06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਰਾਜਨਾਥ ਸਿੰਘ ਵਲੋਂ ਵਿਸ਼ਾਖਾਪਟਨਮ ਵਿਖੇ ਫਲੀਟ ਸਪੋਰਟ ਸ਼ਿਪ-1 ਲਾਂਚ

ਵਿਸ਼ਾਖਾਪਟਨਮ, 6 ਅਕਤੂਬਰ (ਪੀ. ਟੀ. ਆਈ.)-ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇੱਥੇ ਹਿੰਦੁਸਤਾਨ ਸ਼ਿਪਯਾਰਡ ਲਿਮਟਿਡ (ਐੱਚ.ਐੱਸ.ਐੱਲ.) ਵਿਖੇ ਫਲੀਟ ਸਪੋਰਟ ਸ਼ਿਪ-1 (ਐੱਫ.ਐੱਸ.ਐੱਸ.-1) ਲਾਂਚ ਕੀਤਾ। ਇਸ ਦੇ ਨਾਲ ਹੀ ....

Ad Position 21
No active advertisement
ਅਜੀਤ ਡੈਸਕ 07-10-2026

ਵਿਸ਼ਾਖਾਪਟਨਮ, 6 ਅਕਤੂਬਰ (ਪੀ. ਟੀ. ਆਈ.)-ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇੱਥੇ ਹਿੰਦੁਸਤਾਨ ਸ਼ਿਪਯਾਰਡ ਲਿਮਟਿਡ (ਐੱਚ.ਐੱਸ.ਐੱਲ.) ਵਿਖੇ ਫਲੀਟ ਸਪੋਰਟ ਸ਼ਿਪ-1 (ਐੱਫ.ਐੱਸ.ਐੱਸ.-1) ਲਾਂਚ ਕੀਤਾ। ਇਸ ਦੇ ਨਾਲ ਹੀ ਉਨ੍ਹਾਂ  ਐੱਫ.ਐੱਸ.ਐੱਸ.-5 ਦੀ ਰਸਮੀ ਸ਼ੁਰੂਆਤ ਕੀਤੀ ਰੱਖੀ ਤੇ ਅਪਗ੍ਰੇਡ ਕੀਤੇ ਸਲਿਪਵੇ-4 ਤੇ 300 ਟਨ ਸਮਰੱਥਾ ਵਾਲੀ ਗੋਲਿਅਥ ਕਰੇਨ ਦਾ ਉਦਘਾਟਨ ਵੀ ਕੀਤਾ।

ਪ੍ਰੈੱਸ ਬਿਆਨ ਅਨੁਸਾਰ ਇਹ ਉਪਲਬਧੀਆਂ ਭਾਰਤ ਦੀ ਸਵਦੇਸ਼ੀ ਜਹਾਜ਼ ਨਿਰਮਾਣ ਸਮਰੱਥਾ ਨੂੰ ਦਰਸਾਉਂਦੀਆਂ ਹਨ। ਅਪਗ੍ਰੇਡ ਕੀਤੇ ਸਲਿਪਵੇ-4 ਦੀ ਲੰਬਾਈ ਵਧਾਉਣ ਦੇ ਨਾਲ ਇਸ ਦੀ ਭਾਰ ਝੱਲਣ ਦੀ ਸਮਰੱਥਾ ਵੀ ਵਧਾਈ ਗਈ ਹੈ। ਗੋਲਿਅਥ ਕਰੇਨ ਦੀ ਮਦਦ ਨਾਲ ਹੁਣ ਸ਼ਿਪਯਾਰਡ 45,000 ਡੈੱਡਵੇਟ ਟਨ (ਡੀ.ਡਬਲਿਊ.ਟੀ.) ਤੱਕ ਦੇ ਜਹਾਜ਼ ਬਣਾਉਣ ਤੇ ਲਾਂਚ ਕਰਨ ਦੇ ਸਮਰੱਥ ਹੋਵੇਗਾ।

ਭਾਰਤੀ ਜਲ ਸੈਨਾ ਲਈ ਬਣਾਏ ਜਾ ਰਹੇ ਪੰਜ ਫਲੀਟ ਸਪੋਰਟ ਸ਼ਿਪਾਂ ’ਚੋਂ ਪਹਿਲਾ ਐੱਫ.ਐੱਸ.ਐੱਸ.-1 ਸਟੀਲ ਕੱਟਣ ਤੋਂ ਸਿਰਫ਼ 18 ਮਹੀਨਿਆਂ ਬਾਅਦ ਬੰਗਾਲ ਦੀ ਖਾੜੀ ਵਿੱਚ ਉਤਾਰਿਆ ਗਿਆ। 43,500 ਟਨ ਸਮਰੱਥਾ ਵਾਲੇ ਇਹ ਜਹਾਜ਼ ਸਮੁੰਦਰ ’ਚ ਜਲ ਸੈਨਾ ਦੇ ਜੰਗੀ ਜਹਾਜ਼ਾਂ ਨੂੰ ਇੰਧਨ ਤੇ ਹੋਰ ਜ਼ਰੂਰੀ ਸਾਮਾਨ ਮੁਹੱਈਆ ਕਰਵਾਉਣਗੇ, ਜਿਸ ਨਾਲ ਹਿੰਦ ਮਹਾਸਾਗਰ ਖੇਤਰ ’ਚ ਜਲ ਸੈਨਾ ਦੀ ਸਮੁੰਦਰੀ ਪਹੁੰਚ ਤੇ ਲੰਬੇ ਸਮੇਂ ਤੱਕ ਕਾਰਵਾਈ ਕਰਨ ਦੀ ਸਮਰੱਥਾ ਵਧੇਗੀ। ਐੱਫ.ਐੱਸ.ਐੱਸ.-5 ਦੀ ਕੀਲ ਰੱਖੇ ਜਾਣ ਨਾਲ ਇਹ ਪ੍ਰੋਗਰਾਮ ਲੜੀਵਾਰ ਉਤਪਾਦਨ ਵੱਲ ਅੱਗੇ ਵਧੇਗਾ।

Ad Position 22
No active advertisement
ਪਿਛਲੀ ਖ਼ਬਰ ਕੇਂਦਰ, ਸੂਬਿਆਂ ਅਤੇ ਉਦਯੋਗ ਨੂੰ ਪਾਣੀ ਸੁਰੱਖਿਆ ਲਈ ਇਕੱਠੇ ਕੰਮ ਕਰਨ ਦੀ ਲੋੜ-ਰਾਜ ਭੂਸ਼ਣ ਚੌਧਰੀ ਅਗਲੀ ਖ਼ਬਰ ਫਰਾਂਸ ਵਿੱਚ ਵਧ ਰਹੇ ਵਿਰੋਧ ਪ੍ਰਦਰਸ਼ਨਾਂ 'ਤੇ ਟਰੰਪ ਦਾ ਪ੍ਰਵੇਸ਼, ਇਮੀਗ੍ਰੇਸ਼ਨ ਨੂੰ ਨਿਸ਼ਾਨਾ ਬਣਾਇਆ
Ad Position 24