06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਪਿੰਡ ਸੁਧਾਰ ਦੇ ਸਰਪੰਚ ਤੋਂ 50 ਲੱਖ ਦੀ ਫ਼ਿਰੌਤੀ ਲਈ ਘਰ 'ਤੇ ਪੈਟਰੋਲ ਬੰਬ ਸੁੱਟਣ ਵਾਲੇ 4 ਕਾਬੂ <br/>

Ad Position 21
repet_subhas-goyals [Copy P29]
ਐੱਸ.ਐੱਸ.ਪੀ. ਸੁਹੇਲ ਮੀਰ ਕਾਸਿਮ ਮੁਲਜ਼ਮਾਂ ਦੀ ਗਿ੍ਫ਼ਤਾਰੀ ਦਾ ਖ਼ੁਲਾਸਾ ਕਰਦੇ ਹੋਏ ਅਤੇ ਗਿ੍ਫ਼ਤਾਰ ਕੀਤੇ ਮੁਲਜ਼ਮ ਥਾਣਾ ਰਮਦਾਸ ਦੀ ਪੁਲਿਸ ਪਾਰਟੀ ਨਾਲ | ਤਸਵੀਰਾਂ : ਨਿਰਮਲ ਸਟੂਡੀਓ <br/> 17-05-2026
ਅੰਮਿ੍ਤਸਰ, 16 ਮਈ (ਰੇਸ਼ਮ ਸਿੰਘ)-ਦਿਹਾਤੀ ਖੇਤਰ ਰਮਦਾਸ ਦੇ ਪਿੰਡ ਸੁਧਾਰ ਦੇ ਸਰਪੰਚ ਤੋਂ 50 ਲੱਖ ਦੀ ਫ਼ਿਰੌਤੀ ਮੰਗਣ ਲਈ ਉਸ ਦੇ ਘਰ 'ਤੇ ਪੈਟਰੋਲ ਬੰਬ ਸੁੱਟਣ ਵਾਲੇ 4 ਗੈਂਗਸਟਰਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ ਅਤੇ ਜਿਨ੍ਹਾਂ ਨੂੰ ਪੈਟਰੋਲ ਬੰਬ ਬਣਾਉਣ ਤੇ ਵਰਤਣ ਦਾ ਤਰੀਕਾ ਵਿਦੇਸ਼ ਬੈਠੇ ਚਰਚਿਤ ਗੈਂਗਸਟਰ ਜੀਵਨ ਫ਼ੌਜੀ ਨੇ ਵੀਡੀਓ ਕਾਲ ਰਾਹੀਂ ਦੱਸਿਆ ਸੀ, ਇਸ ਪੈਟਰੋਲ ਬੰਬ ਦੇ ਧਮਾਕੇ ਨਾਲ ਕਾਫੀ ਨੁਕਸਾਨ ਵੀ ਹੋਇਆ ਸੀ | ਅੱਜ ਇਥੇ ਐੱਸ.ਐੱਸ.ਪੀ. ਸੁਹੇਲ ਮੀਰ ਕਾਸਿਮ ਨੇ ਦੱਸਿਆ ਕਿ ਗਿ੍ਫਤਾਰ ਕੀਤੇ ਮੁਲਜ਼ਮਾਂ ਦੀ ਸ਼ਨਾਖਤ ਕੁਲਵਿੰਦਰ ਸਿੰਘ ਭੁੱਲਰ, ਅਕਾਸ਼ਦੀਪ ਸਿੰਘ ਉਰਫ ਸੰਨੀ ਉਰਫ ਕੌਡਾ, ਅਕਾਸ਼ਦੀਪ ਸਿੰਘ ਉਰਫ ਬਾਬਾ ਵਾਸੀਆਂ ਪਿੰਡ ਜੱਸਲ ਰਮਦਾਸ ਅਤੇ ਜਗਤਾਰ ਸਿੰਘ ਵਾਸੀ ਪਿੰਡ ਮੱਲੂ ਨੰਗਲ ਰਾਜਾਸਾਂਸੀ ਵਜੋਂ ਹੋਈ ਹੈ | ਉਨ੍ਹਾਂ ਦੱਸਿਆ ਕਿ ਪਿੰਡ ਸੁਧਾਰ ਦੇ ਜਸਬੀਰ ਸਿੰਘ ਵਲੋਂ ਵੀ ਪੁਲਿਸ ਨੂੰ ਇਤਲਾਹ ਕੀਤੀ ਗਈ ਸੀ ਕਿ ਉਸ ਪਾਸੋਂ ਵੀ ਗੈਂਗਸਟਰ ਜੀਵਨ ਫ਼ੌਜੀ ਵਲੋਂ ਵਿਦੇਸ਼ੀ ਨੰਬਰ ਤੋਂ ਕਾਲ ਕਰਕੇ 30 ਲੱਖ ਦੀ ਫ਼ਿਰੌਤੀ ਮੰਗੀ ਸੀ ਤੇ ਬੀਤੇ 5 ਮਈ ਦੀ ਰਾਤ ਨੂੰ 11 ਵਜੇ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਉਸਦੇ ਘਰ ਤੇ ਕਤਲ ਦੀ ਨੀਅਤ ਨਾਲ ਗੋਲੀਆਂ ਚਲਾ ਕੇ ਹਮਲਾ ਕੀਤਾ ਗਿਆ ਤੇ ਫਾਇਰ ਕੀਤੇ ਗਏ | ਇਸੇ ਤਰ੍ਹਾਂ ਨਿਸ਼ਾਨ ਸਿੰਘ ਸਰਪੰਚ ਪਿੰਡ ਸੁਧਾਰ ਵਲੋਂ ਵੀ ਇਤਲਾਹ ਦਿੱਤੀ ਗਈ ਸੀ ਕਿ 9 ਮਈ ਦੀ ਰਾਤ ਨੂੰ ਉਸਦੇ ਘਰ ਰਾਤ 11 ਵਜੇ ਉਸਦੇ ਘਰ 'ਤੇ ਪੈਟਰੋਲ ਬੰਬ ਸੁਟਿਆ ਗਿਆ ਤੇ ਧਮਾਕੇ ਨਾਲ ਘਰ ਦਾ ਕਾਫੀ ਨੁਕਸਾਨ ਹੋਇਆ | ਉਸ ਪਾਸੋਂ ਵੀ ਗੈਂਗਸਟਰ ਜੀਵਨ ਫ਼ੌਜੀ ਵਲੋਂ 50 ਲੱਖ ਦੀ ਫਿਰੌਤੀ ਮੰਗੀ ਗਈ ਸੀ | ਉਨ੍ਹਾਂ ਦੱਸਿਆ ਕਿ ਗਿ੍ਫਤਾਰ ਕੀਤੇ ਮੁਲਜ਼ਮਾਂ ਨੇ ਮੰਨਿਆ ਕਿ ਉਹ ਪਿੰਡ ਸ਼ਹਿਜ਼ਾਦਾ ਡੇਰਾ ਬਾਬਾ ਨਾਨਕ ਦੇ ਰਹਿਣ ਵਾਲੇ ਗੈਂਗਗਟਰ ਜੀਵਨ ਫ਼ੌਜੀ ਤੇ ਉਸਦੇ ਸਾਥੀ ਸੁਖਵਿੰਦਰ ਸਿੰਘ ਉਰਫ ਪ੍ਰੀਤ ਵਾਸੀ ਪਿੰਡ ਨੰਗਲ ਸੋਹਲ ਦੇ ਸੰਪਰਕ 'ਚ ਹਨ ਜੋ ਦੋਵੇਂ ਵਿਦੇਸ਼ 'ਚ ਹਨ ਅਤੇ ਵਿਦੇਸ਼ ਤੋਂ ਬੈਠੇ ਕੇ ਸਾਂਝੇ ਤੌਰ 'ਤੇ ਫਿਰੌਤੀਆਂ ਮੰਗਦੇ ਹਨ | ਉਨ੍ਹਾਂ ਦੱਸਿਆ ਕਿ ਗਿ੍ਫਤਾਰ ਕੀਤੇ ਮੁਲਜ਼ਮਾਂ ਨੂੰ ਗਿ੍ਫਤਾਰ ਕਰਨ ਉਪਰੰਤ ਇਨ੍ਹਾਂ ਦਾ ਪੁਲਿਸ ਰਿਮਾਂਡ ਲਿਆ ਜਾ ਰਿਹਾ ਹੈ ਅਤੇ ਇਨ੍ਹਾਂ ਪਾਸੋਂ ਹੋਰ ਇੰਕਸ਼ਾਫ ਹੋਣ ਦੀ ਵੀ ਸੰਭਾਵਨਾ ਹੈ | ਇਸ ਮੌਕੇ ਆਦਿਤਿਆ ਵਾਰੀਅਰ ਐੱਸ.ਪੀ. (ਡੀ), ਗੁਰਿੰਦਰਪਾਲ ਸਿੰਘ ਨਾਗਰਾ ਡੀ.ਐੱਸ.ਪੀ., ਗੁਰਦੀਪ ਸਿੰਘ ਡੀ.ਐੱਸ.ਪੀ. ਅਜਨਾਲਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਟਰਾਲੀ-ਮੋਟਰਸਾਈਕਲ ਹਾਦਸੇ 'ਚ ਪੁੱਤਰ ਦੀ ਮੌਕੇ 'ਤੇ ਅਤੇ ਪਿਤਾ ਦੀ ਹਸਪਤਾਲ 'ਚ ਮੌਤ <br/> ਅਗਲੀ ਖ਼ਬਰ ਕੈਮਿਸਟਾਂ ਵਲੋਂ ਮੀਟਿੰਗ 'ਚ ਫਾਰਮਾਸਿਊਟੀਕਲ ਵਪਾਰ ਤੇ ਆਮ ਜਨਤਾ ਨਾਲ ਸੰਬੰਧਿਤ ਮੁੱਦਿਆਂ 'ਤੇ ਚਰਚਾ <br/>
Ad Position 24