07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਆਈ.ਐੱਮ.ਐੱਫ. ਪਾਕਿ ਨੂੰ ਵਪਾਰ ਆਧਾਰਿਤ ਹਵਾਲਾ ਰਾਸ਼ੀ 'ਤੇ ਰੋਕ ਲਗਾਉਣ ਦੀ ਹਿਦਾਇਤ <br/>

Ad Position 21
No active advertisement
ਅਜੀਤ ਡੈਸਕ 15-05-2026
ਅੰਮਿ੍ਤਸਰ, 14 ਮਈ (ਸੁਰਿੰਦਰ ਕੋਛੜ)-ਗਲੋਬਲ ਰਿਣ ਸੰਸਥਾ ਕੌਮਾਂਤਰੀ ਮੁਦਰਾ ਫ਼ੰਡ (ਆਈ. ਐੱਮ. ਐੱਫ.) ਨੇ ਪਾਕਿਸਤਾਨ ਨੂੰ ਵਿੱਤੀ ਸਾਲ 2026-27 ਦੇ ਸੰਘੀ ਬਜਟ ਤੋਂ ਪਹਿਲਾਂ ਵਪਾਰ ਆਧਾਰਿਤ ਹਵਾਲਾ ਰਾਸ਼ੀ ਵਿਰੁੱਧ ਤੁਰੰਤ ਅਤੇ ਸਖ਼ਤ ਕਦਮ ਚੁੱਕਣ ਦੀ ਅਪੀਲ ਕੀਤੀ ਹੈ | ਆਈ. ਐੱਮ. ਐੱਫ. ਨੇ ਵਪਾਰ, ਬੈਂਕਿੰਗ, ਰੀਅਲ ਅਸਟੇਟ ਅਤੇ ਗੈਰ-ਵਿੱਤੀ ਵਪਾਰਕ ਖੇਤਰਾਂ 'ਚ ਸ਼ੱਕੀ ਵਿੱਤੀ ਲੈਣ-ਦੇਣ 'ਤੇ ਵੀ ਚਿੰਤਾ ਪ੍ਰਗਟ ਕੀਤੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਨਵੇਂ ਵਿੱਤੀ ਸਾਲ ਦੇ ਬਜਟ ਦੀਆਂ ਤਿਆਰੀਆਂ ਦੌਰਾਨ ਆਈ. ਐੱਮ. ਐੱਫ. ਨੇ ਪਾਕਿ ਸਰਕਾਰ ਨੂੰ ਵਪਾਰ ਦੀ ਆੜ 'ਚ ਕੀਤੇ ਜਾ ਰਹੇ ਮਨੀ ਲਾਂਡਰਿੰਗ ਨੂੰ ਰੋਕਣ ਲਈ ਸਖ਼ਤ ਹਿਦਾਇਤ ਦਿੱਤੀ | ਪ੍ਰਾਪਤ ਜਾਣਕਾਰੀ ਅਨੁਸਾਰ ਆਈ. ਐੱਮ. ਐੱਫ. ਨੇ ਬੈਂਕਿੰਗ ਖੇਤਰ, ਗ਼ੈਰ-ਵਿੱਤੀ ਕਾਰੋਬਾਰਾਂ ਤੇ ਹੋਰ ਮੁੱਖ ਖੇਤਰਾਂ 'ਚ ਸ਼ੱਕੀ ਲੈਣ-ਦੇਣ ਦੀ ਨਿਗਰਾਨੀ 'ਚ ਕਮਜ਼ੋਰੀਆਂ 'ਤੇ ਚਿੰਤਾਵਾਂ ਵੀ ਜ਼ਾਹਿਰ ਕੀਤੀਆਂ | ਦੱਸਿਆ ਜਾ ਰਿਹਾ ਹੈ ਕਿ ਆਈ. ਐੱਮ. ਐੱਫ. ਨੇ ਪਾਕਿ 'ਚ ਹਾਊਸਿੰਗ ਸੁਸਾਇਟੀਆਂ 'ਤੇ ਛਾਪੇਮਾਰੀ ਕਰਕੇ ਛੁਪਾਈ ਗਈ ਆਮਦਨ ਦੇ ਦੋਸ਼ਾਂ ਦੀ ਜਾਂਚ ਤੇਜ਼ ਕਰ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਯੂਨੀਵਰਸਿਟੀ ਵਿਖੇ ਕਹਾਣੀ ਗੋਸ਼ਟੀ ਅਜਮੇਰ ਰੋਡੇ ਦੀ ਕਹਾਣੀ 'ਹਜ਼ਾਰ ਮੀਲ ਲੰਬੀ ਬਾਂਹ' 'ਤੇ ਚਰਚਾ <br/> ਅਗਲੀ ਖ਼ਬਰ ਆਈ.ਐੱਮ.ਐੱਫ. ਪਾਕਿ ਨੂੰ ਵਪਾਰ ਆਧਾਰਿਤ ਹਵਾਲਾ ਰਾਸ਼ੀ 'ਤੇ ਰੋਕ ਲਗਾਉਣ ਦੀ ਹਿਦਾਇਤ <br/>
Ad Position 24