29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਬੀ. ਬੀ. ਕੇ. ਡੀ. ਏ. ਵੀ. ਦੀ. ਸਾਬਕਾ ਵਿਦਿਆਰਥਣ ਕਨਿਸ਼ਕਾ ਸ਼ਰਮਾ ਨੇ ਯੂ. ਪੀ. ਐੱਸ. ਸੀ. ਸਿਵਲ ਸਰਵਿਸਿਜ਼ ਦੀ ਪ੍ਰੀਖਿਆ ਕੀਤੀ ਪਾਸ

ਅੰਮ੍ਰਿਤਸਰ, 29 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਬੀ. ਬੀ.

Ad Position 21
No active advertisement
ਅਜੀਤ ਡੈਸਕ 30-09-2026
ਅੰਮ੍ਰਿਤਸਰ, 29 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਅੰਮ੍ਰਿਤਸਰ ਨੂੰ ਆਪਣੀ ਸਾਬਕਾ ਵਿਦਿਆਰਥਣ ਮਿਸ ਕਨਿਸ਼ਕਾ ਸ਼ਰਮਾ ਦੀ ਸ਼ਾਨਦਾਰ ਪ੍ਰਾਪਤੀ ’ਤੇ ਬੇਹੱਦ ਮਾਣ ਹੈ। ਕਨਿਸ਼ਕਾ ਸ਼ਰਮਾ ਨੇ ਯੂ. ਪੀ. ਐੱਸ. ਸੀ. ਸਿਵਲ ਸਰਵਿਸਿਜ਼ ਪ੍ਰੀਖਿਆ 2024 ਆਪਣੇ ਪਹਿਲੇ ਹੀ ਯਤਨ ’ਚ ਸਫਲਤਾਪੂਰਵਕ ਪਾਸ ਕੀਤੀ ਹੈ। ਉਨ੍ਹਾਂ ਨੂੰ ਇੰਡੀਅਨ ਰੇਲਵੇ ਮੈਨੇਜਮੈਂਟ ਸਰਵਿਸ ਅਲਾਟ ਕੀਤੀ ਗਈ ਹੈ, ਜਿਸ ਵਿਚ ਉਨ੍ਹਾਂ ਦੀ ਸੇਵਾ ਪਸੰਦ/ਸਬ-ਕੈਡਰ ਵਜੋਂ ਇੰਡੀਅਨ ਰੇਲਵੇ ਟਰੈਫਿਕ ਸਰਵਿਸ ਹੈ। ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਵਿਚ ਮਿਸ ਕਨਿਸ਼ਕਾ ਸ਼ਰਮਾ 2020-23 ਬੈਚ ਦੀ ਸਾਬਕਾ ਵਿਦਿਆਰਥਣ ਹਨ, ਜਿੱਥੇ ਉਨ੍ਹਾਂ ਨੇ ਬੀ.ਏ ਵਿਚ ਰਾਜਨੀਤੀ ਵਿਗਿਆਨ, ਇਤਿਹਾਸ ਅਤੇ ਸਮਾਜ ਸ਼ਾਸਤਰ ਵਿਸ਼ਿਆਂ ਦੀ ਪੜ੍ਹਾਈ ਕੀਤੀ। ਆਪਣੀ ਗ੍ਰੈਜੂਏਸ਼ਨ ਦੌਰਾਨ ਉਨ੍ਹਾਂ ਨੇ ਅਕਾਦਮਿਕ ਖੇਤਰ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 2021 ਅਤੇ 2022 ’ਚ ਕੁਇਜ਼ ਮੁਕਾਬਲੇ ਦੀ ਜੇਤੂ ਵੀ ਰਹੀ। ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਮਿਸ ਕਨਿਸ਼ਕਾ ਸ਼ਰਮਾ ਨੂੰ ਉਨ੍ਹਾਂ ਦੀ ਇਸ ਸ਼ਾਨਦਾਰ ਪ੍ਰਾਪਤੀ ‘ਤੇ ਵਧਾਈ ਦਿੱਤੀ ।
Ad Position 22
No active advertisement
ਪਿਛਲੀ ਖ਼ਬਰ ਬੱਚਿਆਂ ਨਾਲ ਜਿਨਸੀ ਅਪਰਾਧ ਨਾਲ ਨਜਿੱਠਣ ਤੇ ਬੱਚਿਆਂ ਦੀ ਸੁਰੱਖਿਆ ਲਈ ਸੈਮੀਨਾਰ ਅਗਲੀ ਖ਼ਬਰ ਦਲਬੀਰ ਕੌਰ ਸਰਕਾਰੀਆ ਨਮਿਤ ਸ਼ਰਧਾਂਜਲੀ ਸਮਾਗਮ
Ad Position 24