01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਅਸਟੇਟ ਵਿਭਾਗ ਵਲੋਂ ਨਾਜਾਇਜ਼ ਕਬਜ਼ਿਆਂ 'ਤੇ ਕਾਰਵਾਈ

Ad Position 21
No active advertisement
ਅਜੀਤ ਡੈਸਕ 16-05-2026

ਅੰਮਿ੍ਤਸਰ, 15 ਮਈ (ਹਰਮਿੰਦਰ ਸਿੰਘ)-ਨਗਰ ਨਿਗਮ ਕਮਿਸ਼ਨਰ ਦੀਆਂ ਹਦਾਇਤਾਂ 'ਤੇ ਅਮਲ ਕਰਦੇ ਹੋਏ ਨਿਗਮ ਦੇ ਅਸਟੇਟ ਵਿਭਾਗ ਵਲੋਂ ਨਾਜਾਇਜ਼ ਕਬਜ਼ਿਆਂ 'ਤੇ ਕਾਰਵਾਈ ਕਰਦੇ ਹੋਏ ਇਤਿਹਾਸਕ ਕੰਪਨੀ ਬਾਗ਼ ਦੇ ਅੰਦਰੋਂ ਅਤੇ ਬਾਹਰੋਂ ਨਾਜਾਇਜ਼ ਕਬਜ਼ੇ ਹਟਾਏ | ਸੈਕਟਰੀ ਕਮ ਅਸਟੇਟ ਅਫ਼ਸਰ ਸੁਸ਼ਾਂਤ ਭਾਟੀਆ ਨੇ ਦੱਸਿਆ ਕਿ ਨਿਗਮ ਕਮਿਸ਼ਨਰ ਬਿਕਰਮਜੀਤ ਸਿੰੰਘ ਸ਼ੇਰਗਿੱਲ ਦੀਆਂ ਹਦਾਇਤਾਂ 'ਤੇ ਇੰਸਪੈਕਟਰ ਪ੍ਰੀਤੀ ਚੌਹਾਨ ਅਤੇ ਇੰਸਪੈਕਟਰ ਅਮਨ ਸ਼ਰਮਾ ਦੀ ਅਗਵਾਈ ਹੇਠ ਨਿਗਮ ਦੇ ਅਸਟੇਟ ਵਿਭਾਗ ਦੀ ਟੀਮ ਵਲੋਂ ਕੰਪਨੀ ਬਾਗ ਦੇ ਅੰਦਰ ਅਣ ਅਧਿਕਾਰ ਤੌਰ 'ਤੇ ਲਗਾਏ ਸਟਾਲ, ਰੇਹੜੀਆਂ, ਫੜ੍ਹੀਆਂ ਨੂੰ ਹਟਾਇਆ ਗਿਆ | ਇਸ ਤੋਂ ਇਲਾਵਾ ਇਸ ਟੀਮ ਨੇ ਕੰਪਨੀ ਬਾਗ਼ ਦੇ ਬਾਹਰ ਲੱਗੀਆਂ ਰੇਹੜੀਆਂ ਨੂੰ ਹਟਾਇਆ ਗਿਆ | ਉਨ੍ਹਾਂ ਦੱਸਿਆ ਕਿ ਇਨ੍ਹਾਂ ਰੇਹੜੀਆਂ ਫੜ੍ਹੀਆਂ ਅਤੇ ਸਟਾਲਾਂ ਦੇ ਕਾਰਨ ਕੰਪਨੀ ਬਾਗ ਅੰਦਰ ਗੰਦਗੀ ਫ਼ੈਲਦੀ ਸੀ, ਜਿਸ ਕਾਰਨ ਇਥੇ ਸੈਰ ਕਰਨ ਆਉਣ ਵਾਲੇ ਸ਼ਹਿਰ ਵਾਸੀਆਂ ਨਿਗਮ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਗਈ ਸੀ ਜਿਸ ਦੇ ਆਧਾਰ 'ਤੇ ਨਿਗਮ ਕਮਿਸ਼ਨਰ ਦੀਆਂ ਹਦਾਇਤਾਂ 'ਤੇ ਉਨ•ਾਂ ਦੀ ਟੀਮ ਵਲੋਂ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ | ਇਸ ਮੌਕੇ ਵਿਭਾਗ ਦੇ ਹੋਰ ਮੁਲਾਜ਼ਮਾਂ ਤੋਂ ਇਲਾਵਾ ਪੁਲਿਸ ਪਾਰਟੀ ਵੀ ਮੌਜੂਦ ਸੀ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਖ਼ਾਲਸਾ ਸਕੂਲ ਦਾ 12ਵੀਂ ਦਾ ਨਤੀਜਾ ਸ਼ਾਨਦਾਰ <br/> ਅਗਲੀ ਖ਼ਬਰ ਐੱਸ.ਆਈ.ਆਰ. ਦੇ ਹੱਕ 'ਚ ਆਏ ਵਿਧਾਇਕ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ <br/>
Ad Position 24