06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਮਜੀਠਾ ਵਿਚ ਕਾਂਗਰਸ ਨੂੰ ਵੱਡਾ ਝਟਕਾ, ਕਈ ਆਗੂ 'ਆਪ' ਵਿੱਚ ਹੋਏ ਸ਼ਾਮਿਲ <br/>

Ad Position 21
repet_subhas-goyals [Copy P29]
ਮਜੀਠਾ 'ਚ 'ਆਪ' 'ਚ ਕਈ ਆਗੂਆਂ ਨੂੰ ਸ਼ਾਮਿਲ ਕਰਨ ਮੌਕੇ ਮੁੱਖ ਮੰਤਰੀ ਸ. ਭਗਵੰਤ ਮਾਨ ਤੇ ਹੋਰ | <br/> 17-05-2026
ਚੰਡੀਗੜ੍ਹ/ਮਜੀਠਾ, 16 ਮਈ (ਅ.ਬ.)-ਆਮ ਆਦਮੀ ਪਾਰਟੀ (ਆਪ) ਨੂੰ ਮਜੀਠਾ ਵਿੱਚ ਵੱਡੀ ਸਿਆਸੀ ਮਜ਼ਬੂਤੀ ਮਿਲੀ ਹੈ, ਜਦਕਿ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ¢ ਸ਼ਨੀਵਾਰ ਨੂੰ ਕਾਂਗਰਸ ਦੇ ਕਈ ਸੀਨੀਅਰ ਆਗੂ ਅਤੇ ਜ਼ਮੀਨੀ ਪੱਧਰ ਦੇ ਵਰਕਰ ਆਪਣੀ ਪਾਰਟੀ ਛੱਡ ਕੇ 'ਆਪ' ਵਿੱਚ ਸ਼ਾਮਿਲ ਹੋ ਗਏ¢ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਆਗੂਆਂ ਨੂੰ ਰਸਮੀ ਤÏਰ 'ਤੇ 'ਆਪ' ਵਿੱਚ ਸ਼ਾਮਿਲ ਕੀਤਾ ਅਤੇ ਉਨ੍ਹਾਂ ਦਾ ਸਵਾਗਤ ਕੀਤਾ¢ ਉਨ੍ਹਾਂ ਦੇ ਨਾਲ ਮਜੀਠਾ ਦੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਵੀ ਮÏਜੂਦ ਸਨ¢ ਕਾਂਗਰਸ ਤੋਂ 'ਆਪ' ਵਿੱਚ ਸ਼ਾਮਿਲ ਹੋਣ ਵਾਲੇ ਪ੍ਰਮੁੱਖ ਆਗੂਆਂ ਵਿੱਚ ਪਰਮਜੀਤ ਸਿੰਘ ਪੰਮਾ, ਪਲਵਿੰਦਰ ਸਿੰਘ ਪਾਲੀ, ਜਗਦੀਪ ਸਿੰਘ ਗੋਗਾ, ਅਪਰਮਦੀਪ ਸਿੰਘ ਅੱਪੂ ਅਤੇ ਅਮਨਦੀਪ ਸਿੰਘ ਸ਼ਾਮਿਲ ਹਨ¢ ਇਸ ਮÏਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ 'ਆਪ' ਸਰਕਾਰ ਦੀਆਂ ਨੀਤੀਆਂ ਹਰ ਵਰਗ ਦੇ ਭਲਾਈ ਲਈ ਸਮਰਪਿਤ ਹਨ¢ ਅੱਜ ਸੂਬੇ ਦੇ ਲੋਕ ਸਿਆਸਤ ਤੋਂ ਉੱਪਰ ਉੱਠ ਕੇ ਵਿਕਾਸ ਦੀ ਰਾਜਨੀਤੀ ਨੂੰ ਚੁਣ ਰਹੇ ਹਨ¢ ਮਜੀਠਾ ਤੋਂ ਆਏ ਇਨ੍ਹਾਂ ਸਾਥੀਆਂ ਦੇ ਜੁੜਨ ਨਾਲ ਪਾਰਟੀ ਨੂੰ ਖੇਤਰ ਵਿੱਚ ਬੇਮਿਸਾਲ ਮਜ਼ਬੂਤੀ ਮਿਲੇਗੀ¢ ਅਸੀਂ ਸਾਰੇ ਮਿਲ ਕੇ ਪੰਜਾਬ ਨੂੰ ਫਿਰ ਤੋਂ 'ਰੰਗਲਾ ਪੰਜਾਬ' ਬਣਾਵਾਂਗੇ¢ਦੂਜੇ ਪਾਸੇ ਤਲਬੀਰ ਸਿੰਘ ਨੇ ਕਿਹਾ ਕਿ ਮਜੀਠਾ ਵਿੱਚ ਕਾਂਗਰਸ ਦਾ ਗ੍ਰਾਫ ਪੂਰੀ ਤਰ੍ਹਾਂ ਡਿੱਗ ਚੁੱਕਾ ਹੈ ਅਤੇ ਅੱਜ ਪਾਰਟੀ ਦੇ ਮਿਹਨਤੀ ਆਗੂਆਂ ਦੇ 'ਆਪ' ਵਿੱਚ ਆਉਣ ਨਾਲ ਖੇਤਰ ਵਿੱਚ ਪਾਰਟੀ ਦਾ ਆਧਾਰ ਹੋਰ ਮਜ਼ਬੂਤ ਹੋਇਆ ਹੈ¢ 'ਆਪ' ਵਿੱਚ ਸ਼ਾਮਿਲ ਹੋਏ ਸਾਰੇ ਆਗੂਆਂ ਨੇ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਦੀ ਮਜ਼ਬੂਤੀ ਲਈ ਦਿਨ-ਰਾਤ ਕੰਮ ਕਰਨਗੇ¢

Ad Position 22
No active advertisement
ਪਿਛਲੀ ਖ਼ਬਰ ਈ.ਓ. ਮਜੀਠਾ ਦਾ ਤਬਾਦਲਾ ਕਰਨਾ ਕੋਈ ਸਜ਼ਾ ਨਹੀਂ : ਸੱਚਰ <br/> ਅਗਲੀ ਖ਼ਬਰ ਡਿਜੀਟਲ ਨਿਗਰਾਨੀ ਪ੍ਰਣਾਲੀ ਦੀ ਸਹੀ ਵਰਤੋਂ ਨਾਲ ਵਧੇਗੀ ਸਿਹਤ ਸੇਵਾਵਾਂ ਦੀ ਗੁਣਵੱਤਾ-ਸਿਵਲ ਸਰਜਨ
Ad Position 24