03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵਲੋਂ ਬੀਬੀ ਕੌਲਾਂ ਜੀ ਗੁਰਮਤਿ ਸੰਗੀਤ ਅਕੈਡਮੀ ਦੀ ਆਰੰਭਤਾ <br/>

Ad Position 21
No active advertisement
ਬੀਬੀ ਕੌਲਾਂ ਜੀ ਗੁਰਮਤਿ ਸੰਗੀਤ ਅਕੈਡਮੀ ਅੰਮਿ੍ਤਸਰ ਵਿਖੇ ਬੱਚਿਆਂ ਨੂੰ ਮੁਫ਼ਤ ਸ਼ਬਦ ਕੀਰਤਨ ਦੀ ਸਿਖ਼ਲਾਈ ਦੇਣ ਮੌਕੇ ਬੀਬੀ ਪਰਮਜੀਤ ਕੌਰ ਪੰਮਾ ਭੈਣਜੀ, ਭਾਈ ਤੇਜਪਾਲ ਸਿੰਘ, ਡਾ. ਜਤਿੰਦਰ ਸਿੰਘ ਅਤੇ ਹੋਰ ਸ਼ਖ਼ਸੀਅਤਾਂ | ਅਜੀਤ : ਤਸਵੀਰ <br/> 12-05-2026
ਅੰਮਿ੍ਤਸਰ, 11 ਮਈ (ਜਸਵੰਤ ਸਿੰਘ ਜੱਸ)-ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਦੇ ਮੁਖੀ ਅਤੇ ਪੰਥ ਦੇ ਮਹਾਨ ਕੀਰਤਨੀਏ ਭਾਈ ਗੁਰਇਕਬਾਲ ਸਿੰਘ ਦੀ ਸਰਪ੍ਰਸਤੀ ਹੇਠ ਬੀਬੀ ਕੌਲਾਂ ਜੀ ਅਸੀਸ ਸੰਗਤ ਨਿਵਾਸ ਚੌਂਕ ਬਾਬਾ ਸਾਹਿਬ ਵਿਖੇ ਬੀਬੀ ਕੌਲਾਂ ਜੀ ਮੁਘû ਗੁਰਮਤਿ ਸੰਗੀਤ ਅਕੈਡਮੀ ਦੀ ਆਰੰਭਤਾ ਕੀਤੀ ਗਈ | ਭਾਈ ਗੁਰਇਕਬਾਲ ਸਿੰਘ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸੰਗੀਤ ਅਕੈਡਮੀ ਦੀ ਦੇਖ ਰੇਖ ਭਾਈ ਤੇਜਪਾਲ ਸਿੰਘ ਨੂੰ ਸੌਂਪੀ ਗਈ ਹੈ | ਉਨ੍ਹਾਂ ਦੱਸਿਆ ਕਿ ਇਸ ਅਕੈਡਮੀ ਵਿਚ ਬੱਚਿਆਂ ਨੂੰ ਗੁਰਬਾਣੀ ਦੀ ਸੰਥਿਆ, ਗੁਰਇਤਿਹਾਸ ਦੀ ਕਥਾ, ਹਾਰਮੋਨੀਅਮ, ਤਬਲਾ, ਅਤੇ ਤੰਤੀ ਸਾਜ਼ਾਂ ਦੀ ਮੁਫ਼ਤ ਸਿਖਲਾਈ ਦਿੱਤੀ ਜਾਵੇਗੀ ਅਤੇ ਇਸ ਅਕੈਡਮੀ ਵਿਚ ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਮਾਈ, ਭਾਈ ਲਈ ਦਾਖਲਾ ਤੇ ਕੀਰਤਨ ਸਿਖਲਾਈ ਮੁਫ਼ਤ ਪ੍ਰਾਪਤ ਕਰ ਸਕਦੇ ਹਨ | ਭਾਈ ਸਾਹਿਬ ਨੇ ਦੱਸਿਆ ਕਿ ਇਸ ਤੋਂ ਇਲਾਵਾ ਬੱਚਿਆਂ ਨੂੰ ਮੁਫ਼ਤ ਮਾਰਸ਼ਲ ਆਰਟ ਗਤਕਾ ਤੇ ਦੁਮਾਲਾ ਅਤੇ ਦਸਤਾਰ ਸਜਾਉਣੀ ਵੀ ਸਿਖਾਏ ਜਾਂਦੇ ਹਨ | ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਗੁਰਬਾਣੀ ਕੀਰਤਨ ਸਿਖਾਉਣ ਲਈ ਪੰਥ ਪ੍ਰਸਿੱਧ ਉਸਤਾਦ ਡਾ. ਜਤਿੰਦਰ ਸਿੰਘ, ਮਾਧੋ ਸਿੰਘ ਅਤੇ ਦਿਲਪ੍ਰੀਤ ਸਿੰਘ ਬੱਚਿਆਂ ਨੂੰ ਸੰਗੀਤ ਸਿਖਲਾਈ ਦੇਣਗੇ ਇਸ ਤੋਂ ਇਲਾਵਾ ਬੱਚਿਆਂ ਨੂੰ ਗੁਰਬਾਣੀ ਦੀ ਸੰਥਿਆ ਭਾਈ ਸੁਰਜੀਤ ਸਿੰਘ ਅਤੇ ਗਤਕੇ ਦੀ ਸਿਖਲਾਈ ਜਸਬੀਰ ਸਿੰਘ ਦੇਣਗੇ | ਅਕੈਡਮੀ ਦੀ ਅਰੰਭਤਾ ਮੌਕੇ ਬੀਬੀ ਪਰਮਜੀਤ ਕੌਰ ਪੰਮਾ ਭੈਣ ਜੀ, ਭਾਈ ਤੇਜਪਾਲ ਸਿੰਘ, ਉਸਤਾਦ ਡਾ. ਜਤਿੰਦਰ ਸਿੰਘ, ਮਾਧੋ ਸਿੰਘ, ਦਿਲਪ੍ਰੀਤ ਸਿੰਘ, ਜਸਬੀਰ ਸਿੰਘ, ਸੁਰਜੀਤ ਸਿੰਘ, ਡਾ. ਮਨਪ੍ਰੀਤ ਕੌਰ, ਸਤਨਾਮ ਸਿੰਘ, ਗਗਨਦੀਪ ਕੌਰ, ਕਵਲਜੀਤ ਸਿੰਘ ਤੇ ਬੀਬੀ ਕੁਲਵਿੰਦਰ ਕੌਰ ਸਮੇਤ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨਗਰ ਪੰਚਾਇਤ ਅਜਨਾਲਾ ਦੀਆਂ 15 ਵਾਰਡਾਂ ਦੀ ਰਿਜ਼ਰਵੇਸ਼ਨ 'ਚ ਮੁੜ ਹੋਇਆ ਬਦਲਾਅ <br/> ਅਗਲੀ ਖ਼ਬਰ ਟਰੈਫਿਕ ਪੁਲਿਸ ਵਲੋਂ ਸ਼ਹਿਰ 'ਚ ਆਵਾਜਾਈ ਸੁਚਾਰੂ ਬਣਾਉਣ ਲਈ ਮੁਹਿੰਮ ਜਾਰੀ : ਏ.ਡੀ.ਸੀ. ਪੀ. ਅਮਨਦੀਪ ਕੌਰ <br/>
Ad Position 24