15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਟੋਫਲ ਨੇ ਪੰਜਾਬ ਦੇ ਵਿਦਿਆਰਥੀਆਂ ਲਈ ਪਹੁੰਚ ਤੇ ਸਹੂਲਤਾਂ ਦਾ ਕੀਤਾ ਵਿਸਤਾਰ <br/>

Ad Position 21
No active advertisement
ਅਜੀਤ ਡੈਸਕ 21-05-2026
ਅੰਮਿ੍ਤਸਰ, 20 ਮਈ (ਹਰਮਿੰਦਰ ਸਿੰਘ)-ਟੋਫਲ ਆਈ.ਬੀ.ਟੀ. ਵਲੋਂ ਪਹਿਲਕਦਮੀ ਕਰਦੇ ਹੋਏ ਸਲਾਹਕਾਰ ਅਤੇ ਸਿੱਖਿਆ ਨਾਲ ਡੰੂਘੀ ਸਾਂਝ ਅਤੇ ਵਿਆਪਕ ਬਿਹਤਰ ਗਤੀਵਿਤੀਆਂ ਰਾਹੀਂ ਪੰਜਾਬ ਭਰ ਦੇ ਵਿਦਿਆਰਥੀਆਂ ਲਈ ਆਪਣੀ ਸਹਾਇਤਾ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਟੋਫਲ ਦੇ ਕਾਰਜਕਾਰੀ ਨਿਰਦੇਸ਼ਕ ਕਰਨ ਲਲਿਤ ਨੇ ਦੱਸਿਆ ਪੰਜਾਬ ਦੇ ਵਿਦਿਆਰਥੀਆਂ 'ਚ ਯੂਨਾਈਟਿਡ ਕਿੰਗਡਮ ਕੈਨੇਡਾ ਤੇ ਜਰਮਨੀ ਵਰਗੇ ਦੇਸ਼ਾਂ 'ਚ ਪੜ੍ਹਾਈ ਕਰਨ ਲਈ ਦਿਲਚਸਪੀ ਹੈ | ਪੜ੍ਹਾਈ ਤੋਂ ਬਾਅਦ ਕੰਮ ਦੇ ਮੌਕੇ ਅਤੇ ਬਿਹਤਰ ਭਵਿੱਖ ਸੰਭਾਵਨਾਵਾਂ ਇਸ ਦਾ ਮੁੱਖ ਕਾਰਨ ਹਨ | ਉਨ੍ਹਾਂ ਦੱਸਿਆ ਕਿ ਟੋਫਲ ਆਈ.ਬੀ.ਟੀ. ਟੈੱਸਟ ਦੁਨੀਆਂ ਦਾ ਸਭ ਤੋਂ ਵੱਧ ਪ੍ਰਵਾਨਿਤ ਅਤੇ ਭਰੋਸੇਯੋਮੰਦ ਅਕਾਦਮਿਕ ਅੰਗਰੇਜ਼ੀ ਭਾਸਾ ਮੁਹਾਰਤ ਟੈੱਸਟ ਹੈ, ਜਿਸ ਨੂੰ ਦੁਨੀਆਂ ਭਰ ਦੇ 160 ਤੋਂ ਵਧੇਰੇ ਦੇਸ਼ਾਂ ਵਿਚ 13500 ਤੋਂ ਵੱਧ ਸੰਸਥਾਵਾਂ ਦੁਆਰਾ ਸਵੀਕਾਰ ਕੀਤਾ ਜਾਂਦਾ ਹੈ | ਇਹ ਟੈਸਟ ਯੂਨੀਵਰਸਿਟੀ ਪੱਧਰ 'ਤੇ ਵਿਦਿਆਰਥੀਆਂ ਦੀ ਅੰਗੇ੍ਰਜੀ ਭਾਸ਼ਾ ਨੂੰ ਸਮਝਣ ਅਤੇ ਵਰਤਣ ਦੀ ਯੋਗਤਾ ਦਾ ਮੁਲਾਂਕਣ ਕਰਦਾ ਹੈ ਅਤੇ ਉਨ੍ਹਾਂ ਨੂੰ ਅਕਾਦਮਿਕ ਵਾਤਾਵਰਨ 'ਚ ਸਫ਼ਲ ਹੋਣ ਲਈ ਲੋੜੀਂਦੇ ਹੁਨਰ ਪ੍ਰਦਾਨ ਕਰਦਾ ਹੈ | ਉਨ੍ਹਾਂ ਦੱਸਿਆ ਕਿ ਇਸ ਟੈਸਟ ਦੀ ਫ਼ੀਸ 18000 ਰੁਪਏ ਹੈ | ਇਸ ਦੇ ਨਾਲ ਹੀ 600 ਰੁਪਏ ਟੈਸਟਿੰਗ ਮਟੀਰੀਅਲ ਉਪਲਬੱਧ ਕਰਵਾਇਆ ਜਾਂਦਾ ਹੈ ਜਿਸ 'ਚ 21 ਮੌਕ ਟੈਸਟ ਅਤੇ 3000 ਦੇ ਕਰੀਬ ਮੌਕ ਸਵਾਲ ਹਨ | ਉਨ੍ਹਾਂ ਦੱਸਿਆ ਕਿ ਪੜ੍ਹਾਈ ਵਿਚ ਦਿਲਚਸਪੀ ਰੱਖਣ ਵਾਲੇ ਵਿਦਿਆਰਥੀ ਇਹ ਟੈਸਟ ਚਾਰ ਹਫਤਿਆਂ 'ਚ ਪੂਰਾ ਕਰ ਸਕਦੇ ਹਨ |

Ad Position 22
No active advertisement
ਪਿਛਲੀ ਖ਼ਬਰ ਸੀਵਰੇਜ ਦੀ ਸਮੱਸਿਆ ਦਾ ਸਥਾਈ ਹੱਲ ਹੋਵੇਗਾ ਤੇ ਸੜਕ ਦਾ ਮੁੜ ਨਿਰਮਾਣ ਕੀਤਾ ਜਾਵੇਗਾ- ਪਿ੍ਯੰਕਾ ਸ਼ਰਮਾ <br/> ਅਗਲੀ ਖ਼ਬਰ ਬੱਲ ਕਲਾਂ ਵਿਖੇ ਇਕ ਟੇਲਰ ਮਾਸਟਰ ਦੀ ਦੁਕਾਨ 'ਤੇ ਫ਼ਿਰੌਤੀ ਨਾ ਦੇਣ ਦੇ ਕਾਰਨ ਸ਼ਟਰ 'ਚ ਮਾਰੀਆਂ ਗੋਲੀਆਂ <br/>
Ad Position 24