01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਜੀ.ਆਰ.ਪੀ. ਨੇ ਯਾਤਰੀ ਦਾ ਗੁਆਚਿਆ ਬੈਗ ਸੌਂਪਿਆ <br/>

Ad Position 21
No active advertisement
ਯਾਤਰੀ ਨੂੰ ਬੈਗ ਸੌਂਪਦੇ ਹੋਏ ਜੀ.ਆਰ.ਪੀ. ਥਾਣਾ ਮੁਖੀ ਸ਼ਾਮ ਸੁੰਦਰ ਤੇ ਹੋਰ | ਤਸਵੀਰ : ਹਰਜੀਤ ਸਿੰਘ <br/> 16-05-2026
ਅੰਮਿ੍ਤਸਰ, 15 ਮਈ (ਰਾਜੇਸ਼ ਕੁਮਾਰ ਸ਼ਰਮਾ)-ਜੀ. ਆਰ. ਪੀ. ਥਾਣਾ ਅੰਮਿ੍ਤਸਰ ਦੀ ਪੁਲਿਸ ਨੇ ਇਕ ਯਾਤਰੀ ਦਾ ਗੁਆਚਿਆ ਬੈਗ ਸੌਂਪਿਆ | ਇਸ ਸੰਬੰਧੀ ਥਾਣਾ ਮੁਖੀ ਸ਼ਾਮ ਸੁੰਦਰ ਸ਼ਰਮਾ ਨੇ ਦੱਸਿਆ ਕਿ ਰੇਲਗੱਡੀ ਨੰਬਰ 14673 'ਚ ਫਗਵਾੜਾ ਰੇਲਵੇ ਸਟੇਸ਼ਨ 'ਤੇ ਸੋਨੂੰ ਕੁਮਾਰ ਵਾਸੀ ਫਗਵਾੜਾ ਆਪਣਾ ਬੈਗ ਗਲਤੀ ਨਾਲ ਛੱਡ ਗਿਆ ਸੀ, ਜਿਸਨੂੰ ਡਿਊਟੀ ਦੌਰਾਨ ਏ. ਐਸ. ਆਈ. ਸ਼ਾਮ ਸੁੰਦਰ ਨੇ ਬਰਾਮਦ ਕੀਤਾ | ਜਾਂਚ ਕਰਨ 'ਤੇ ਬੈਗ ਵਿਚੋਂ 12 ਸੋਨੇ ਦੀਆਂ ਮੁੰਦਰੀਆਂ, 6 ਚਾਂਦੀ ਦੀਆਂ ਮੁੰਦਰੀਆਂ, 1 ਸੋਨੇ ਦੀ ਚੇਨ, 1 ਜੋੜਾ ਸੋਨੇ ਦੀਆਂ ਵਾਲੀਆਂ ਅਤੇ 9,100 ਰੁਪਏ ਦੀ ਨਕਦੀ ਬਰਾਮਦ ਕੀਤੀ | ਉਨ੍ਹਾਂ ਕਿਹਾ ਕਿ ਉਕਤ ਯਾਤਰੀ ਸੋਨੂੰ ਕੁਮਾਰ ਨਾਲ ਸੰਪਰਕ ਕੀਤਾ ਗਿਆ, ਜਿਸਨੂੰ ਜੀ. ਆਰ. ਪੀ. ਅੰਮਿ੍ਤਸਰ ਵਿਖੇ ਬੈਗ ਸੌਂਪ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਡੀ.ਏ.ਵੀ. ਕਾਲਜ ਦੇ ਆਯੁਸ਼ ਨੇ ਕਾਲਜ ਦਾ ਨਾਂਅ ਰੌਸ਼ਨ ਕੀਤਾ <br/> ਅਗਲੀ ਖ਼ਬਰ ਜ਼ਿਲ੍ਹਾ ਪ੍ਰਧਾਨ ਸੰਧੂ ਦੀ ਅਗਵਾਈ 'ਚ ਦਲਜੀਤ ਸਿੰਘ ਗਿੱਲ ਭਾਜਪਾ 'ਚ ਹੋਏ ਸ਼ਾਮਿਲ <br/>
Ad Position 24