30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਨਗਰ ਕੌਂਸਲ ਰਮਦਾਸ ਦੀਆਂ ਚੋਣਾ 'ਚ ਭਾਜਪਾ ਉਮੀਦਵਾਰ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ-ਡਾ. ਅਨੂੰ <br/>

Ad Position 21
No active advertisement
ਭਾਜਪਾ ਆਗੂ ਡਾ. ਅਨੂੰ ਭਾਜਪਾ ਵਰਕਰਾਂ ਨਾਲ ਘਰ-ਘਰ ਜਾ ਕੇ ਵੋਟਰਾਂ ਨੂੰ ਲਾਮਬੰਦ ਕਰਦੇ ਹੋਏ | ਤਸਵੀਰ : ਜਸਵੰਤ ਸਿੰਘ ਵਾਹਲਾ <br/> 22-05-2026
ਰਮਦਾਸ, 21 ਮਈ (ਜਸਵੰਤ ਸਿੰਘ ਵਾਹਲਾ)-ਭਾਜਪਾ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਤੇ ਸਾਬਕਾ ਸੰਸਦੀ ਸਕੱਤਰ ਬੋਨੀ ਅਮਰਪਾਲ ਸਿੰਘ ਅਜਨਾਲਾ ਦੀ ਧਰਮ ਪਤਨੀ ਡਾ. ਅਨੂੰ ਨੇ ਆਪਣੇ ਵਰਕਰਾਂ ਨਾਲ ਨਗਰ ਕੌਂਸਲ ਰਮਦਾਸ ਦੇ ਵਾਰਡ ਨੰ: 1, 2, 3 ,4, 5 'ਚ ਜਾ ਕੇ ਭਾਜਪਾ ਦੇ ਉਮੀਦਵਾਰਾਂ ਲਈ ਵੋਟਰਾਂ ਨੂੰ ਲਾਮਬੰਦ ਕੀਤਾ | ਡਾ. ਅਨੂੰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਾਨ ਸਰਕਾਰ ਨੇ ਲੋਕਾਂ ਨਾਲ ਝੂਠ ਬੋਲਣ ਤੋਂ ਸਿਵਾਏ ਹੋਰ ਕੁਝ ਨਹੀਂ ਕੀਤਾ ਜਿਸ ਕਰਕੇ ਲੋਕ ਆਪ ਨੂੰ ਨਕਾਰ ਚੁੱਕੇ ਹਨ ਤੇ ਭਾਜਪਾ ਦੇ ਨਾਲ ਧੜਾ ਧੜ ਜੁੜ ਰਹੇ ਹਨ | ਉਨ੍ਹਾਂ ਕਿਹਾ ਕਿ ਨਗਰ ਕੌਂਸਲ ਰਮਦਾਸ ਦੀਆਂ ਚੋਣਾਂ 'ਚ ਭਾਜਪਾ ਦੇ ਉਮੀਦਵਾਰ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ ਤੇ ਵਿਰੋਧੀਆਂ ਨੂੰ ਹਾਰ ਦਾ ਮੂੰਹ ਵੇਖਣਾ ਪਵੇਗਾ | ਇਸ ਮੌਕੇ ਅਗਮਨ, ਸ਼ਹਿਰੀ ਪ੍ਰਧਾਨ ਇੰਦਰਜੀਤ ਸਿੰਘ ਰੰਧਾਵਾ, ਅਮਰ ਸਿੰਘ, ਨੱਥਾ ਸਿੰਘ, ਬਲਵੰਤ ਸਿੰਘ, ਪ੍ਰੀਤ ਕੌਰ, ਮਨਪ੍ਰੀਤ ਕੌਰ, ਬਿਕਰਮਜੀਤ ਸਿੰਘ, ਬਲਜਿੰਦਰ ਸਿੰਘ, ਸਵਿੰਦਰਜੀਤ ਸਿੰਘ ਪੱਪੀ, ਪ੍ਰਵੇਸ਼ ਕੁਮਾਰ, ਕਨੂੰ ਮਲਹੋਤਰਾ, ਮਨਿੰਦਰ ਗਿੱਲ, ਰਾਜ ਕੁਮਾਰ, ਸ਼ਸੀ ਬਾਲਾ, ਤਾਰਾ ਚੰਦ, ਰਾਜਪਾਲ, ਜਨਕ ਰਾਜ, ਰਮਨ ਕੁਮਾਰ ਜੁਲਕਾ, ਗੁਰਮੀਤ ਸਿੰਘ, ਵਿਸ਼ੂ ਅਰੋੜਾ, ਕੁੰਨਣ ਲਾਲ, ਸ਼ੁਸ਼ੀਲ ਕੁਮਾਰ, ਕਮਲਜੀਤ ਕੌਰ, ਬੇਵੀ, ਰੇਖਾ ਤੇ ਮਨਪ੍ਰੀਤ ਕੌਰ ਆਦਿ ਭਾਜਪਾ ਵਰਕਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੱਚਰ ਨੇ ਨਗਰ ਕੌਂਸਲ ਚੋਣਾ 'ਚ ਘਰ-ਘਰ ਜਾ ਕੇ ਕਾਂਗਰਸੀ ਉਮੀਦਵਾਰਾਂ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ <br/> ਅਗਲੀ ਖ਼ਬਰ ਪੁਲਿਸ ਵਲੋਂ ਨਾਜਾਇਜ਼ ਪਿਸਟਲ ਤੇ ਜ਼ਿੰਦਾ ਕਾਰਤੂਸਾਂ ਸਮੇਤ 2 ਨੌਜਵਾਨ ਕਾਬੂ <br/>
Ad Position 24