06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਈ.ਓ. ਮਜੀਠਾ ਦਾ ਤਬਾਦਲਾ ਕਰਨਾ ਕੋਈ ਸਜ਼ਾ ਨਹੀਂ : ਸੱਚਰ <br/>

Ad Position 21
repet_subhas-goyals [Copy P29]
ਈ. ਓ. ਮਜੀਠਾ ਦੀ ਤਬਦੀਲੀ ਨੂੰ ਲੈ ਕੇ ਪ੍ਰੈੱਸ ਵਾਰਤਾ ਕਰਦੇ ਹੋਏ ਭਗਵੰਤ ਪਾਲ ਸਿੰਘ ਸੱਚਰ ਨਾਲ ਸਰਬਜੀਤ ਸਿੰਘ ਸੋਨੂੰ ਜੰਡਿਆਲਾ | ਤਸਵੀਰ : ਦਲਵਿੰਦਰ ਸਿੰਘ ਰੰਧਾਵਾ <br/> 17-05-2026
ਕੱਥੂਨੰਗਲ, 16 ਮਈ (ਦਲਵਿੰਦਰ ਸਿੰਘ ਰੰਧਾਵਾ)-ਪੰਜਾਬ ਵਿਚ ਹੋ ਰਹੀਆਂ ਨਗਰ ਪੰਚਾਇਤਾਂ ਤੇ ਨਗਰ ਕੌਂਸਲ ਦੀਆਂ ਚੋਣਾਂ ਵਿਚ ਸਰਕਾਰ ਦੀਆਂ ਮੁਲਾਜ਼ਮਾ ਰਾਹੀਆਂ ਧੱਕੇਸ਼ਾਹੀਆਂ ਜੱਗ ਜ਼ਾਹਿਰ ਹੋ ਗਈਆਂ ਤੇ ਮੀਡੀਆ ਵਿਚ ਵੀਡੀਓ ਰਿਕਾਰਡਿੰਗ ਰਾਹੀਂ ਸਾਰੇ ਲੋਕਾਂ ਨੇ ਆਪਣੀਆਂ ਅੱਖਾਂ ਤੇ ਕੰਨਾਂ ਨਾਲ ਸੁਣੀਆਂ ਕਿ ਮਜੀਠਾ ਤੇ ਜੰਡਿਆਲਾ ਦਾ ਈ. ਓ. ਕਿਵੇਂ ਆਪਣੇ ਰਾਜਸੀ ਅਕਾਵਾਂ ਕੋਲੋਂ ਇਤਰਾਜ਼ਹੀਣਤਾ ਸਰਟੀਫਿਕੇਟ ਦੇਣ ਦੀ ਇਜਾਜ਼ਤ ਲੈ ਰਿਹਾ, ਇਸ ਸਾਰੇ ਵਰਤਾਰੇ ਤੇ ਪਹਿਲ ਕਦਮੀ ਕਰਦਿਆਂ ਹਲਕਾ ਮਜੀਠਾ ਦੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਭਗਵੰਤ ਪਾਲ ਸਿੰਘ ਸੱਚਰ ਨੇ ਸ਼ੋਸ਼ਲ ਮੀਡੀਆ 'ਤੇ ਲਾਈਵ ਹੋਕੇ ਇਸ ਨੂੰ ਨਸ਼ਰ ਕੀਤਾ, ਜਿਸ ਉਪਰੰਤ ਸਾਰੀ ਸੱਚਾਈ ਲੋਕਾਂ ਦੇ ਤੇ ਚੋਣ ਕਮਿਸ਼ਨ ਦੇ ਧਿਆਨ ਵਿਚ ਆਈ ਪਰ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਈ. ਓ. ਵਲੋਂ ਕੀਤੀ ਗਈ ਭਾਰੀ ਗਲਤੀ ਜਿਸਦੇ ਸਬੂਤ ਮੌਜੂਦ ਹਨ ,ਪਰ ਚੋਣ ਕਮਿਸ਼ਨ ਨੇ ਸਿਰਫ ਇਸਦੇ ਤਬਾਦਲਾ ਕਰਨ ਨੂੰ ਹੀ ਸਜ਼ਾ ਸਮਝਿਆ, ਜਿਸ ਨਾਲ ਚੋਣ ਕਮਿਸ਼ਨ ਵੀ ਸ਼ੱਕ ਦੇ ਘੇਰੇ ਵਿਚ ਆ ਜਾਂਦਾ ਹੈ ਕਿਉਂਕਿ ਇਸ ਨਿਗੂਣੀ ਜਿਹੀ ਤਬਦੀਲੀ ਨਾਲ ਹੋਰਨਾਂ ਭਿ੍ਸ਼ਟ ਤੇ ਸਰਕਾਰੀ ਦਬਾਅ ਹੇਠ ਕੰਮ ਕਰਨ ਵਾਲਿਆਂ ਨੂੰ ਹੌਸਲਾ ਮਿਲੇਗਾ ਕਿ ਕਿੰਨੀ ਵੀ ਵੱਡੀ ਗਲਤੀ ਕਰਕੇ ਲੋਕਤੰਤਰ ਦੀਆਂ ਧੱਜੀਆਂ ਉਡਾ ਦਿਓ ਕੋਈ ਫਰਕ ਨਹੀਂ ਪੈਣਾ ਕਿਉਂਕਿ ਵੱਧ ਤੋਂ ਵੱਧ ਸਜ਼ਾ ਸਿਰਫ ਤਬਾਦਲਾ ਹੀ ਹੈ ਕੁਝ ਸਮੇਂ ਬਾਅਦ ਉਹ ਵੀ ਵਾਪਸ ਹੋ ਜਾਵੇਗਾ, ਸੋ ਲੋਕਾਂ ਦੀਆਂ ਭਾਵਨਾਵਾਂ ਤੇ ਲੋਕਤੰਤਰ ਦੀ ਰਾਖੀ ਕਰਦਿਆਂ ਇਸ ਅਧਿਕਾਰੀ ਨੂੰ ਬਰਖ਼ਾਸਤ ਕੀਤਾ ਜਾਵੇ, ਇਸ ਮੌਕੇ ਸਰਬਜੀਤ ਸਿੰਘ ਸੋਨੂੰ ਜੰਡਿਆਲਾ ਵੀ ਨਾਲ ਸਨ |

Ad Position 22
No active advertisement
ਪਿਛਲੀ ਖ਼ਬਰ ਬੱਸ ਅੱਡੇ ਨੇੜੇ ਨੌਜਵਾਨ ਦਾ ਕਤਲ ਕਰਨ ਦੇ ਮਾਮਲੇ 'ਚ ਮਾਂ-ਪੁੱਤਰ ਸਮੇਤ 4 ਕਾਬੂ <br/> ਅਗਲੀ ਖ਼ਬਰ ਮਜੀਠਾ ਵਿਚ ਕਾਂਗਰਸ ਨੂੰ ਵੱਡਾ ਝਟਕਾ, ਕਈ ਆਗੂ 'ਆਪ' ਵਿੱਚ ਹੋਏ ਸ਼ਾਮਿਲ <br/>
Ad Position 24