ਅੰਮਿ੍ਤਸਰ, 14 ਮਈ (ਹਰਮਿੰਦਰ ਸਿੰਘ)ਭਾਜਪਾ ਕੋਰ ਗਰੁੱਪ ਅੰਮਿ੍ਤਸਰ ਦੀ ਮੀਟਿੰਗ ਭਾਜਪਾ ਮਹਿਲਾ ਮੋਰਚਾ ਜ਼ਿਲ੍ਹਾ ਪ੍ਰਧਾਨ ਅਤੇ ਕੌਂਸਲਰ ਸ਼ਰੂਤੀ ਵਿਜ ਦੇ ਗ੍ਰਹਿ ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਭਾਜਪਾ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਨੇ ਕੀਤੀ | ਇਸ ਮੌਕੇ ਸਾਬਕਾ ਸੰਸਦ ਮੈਂਬਰ ਤੇ ਸਾਬਕਾ ਸੂਬਾ ਪ੍ਰਧਾਨ ਸ਼ਵੇਤ ਮਲਿਕ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਸਾਬਕਾ ਵਿਧਾਇਕ ਹਰਜਿੰਦਰ ਸਿੰਘ ਠੇਕੇਦਾਰ, ਸਾਬਕਾ ਸੂਬਾ ਉਪ ਪ੍ਰਧਾਨ ਰਾਕੇਸ਼ ਗਿੱਲ, ਕੇਂਦਰੀ ਵਿਧਾਨ ਸਭਾ ਇੰਚਾਰਜ ਡਾ. ਰਾਮ ਚਾਵਲਾ, ਪੱਛਮੀ ਤੋਂ ਇੰਚਾਰਜ ਕੁਮਾਰ ਅਮਿਤ, ਜ਼ਿਲ੍ਹਾ ਜਨਰਲ ਸਕੱਤਰ ਸਲਿਲ ਕਪੂਰ ਤੇ ਮਨੀਸ਼ ਸ਼ਰਮਾ, ਆਨੰਦ ਸ਼ਰਮਾ, ਰਾਜੇਸ਼ ਹਨੀ, ਭਾਜਪਾ ਕੌਂਸਲਰ ਗਰੁੱਪ ਆਗੂ ਗੌਰਵ ਗਿੱਲ, ਕੌਂਸਲਰ ਅਮਨ ਐਰੀ ਆਦਿ ਮੌਜੂਦ ਸਨ | ਹਰਵਿੰਦਰ ਸਿੰਘ ਸੰਧੂ ਨੇ ਪਿਛਲੇ ਦੋ ਦਿਨਾਂ ਵਿਚ ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਭਾਜਪਾ ਦਫਤਰਾਂ 'ਤੇ ਕੀਤੇ ਗਏ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ | ਉਨ੍ਹਾਂ ਅੰਮਿ੍ਤਸਰ ਨਗਰ ਨਿਗਮ ਦੇ ਅੰਦਰ ਹੋ ਰਹੇ ਭਿ੍ਸ਼ਟਾਚਾਰ ਤੇ ਇਸ ਵਿਰੁੱਧ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਵਿਸਥਾਰ ਵਿਚ ਚਰਚਾ ਕੀਤੀ ਗਈ |