28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਇੰਗਲੈਂਡ ’ਚ ਜਾਨ ਗੁਆਉਣ ਵਾਲੀ ਪਿੰਡ ਵਰਪਾਲ ਦੀ ਨੌਜਵਾਨ ਲੜਕੀ ਦਾ ਅੰਤਿਮ ਸੰਸਕਾਰ

ਅੰਮ੍ਰਿਤਸਰ/ਚੱਬਾ, 28 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ/ਜੱਸਾ ਅਣਜਾਣ)-ਇੰਗਲੈਂਡ ਵਿਖੇ ਬੀਤੀ 14 ਨਵੰਬਰ ਨੂੰ ਦਿਹਾਂਤ ਹੋ ਜਾਣ ਵਾਲੀ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਵਰਪਾਲ ਦੀ ਲੜਕੀ ਨਵਜੋਤ ਕੌਰ (23) ਦਾ ਅੱਜ ਉਨ੍ਹਾਂ ਦੇ ਜੱਦੀ ਪਿੰਡ ਵਰਪਾਲ ਦੇ ਸ਼ਮਸ਼ਾਨਘਾਟ ਵਿਖੇ ਸੇਜਲ ਅੱਖਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਸਾਬਕਾ ਫ਼ੌਜੀ ਅਮਰੀਕ ਸਿੰਘ ਦੀ ਸਪੁੱਤਰੀ ਨਵਜੋਤ ਕੌਰ ਸਾਲ 2022 ਵਿਚ ਵਰਕ ਵੀਜ਼ੇ ’ਤੇ ਇੰਗਲੈਂਡ ਗਈ ਸੀ।

Ad Position 21
No active advertisement
ਅਜੀਤ ਡੈਸਕ 29-11-2026
ਅੰਮ੍ਰਿਤਸਰ/ਚੱਬਾ, 28 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ/ਜੱਸਾ ਅਣਜਾਣ)-ਇੰਗਲੈਂਡ ਵਿਖੇ ਬੀਤੀ 14 ਨਵੰਬਰ ਨੂੰ ਦਿਹਾਂਤ ਹੋ ਜਾਣ ਵਾਲੀ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਵਰਪਾਲ ਦੀ ਲੜਕੀ ਨਵਜੋਤ ਕੌਰ (23) ਦਾ ਅੱਜ ਉਨ੍ਹਾਂ ਦੇ ਜੱਦੀ ਪਿੰਡ ਵਰਪਾਲ ਦੇ ਸ਼ਮਸ਼ਾਨਘਾਟ ਵਿਖੇ ਸੇਜਲ ਅੱਖਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਸਾਬਕਾ ਫ਼ੌਜੀ ਅਮਰੀਕ ਸਿੰਘ ਦੀ ਸਪੁੱਤਰੀ ਨਵਜੋਤ ਕੌਰ ਸਾਲ 2022 ਵਿਚ ਵਰਕ ਵੀਜ਼ੇ ’ਤੇ ਇੰਗਲੈਂਡ ਗਈ ਸੀ। 14 ਨਵੰਬਰ ਨੂੰ ਉੱਥੇ ਅਚਾਨਕ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ। ਇਸ ਦੁੱਖ ਦੀ ਘੜੀ ਵਿਚ ਮੁਲਖਜੀਤ ਸਿੰਘ, ਸਰਬਜੀਤ ਸਿੰਘ, ਵਿਰਸਾ ਸਿੰਘ ਜੱਗੂ, ਗੁਰਦੀਪ ਸਿੰਘ, ਸਾਬਕਾ ਸਰਪੰਚ ਕਸ਼ਮੀਰ ਸਿੰਘ, ਅਮਨਦੀਪ ਸਿੰਘ, ਸਰਲੀਨ ਸਿੰਘ, ਸੂਬੇਦਾਰ ਦਿਲਬਾਗ ਸਿੰਘ, ਬਾਬਾ ਨਿਰਮਲ ਸਿੰਘ, ਅਮਰ ਸਿੰਘ, ਗੁਰਮੇਜ ਸਿੰਘ ਜੋਧਪੁਰੀ, ਗੁਰਜੀਤ ਸਿੰਘ ਆਦਿ ਨੇ ਅਮਰੀਕ ਸਿੰਘ ਅਤੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਪਰਿਵਾਰ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਨਵਜੋਤ ਕੌਰ ਨਮਿੱਤ ਅੰਤਿਮ ਅਰਦਾਸ 30 ਨਵੰਬਰ ਨੂੰ ਗੁਰਦੁਆਰਾ ਸਿੰਘ ਸਭਾ ਭੱਲਾ ਕਲੋਨੀ, ਛੇਹਰਟਾ ਅੰਮ੍ਰਿਤਸਰ ਵਿਖੇ ਦੁਪਹਿਰ 12:00 ਤੋਂ 1:00 ਵਜੇ ਤੱਕ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਚੀਫ਼ ਖ਼ਾਲਸਾ ਦੀਵਾਨ ਵਲੋਂ ‘ਸੀ.ਕੇ.ਡੀ ਵਿੱਦਿਅਕ ਸੰਗੀਤ ਸੰਮੇਲਨ’ ’ਚ ਸਰੋਤਿਆਂ ਨੇ ਮਾਣਿਆ ‘ਗੁਰਮਤਿ ਅਤੇ ਸ਼ਾਸਤਰੀ ਸੰਗੀਤ ਦੇ... ਅਗਲੀ ਖ਼ਬਰ ‘ਆਪ’ ਪਾਰਟੀ ਛੱਡ ਕੇ ਆਏ ਆਗੂਆਂ ਤੇ ਵਰਕਰਾਂ ਨੂੰ ਮਜੀਠੀਆ ਨੇ ਕੀਤਾ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਿਲ
Ad Position 24