਪ੍ਰਮੁੱਖ ਸੰਸਥਾ ਫਿੱਕੀ ਫਲੋ ਅੰਮਿ੍ਤਸਰ ਨੇ ਚੇਅਰਪਰਸਨ ਤਾਨਿਆ ਖੰਨਾ ਦੀ ਅਗਵਾਈ ਹੇਠ 'ਦਿ ਵੈਲਨੈੱਸ ਕਨਕਲੇਵ' ਸਮਾਗਮ ਕਰਵਾਇਆ, ਜਿਸ 'ਚ ਪ੍ਰਸਿੱਧ ਕਲਾਕਾਰ ਥੋਟਾ ਵੈਕੁੰਤਮ ਦੁਆਰਾ ਇਕ ਪ੍ਰਭਾਵਸ਼ਾਲੀ ਮੂਰਤੀ ਦਾ ਉਦਘਾਟਨ ਕੀਤਾ ਗਿਆ | ਇਸ ਦੌਰਾਨ ਤਾਨੀਆ ਖੰਨਾ ਨੇ ਕਲਾ ਨੂੰ ਸਿਰਫ਼ ਕਲਾ ਦਾ ਕੰਮ ਨਹੀਂ ਦੱਸਿਆ, ਸਗੋਂ ਹਰ ਔਰਤ ਦੀ ਤਾਕਤ ਅਤੇ ਯਾਤਰਾ ਦਾ ਪ੍ਰਤੀਕ ਕਰਾਰ ਦਿੱਤਾ ਖਾਸ ਕਰਕੇ ਮਾਂ ਦਿਵਸ ਦੀ ਭਾਵਨਾ ਵਿਚ | ਉਨ੍ਹਾਂ ਕਿਹਾ ਕਿ ਔਰਤ ਦੇ ਜੀਵਨ 'ਚ ਕੋਈ 'ਵਿਰਾਮ' ਨਹੀਂ ਹੁੰਦੇ; ਹਰ ਪੜਾਅ ਉਸਨੂੰ ਮਜ਼ਬੂਤ ਬਣਾਉਂਦਾ ਹੈ | ਇਸ ਦੌਰਾਨ ਪ੍ਰਸਿੱਧ ਅਦਾਕਾਰਾ ਅਤੇ ਲੇਖਕ ਲੀਜ਼ਾ ਰੇਅ ਨੇ ਵਿਸ਼ੇਸ਼ ਰੂਪ 'ਚ ਸ਼ਮੂਲੀਅਤ ਕਰਦਿਆਂ 2009 'ਚ ਕੈਂਸਰ ਨਾਲ ਆਪਣੀ ਲੜਾਈ ਨੂੰ ਖੁੱਲ੍ਹ ਕੇ ਸਾਂਝਾ ਕਰਦੇ ਹੋਏ ਆਪਣੇ ਤਜ਼ਰਬਿਆਂ ਅਤੇ ਹਿੰਮਤ ਦੀ ਕਹਾਣੀ ਨਾਲ ਸਾਰਿਆਂ ਨੂੰ ਪ੍ਰੇਰਿਤ ਕੀਤਾ | ਇਸ ਦੌਰਾਨ ਲੀਸਾ ਰੇ ਨੇ ਚੇਅਰਪਰਸਨ ਤਾਨਿਆ ਖੰਨਾ ਅਤੇ ਬੀ. ਵੈੱਲ ਦੇ ਸੰਸਥਾਪਕ ਗੁਨੀਸ਼ਾ ਖੁਰਾਨਾ ਦੇ ਨਾਲ ਵਿਸ਼ੇਸ਼ ਸ਼ੈਸ਼ਨ ਕੀਤਾ | ਇਸ ਦੌਰਾਨ ਮੁੰਬਈ ਦੇ ਪ੍ਰਸਿੱਧ ਡਾਕਟਰ ਡਾ. ਕਾਜਲ ਪਾਰਿਖ ਨੇ ਵਰਚੁਅਲ ਕੁੰਜੀਵਤ ਰਾਹੀਂ ਕੀਮਤੀ ਵਿਚਾਰਾਂ ਦੀ ਸਾਂਝ ਪਾਈ | ਇਸ ਤੋਂ ਇਲਾਵਾ ਅੰਮਿ੍ਤਸਰ ਦੇ ਤਜਰਬੇਕਾਰ ਡਾਕਟਰਾਂ ਨੇ 'ਮਿੰਨੀ ਡਾਕਟਰ ਟੇਬਲ' 'ਤੇ ਔਰਤਾਂ ਦੇ ਸਵਾਲਾਂ ਦੇ ਜਵਾਬ ਦਿੱਤੇ | ਇਸ ਮੌਕੇ ਤਾਨੀਆ ਖੰਨਾ ਨੇ ਆਏ ਹੋਏ ਮਹਿਮਾਨਾਂ ਅਤੇ ਭਾਈਵਾਲਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਵਿਚ ਨੂਹਰ ਅਤੇ ਲੀਜ਼ਾ ਰੇਅ ਟੀਮਾਂ, ਗੁਨੀਸ਼ਾ ਖੁਰਾਨਾ (ਬੀ ਵੈੱਲ), ਆਈਟੀਸੀ ਅੰਮਿ੍ਤਸਰ, ਅਤੇ ਅਮਨਦੀਪ ਗਰੁੱਪ ਆਫ਼ ਹਾਸਪਿਟਲ ਸ਼ਾਮਲ ਹਨ | ਉਨ੍ਹਾਂ ਕਿਹਾ ਕਿ ਔਰਤਾਂ ਦੀ ਸਰੀਰਕ ਅਤੇ ਹਾਰਮੋਨਲ ਸਿਹਤ ਨੂੰ ਤਰਜੀਹ ਦੇਣਾ ਸਿਰਫ਼ ਜ਼ਰੂਰੀ ਨਹੀਂ ਹੈ, ਸਗੋਂ ਲੀਡਰਸ਼ਿਪ ਅਤੇ ਸਸ਼ਕਤੀਕਰਨ ਦੀ ਨੀਂਹ ਹੈ | ਇਸ ਮੌਕੇ ਮੀਤਾ ਮਹਿਰਾ, ਆਰੂਸ਼ੀ ਵਰਮਾ, ਗੌਰੀ ਬਾਂਸਲ, ਸਿਮਰਪ੍ਰੀਤ ਸੰਧੂ, ਅਰਵੀਨਾ ਸੋਨੀ, ਹਿਮਾਨੀ ਅਰੋੜਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਟਰੈਫਿਕ ਪੁਲਿਸ ਵਲੋਂ ਸ਼ਹਿਰ 'ਚ ਆਵਾਜਾਈ ਸੁਚਾਰੂ ਬਣਾਉਣ ਲਈ ਮੁਹਿੰਮ ਜਾਰੀ : ਏ.ਡੀ.ਸੀ. ਪੀ. ਅਮਨਦੀਪ ਕੌਰ <br/> ਅਗਲੀ ਖ਼ਬਰ ਭਾਜਪਾ ਪੰਜਾਬ 'ਚ ਈਡੀ ਰਾਹੀਂ ਨੇਤਾਵਾਂ ਨੂੰ ਡਰਾ-ਧਮਕਾ ਕੇ ਸੱਤਾ ਹਾਸਿਲ ਕਰਨਾ ਚਾਹੁੰਦੀ-ਸਤਨਾਮ ਸਿੰਘ ਮਠਾੜੂ <br/>
Ad Position 24