ਹੋਲੀ ਹਾਰਟ ਸਕੂਲ ਵਿਖੇ ਵਰਚੂਅਲ ਸ਼ੋਅ ਦਾ ਉਦਘਾਟਨ
ਅਜੀਤ ਡੈਸਕ
17-05-2026
ਅੰਮਿ੍ਤਸਰ, 16 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਹੋਲੀ ਹਾਰਟ ਸਕੂਲ ਵਿਖੇ ਵਰਚੁਅਲ ਸ਼ੋਅ ਦਾ ਉਦਘਾਟਨ ਡਾਇਰੈਕਟਰ ਅੰਜਨਾ ਸੇਠ, ਪਿ੍ੰਸੀਪਲ ਸ਼ਿਲਪਾ ਸੇਠ ਅਤੇ ਡਾਇਰੈਕਟਰ ਵਿਕਰਮ ਸੇਠ ਵਲੋਂ ਕੀਤਾ ਗਿਆ | ਇਸ ਸਮਾਗਮ ਦਾ ਉਦੇਸ਼ ਵਿਦਿਆਰਥੀਆਂ ਨੂੰ ਮਨੋਰੰਜਨ ਨਾਲ ਸਿੱਖਿਆ ਅਤੇ ਗਿਆਨ ਨੂੰ ਹਾਸਿਲ ਕਰਨ ਦੇ ਯੋਗ ਬਣਾਉਣਾ ਹੈ | ਇਸ ਮੌਕੇ ਚੇਅਰਮੈਨ ਵਿਜੇ ਸੇਠ ਅਤੇ ਡਾਇਰੈਕਟਰ ਅੰਜਨਾ ਸੇਠ ਨੇ ਵਿਦਿਆਰਥੀਆਂ ਨੂੰ ਆਧੁਨਿਕ ਤਕਨੀਕ ਨਾਲ ਜੁੜਨ ਅਤੇ ਕੁਝ ਨਵਾਂ ਸਾਕਰਾਤਮਕ ਐਕਸਪਲੋਰ ਕਰਦੇ ਰਹਿਣ ਦੀ ਪ੍ਰੇਰਣਾ ਕੀਤੀ | ਪਿ੍ੰ: ਵਿਕਰਮ ਸੇਠ ਅਤੇ ਪਿ੍ੰਸੀਪਲ ਸ਼ਿਲਪਾ ਸੇਠ ਨੇ ਵਿਦਿਆਰਥੀਆਂ ਨੂੰ ਰਚਨਾਤਮਕ ਢੰਗ ਨਾਲ ਨਵੀਆਂ ਚੀਜ਼ਾਂ, ਸੂਚਨਾਵਾਂ ਅਤੇ ਨਵੇਂ ਸਾਧਨ ਹਾਸਿਲ ਕਰਨ ਅਤੇ ਅਧਿਅਨ ਕਰਨ ਲਈ ਪ੍ਰੇਰਿਤ ਕੀਤਾ |