07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਪਤਨੀ ਤੇ ਸਹੁਰਿਆਂ ਤੋਂ ਦੁਖੀ ਹੋ ਕੇ ਨੌਜਵਾਨ ਦੀ ਜ਼ਹਿਰੀਲੀ ਦਵਾਈ ਪੀਣ ਨਾਲ ਮੌਤ <br/>

Ad Position 21
No active advertisement
ਅਜੀਤ ਡੈਸਕ 15-05-2026
ਜੰਡਿਆਲਾ ਗੁਰੂ, 14 ਮਈ (ਪ੍ਰਮਿੰਦਰ ਸਿੰਘ ਜੋਸਨ)-ਵੇਰਕਾ ਵਾਸੀ ਇਕ ਨੌਜਵਾਨ ਜੋ ਕਿ ਜੰਡਿਆਲਾ ਗੁਰੂ ਦੇ ਪਿੰਡ ਬੰਮਾ ਵਿਖੇ ਵਿਆਹਿਆ ਹੋਇਆ ਸੀ ਵਲੋਂ ਪਤਨੀ ਅਤੇ ਸਹੁਰਿਆਂ ਤੋਂ ਤੰਗ ਆ ਕੇ ਉਨ੍ਹਾਂ ਦੇ ਘਰੇ ਪਿੰਡ ਬੰਮਾ ਵਿਖੇ ਹੀ ਜ਼ਹਿਰੀਲੀ ਦਵਾਈ ਪੀਣ ਨਾਲ ਉਸਦੀ ਤਰਨ ਤਾਰਨ ਦੇ ਇਕ ਹਸਪਤਾਲ ਵਿਚ ਮੌਤ ਹੋ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਅਜੇਪਾਲ ਸਿੰਘ (24) ਵਾਸੀ ਵੇਰਕਾ ਜੋ ਕਿ ਜੰਡਿਆਲਾ ਗੁਰੂ ਦੇ ਪਿੰਡ ਬੰਮਾ ਵਿਖੇ ਸਵਾ ਕੁ ਸਾਲ ਪਹਿਲਾਂ ਵਿਆਹਿਆ ਹੋਇਆ ਸੀ ਅਤੇ ਉਸਨੇ ਅਤੇ ਉਸਦੀ ਪਤਨੀ ਨੇ ਸਿੰਘਾਪੁਰ ਜਾਣ ਵਾਸਤੇ ਫਾਈਲ ਲਗਾਈ ਹੋਈ ਸੀ ਅਤੇ ਉਸ ਦੀ ਪਤਨੀ ਦਾ ਵੀਜ਼ਾ ਲੱਗ ਗਿਆ ਜਦੋਂਕਿ ਅਜੇਪਾਲ ਸਿੰਘ ਦਾ ਵੀਜਾ ਨਹੀਂ ਲੱਗਾ ਤੇ ਰਿਫਿਊਜਲ ਆ ਗਈ | ਅਜੇਪਾਲ ਸਿੰਘ ਦੇ ਪਿਤਾ ਪਰਮਜੀਤ ਸਿੰਘ ਅਨੁਸਾਰ ਉਨ੍ਹਾਂ ਦੀ ਨੂੰ ਹ ਨੇ ਕਿਹਾ ਕਿ ਉਹ ਇਕੱਲੀ ਹੀ ਸਿੰਘਾਪੁਰ ਚਲੀ ਜਾਵੇਗੀ ਜਦੋਂ ਕਿ ਅਜੇਪਾਲ ਸਿੰਘ ਨੇ ਉਸਨੂੰ ਕਿਹਾ ਕਿ ਉਹ ਦੁਬਾਰਾ ਫਾਈਲ ਲਗਾਵੇਗਾ ਤੇ ਉਸਦਾ ਵੀਜ਼ਾ ਲੱਗ ਜਾਵੇਗਾ ਤਾਂ ਦੋਵੇਂ ਇਕੱਠੇ ਹੀ ਜਾਣਗੇ | ਮਿ੍ਤਕ ਅਜੇਪਾਲ ਸਿੰਘ ਦੇ ਪਿਤਾ ਪਰਮਜੀਤ ਸਿੰਘ ਨੇ ਦੱਸਿਆ ਕਿ ਲੜਕੀ ਇਕੱਲੀ ਹੀ ਬਾਹਰ ਜਾਣ ਲਈ ਜਿੱਦ ਕਰਨ ਲੱਗੀ ਤੇ ਉਸਨੇ ਆਪਣੇ ਪਤੀ ਦਾ ਫ਼ੋਨ ਨੰਬਰ ਵੀ ਬਲੌਕ ਕਰ ਦਿੱਤਾ | ਲੜਕੇ ਦੇ ਪਿਤਾ ਪਰਮਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਅਜੇਪਾਲ ਸਿੰਘ ਆਪਣੀ ਪਤਨੀ ਦੇ ਪੇਕੇ ਪਿੰਡ ਬੰਮੇ ਵਿਖੇ ਉਨ੍ਹਾਂ ਦੇ ਘਰ ਗਿਆ ਤਾਂ ਘਰ ਵਾਲਿਆਂ ਨੇ ਲੜਕੀ ਨੂੰ ਕਿਸੇ ਰਿਸ਼ਤੇਦਾਰਾਂ ਕੋਲ ਭੇਜ ਦਿੱਤਾ ਅਤੇ ਅਜੇਪਾਲ ਸਿੰਘ ਨੂੰ ਮੰਦਾ ਚੰਗਾ ਬੋਲਿਆ ਤੇ ਧਮਕੀਆਂ ਦਿੱਤੀਆਂ ਤੇ ਉਸ ਦ ਮਾਰ ਕੁਟਾਈ ਕੀਤੀ ਤਾਂ ਅਜੇਪਾਲ ਸਿੰਘ ਨੇ ਉਨ੍ਹਾਂ ਦੇ ਘਰੇ ਹੀ ਕੋਈ ਜ਼ਹਿਰੀਲੀ ਦਵਾਈ ਪੀ ਲਈ ਜਿਸਨੂੰ ਤਰਨ ਤਾਰਨ ਦੇ ਇਕ ਹਸਪਤਾਲ ਵਿਖੇ ਲਿਜਾਇਆ ਗਿਆ ਜਿੱਥੇ ਅੱਜ ਤੜਕੇ ਅਜੇਪਾਲ ਦੀ ਮੌਤ ਹੋ ਗਈ | ਇਸ ਸੰਬੰਧ ਵਿਚ ਥਾਣਾ ਜੰਡਿਆਲਾ ਗੁਰੂ ਵਿਖੇ ਮਿ੍ਤਕ ਅਜੇ ਪਾਲ ਸਿੰਘ ਦੇ ਸਹੁਰੇ ਪਰਿਵਾਰ ਤੇ ਕੇਸ ਦਰਜ ਕਰ ਲਿਆ ਗਿਆ ਹੈ ਤੇ ਮਿ੍ਤਕ ਅਜੇਪਾਲ ਸਿੰਘ ਦੀ ਦੇਹ ਦਾ ਕੱਲ ਪੋਸਟਮਾਰਟਮ ਕਰਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ 18 ਜੂਨ ਤੱਕ ਕੀਤੇ ਜਾਣਗੇ ਅਗਲੀ ਖ਼ਬਰ ਖ਼ਾਲਸਾ ਯੂਨੀਵਰਸਿਟੀ ਵਿਖੇ ਕਹਾਣੀ ਗੋਸ਼ਟੀ ਅਜਮੇਰ ਰੋਡੇ ਦੀ ਕਹਾਣੀ 'ਹਜ਼ਾਰ ਮੀਲ ਲੰਬੀ ਬਾਂਹ' 'ਤੇ ਚਰਚਾ <br/>
Ad Position 24