07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਖ਼ਾਲਸਾ ਯੂਨੀਵਰਸਿਟੀ ਵਿਖੇ ਕਹਾਣੀ ਗੋਸ਼ਟੀ ਅਜਮੇਰ ਰੋਡੇ ਦੀ ਕਹਾਣੀ 'ਹਜ਼ਾਰ ਮੀਲ ਲੰਬੀ ਬਾਂਹ' 'ਤੇ ਚਰਚਾ <br/>

Ad Position 21
No active advertisement
ਅਜੀਤ ਡੈਸਕ 15-05-2026
ਅੰਮਿ੍ਤਸਰ, 14 ਮਈ (ਜੱਸ)-ਖ਼ਾਲਸਾ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵਲੋਂ ਪੰਜਾਬੀ ਕਹਾਣੀ ਗੋਸ਼ਟੀ ਪ੍ਰੋਗਰਾਮ ਕਰਵਾਇਆ ਗਿਆ | ਜਿਸ 'ਚ 'ਵਰਸਿਟੀ ਦੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਉੱਪ ਕੁਲਪਤੀ ਡਾ. ਮਹਿਲ ਸਿੰਘ ਨੇ ਸੰਬੋਧਨ ਦੌਰਾਨ ਉਕਤ ਅਧਿਐਨ ਸਕੂਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਕਾਦਮਿਕ ਹਲਕਿਆਂ 'ਚ ਅਜਿਹੇ ਸਾਹਿਤਕ ਸੰਵਾਦ ਰਚਾਉਣੇ ਵਰਤਮਾਨ ਦੌਰ ਦੀ ਵੱਡੀ ਲੋੜ ਹੈ | ਉਨ੍ਹਾਂ ਕਿਹਾ ਕਿ ਅਜਿਹੀਆਂ ਸਾਹਿਤਕ ਗੋਸ਼ਟੀਆਂ ਵਿਦਿਆਰਥੀਆਂ ਅਤੇ ਖੋਜਾਰਥੀਆਂ ਲਈ ਮਹੱਤਵਪੂਰਨ ਸ੍ਰੋਤ ਹੁੰਦੀਆਂ ਹਨ | ਇਸ ਗੋਸ਼ਟੀ 'ਚ ਅਜਮੇਰ ਰੋਡੇ ਦੀ ਕਹਾਣੀ 'ਹਜ਼ਾਰ ਮੀਲ ਲੰਬੀ ਬਾਂਹ' 'ਤੇ ਨਿੱਠ ਕੇ ਚਰਚਾ ਕੀਤੀ ਗਈ | ਇਸ ਮੌਕੇ ਡੀਨ ਭਾਸ਼ਾਵਾਂ ਅਤੇ ਵਿਭਾਗ ਦੇ ਮੁਖੀ ਡਾ. ਰਮਿੰਦਰ ਕੌਰ ਨੇ ਉਕਤ ਕਹਾਣੀ ਦੇ ਵਿਸ਼ੇ ਦੀ ਸਾਰਥਿਕਤਾ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਕਹਾਣੀ ਇਕੋ ਸਮੇਂ ਕਿਰਤ 'ਚੋਂ ਹਾਸਿਲ ਹੁੰਦੇ ਆਨੰਦ ਅਤੇ ਸਾਮਰਾਜੀ ਤਾਕਤਾਂ ਹੱਥੋਂ ਸਿਰਜਣਾ ਨੂੰ ਵਿਨਾਸ਼ਕਾਰੀ ਨਤੀਜਿਆਂ ਲਈ ਹਥਿਆਰ ਵਜੋਂ ਵਰਤਣ ਦਾ ਬਿਰਤਾਂਤ ਉਸਾਰਦੀ ਹੈ | ਉਨ੍ਹਾਂ ਕਹਾਣੀ ਦੀ ਬਿਰਤਾਂਤ ਉਸਾਰੀ ਦੀਆਂ ਸੀਮਾਵਾਂ ਅਤੇ ਸੰਭਾਵਨਾਵਾਂ ਸੰਬੰਧੀ ਚਰਚਾ ਵੀ ਕੀਤੀ | ਇਸ ਗੋਸ਼ਟੀ ਦਾ ਮੂਲ ਮਕਸਦ ਸਾਹਿਤਕ ਖੋਜ ਅਤੇ ਸੰਵਾਦ ਦੀ ਪਰੰਪਰਾ ਨੂੰ ਚਲਦੇ ਰੱਖਣਾ ਹੈ | ਇਹ ਸਮਾਗਮ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਆਲੋਚਨਾਤਮਕ ਪੱਖਾਂ ਨੂੰ ਨਵੀਂ ਊਰਜਾ ਪ੍ਰਦਾਨ ਕਰਨ ਲਈ ਉਲੀਕਿਆ ਗਿਆ ਹੈ, ਤਾਂ ਜੋ ਸਾਹਿਤਕ ਜਗਤ 'ਚ ਗੰਭੀਰ ਚਿੰਤਨ ਦਾ ਮਾਹੌਲ ਬਣਿਆ ਰਹੇ | ਇਸ ਮੌਕੇ ਡਾ. ਪ੍ਰਦੀਪ ਕੌਰ, ਡਾ. ਯਾਦਵਿੰਦਰ ਕੌਰ, ਡਾ. ਕਾਰਜ ਸਿੰਘ, ਡਾ. ਮਨੀਸ਼ ਕੁਮਾਰ, ਡਾ. ਸ਼ਰਨਜੀਤ ਕੌਰ, ਡਾ. ਪ੍ਰਭਜੀਤ ਕੌਰ ਅਤੇ ਡਾ. ਰਮਨਦੀਪ ਕੌਰ ਨੇ ਇਸ ਕਹਾਣੀ ਦੀ ਤਕਨੀਕ, ਸ਼ੈਲੀ ਅਤੇ ਇਸ ਵਿਚ ਪੇਸ਼ ਮਾਨਵੀ ਸੰਵੇਦਨਾਵਾਂ 'ਤੇ ਗੰਭੀਰ ਚਰਚਾ ਕਰਦਿਆਂ ਆਪਣੇ ਖੋਜ-ਭਰਪੂਰ ਵਿਚਾਰ ਸਾਂਝੇ ਕੀਤੇ |

Ad Position 22
No active advertisement
ਪਿਛਲੀ ਖ਼ਬਰ ਪਤਨੀ ਤੇ ਸਹੁਰਿਆਂ ਤੋਂ ਦੁਖੀ ਹੋ ਕੇ ਨੌਜਵਾਨ ਦੀ ਜ਼ਹਿਰੀਲੀ ਦਵਾਈ ਪੀਣ ਨਾਲ ਮੌਤ <br/> ਅਗਲੀ ਖ਼ਬਰ ਆਈ.ਐੱਮ.ਐੱਫ. ਪਾਕਿ ਨੂੰ ਵਪਾਰ ਆਧਾਰਿਤ ਹਵਾਲਾ ਰਾਸ਼ੀ 'ਤੇ ਰੋਕ ਲਗਾਉਣ ਦੀ ਹਿਦਾਇਤ <br/>
Ad Position 24