06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਕੈਮਿਸਟਾਂ ਵਲੋਂ ਮੀਟਿੰਗ 'ਚ ਫਾਰਮਾਸਿਊਟੀਕਲ ਵਪਾਰ ਤੇ ਆਮ ਜਨਤਾ ਨਾਲ ਸੰਬੰਧਿਤ ਮੁੱਦਿਆਂ 'ਤੇ ਚਰਚਾ <br/>

Ad Position 21
repet_subhas-goyals [Copy P29]
ਦੇਸ਼ ਵਿਆਪੀ ਹੜਤਾਲ ਨੂੰ ਸਫਲ ਬਣਾਉਣ ਲਈ ਜਾਰੀ ਪੋਸਟਰ ਵਿਖਾਉਂਦੇ ਹੋਏ ਸੰਜੀਵ ਭਾਟੀਆ, ਸੰਜੀਵ ਜੈਨ, ਸੁਰਿੰਦਰ ਦੁੱਗਲ ਤੇ ਹੋਰ | ਤਸਵੀਰ : ਹਰਜੀਤ ਸਿੰਘ <br/> 17-05-2026
ਅੰਮਿ੍ਤਸਰ, 16 ਮਈ (ਸੁਰਿੰਦਰ ਕੋਛੜ)-ਅੰਮਿ੍ਤਸਰ ਜ਼ਿਲ੍ਹਾ ਰਿਟੇਲ ਕੈਮਿਸਟ ਐਸੋਸੀਏਸ਼ਨ ਦੀ ਪ੍ਰਧਾਨ ਸੰਜੀਵ ਭਾਟੀਆ ਅਤੇ ਜਨਰਲ ਸਕੱਤਰ ਸੰਜੀਵ ਜੈਨ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ 'ਚ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਦੁੱਗਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਮੀਟਿੰਗ 'ਚ ਵੱਖ-ਵੱਖ ਖੇਤਰਾਂ ਦੇ ਪ੍ਰਧਾਨਾਂ ਅਤੇ ਸਕੱਤਰਾਂ ਨੇ ਹਿੱਸਾ ਲਿਆ ਅਤੇ ਫਾਰਮਾਸਿਊਟੀਕਲ ਵਪਾਰ ਅਤੇ ਆਮ ਜਨਤਾ ਨਾਲ ਸੰਬੰਧਿਤ ਮਹੱਤਵਪੂਰਨ ਮੁੱਦਿਆਂ 'ਤੇ ਵਿਸਥਾਰ ਨਾਲ ਚਰਚਾ ਕੀਤੀ | ਮੀਟਿੰਗ ਦੌਰਾਨ ਦਵਾਈਆਂ ਦੀ ਔਨਲਾਈਨ ਗ਼ੈਰਕਾਨੂੰਨੀ ਵਿੱਕਰੀ 'ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਗਈ | ਮੈਂਬਰਾਂ ਨੇ ਕਿਹਾ ਕਿ ਔਨਲਾਈਨ ਪ੍ਰਣਾਲੀ ਦੇ ਕਾਰਨ ਪਾਬੰਦੀਸ਼ੁਦਾ, ਨਸ਼ੀਲੇ ਪਦਾਰਥਾਂ ਅਤੇ ਸ਼ਡਿਊਲ ਐੱਚ. 1 ਦਵਾਈਆਂ ਬਿਨਾਂ ਸਹੀ ਨਿਗਰਾਨੀ ਦੇ ਜਨਤਾ ਤੱਕ ਪਹੁੰਚ ਰਹੀਆਂ ਹਨ, ਜੋ ਸਮਾਜ ਅਤੇ ਨੌਜਵਾਨਾਂ ਲਈ ਗੰਭੀਰ ਖ਼ਤਰਾ ਪੈਦਾ ਕਰ ਰਹੀਆਂ ਹਨ | ਸੁਰਿੰਦਰ ਦੁੱਗਲ ਨੇ ਫਾਰਮੇਸੀ ਐਕਟ ਅਤੇ ਡਰੱਗਜ਼ ਐਕਟ 'ਚ ਸੋਧਾਂ ਦੀ ਜ਼ਰੂਰਤ 'ਤੇ ਚਰਚਾ ਕੀਤੀ | ਉਨ੍ਹਾਂ ਨੇ ਕਿਹਾ ਕਿ ਮੌਜੂਦਾ ਪ੍ਰਣਾਲੀ 'ਚ ਕਾਰਪੋਰੇਟ ਸੈਕਟਰ ਅਤੇ ਆਮ ਦਵਾਈ ਡੀਲਰਾਂ ਲਈ ਵੱਖ-ਵੱਖ ਨਿਯਮ ਜਾਪਦੇ ਹਨ, ਜਦੋਂ ਕਿ ਕਾਨੂੰਨ ਸਾਰਿਆਂ ਲਈ ਇੱਕੋ ਜਿਹਾ ਹੋਣਾ ਚਾਹੀਦਾ ਹੈ | ਜਨਰਲ ਸਕੱਤਰ ਸੰਜੀਵ ਜੈਨ ਨੇ ਸਪਸ਼ਟ ਕੀਤਾ ਕਿ ਇਹ ਸਿਰਫ਼ ਡਰੱਗ ਡੀਲਰਾਂ ਦਾ ਮੁੱਦਾ ਨਹੀਂ ਹੈ, ਸਗੋਂ ਆਮ ਨਾਗਰਿਕਾਂ ਦੀ ਸੁਰੱਖਿਆ ਨਾਲ ਜੁੜਿਆ ਇੱਕ ਬਹੁਤ ਹੀ ਸੰਵੇਦਨਸ਼ੀਲ ਵਿਸ਼ਾ ਹੈ | ਅੱਜਕੱਲ੍ਹ ਏ. ਆਈ. ਤਕਨਾਲੋਜੀ ਰਾਹੀਂ ਨਕਲੀ ਜਾਂ ਸਵੈਚਾਲਿਤ ਨੁਸਖ਼ੇ ਬਣਾਉਣਾ ਆਸਾਨ ਹੈ, ਜਿਸ ਨਾਲ ਪਾਬੰਦੀਸ਼ੁਦਾ ਦਵਾਈਆਂ ਨੂੰ ਔਨਲਾਈਨ ਆਰਡਰ ਕੀਤਾ ਜਾ ਸਕਦਾ ਹੈ | ਮੀਟਿੰਗ 'ਚ ਸਾਰੇ ਡਰੱਗ ਡੀਲਰਾਂ ਨੂੰ 20 ਮਈ ਨੂੰ ਦੇਸ਼ ਵਿਆਪੀ ਹੜਤਾਲ ਨੂੰ ਸਫਲ ਬਣਾਉਣ ਲਈ ਇੱਕਜੁੱਟ ਹੋਣ ਦੀ ਅਪੀਲ ਕੀਤੀ ਗਈ | ਇਸ ਮੌਕੇ 'ਤੇ ਕੁਲਦੀਪ ਸਿੰਘ, ਦਵਿੰਦਰ ਕੁਮਾਰ, ਅਮਨਦੀਪ ਸਿੰਘ, ਰਾਘਵ ਅਹੂਜਾ, ਪ੍ਰੀਤਪਾਲ ਸਿੰਘ, ਰਾਜਿੰਦਰਪਾਲ ਸਿੰਘ, ਪ੍ਰਦੀਪ ਭਾਟੀਆ, ਤਜਿੰਦਰ ਪਾਲ ਸਿੰਘ, ਹਿਤੇਸ਼ ਅਤੇ ਹੋਰ ਆਗੂ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਸੁਧਾਰ ਦੇ ਸਰਪੰਚ ਤੋਂ 50 ਲੱਖ ਦੀ ਫ਼ਿਰੌਤੀ ਲਈ ਘਰ 'ਤੇ ਪੈਟਰੋਲ ਬੰਬ ਸੁੱਟਣ ਵਾਲੇ 4 ਕਾਬੂ <br/> ਅਗਲੀ ਖ਼ਬਰ ਹੋਲੀ ਹਾਰਟ ਸਕੂਲ ਵਿਖੇ ਵਰਚੂਅਲ ਸ਼ੋਅ ਦਾ ਉਦਘਾਟਨ
Ad Position 24