ਮੋਟਰਸਾਈਕਲ ਸਵਾਰ ਵਲੋਂ ਰਾਹ ਨਾ ਦੇਣ ’ਤੇ ਕਾਰ ਸਵਾਰ ਨੇ ਚਲਾਈਆਂ ਅੰਨੇਵਾਹ ਗੋਲੀਆਂ, ਮੋਟਰਸਾਇਕਲ ਸਵਾਰ ਜ਼ਖ਼ਮੀ
ਅੰਮ੍ਰਿਤਸਰ, 28 ਨਵੰਬਰ (ਰੇਸ਼ਮ ਸਿੰਘ)- ਥਾਣਾ ਸੀ. ਡਵੀਜ਼ਨ ਦੇ ਖੇਤਰ ਸੰਤ ਨਗਰ ਨੇੜੇ ਇਕ ਮੋਟਰਸਾਇਕਲ ਸਵਾਰ ਵਲੋਂ ਰਾਹ ਨਾਂ ਦਿੱਤੇ ਜਾਣ ਤੋਂ ਭੜਕੇ ਕਾਰ ਚਾਲਕ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਮੋਟਰਸਾਇਕਲ ਸਵਾਰ ਜ਼ਖ਼ਮੀਂ ਹੋ ਗਿਆ।
ਅੰਮ੍ਰਿਤਸਰ, 28 ਨਵੰਬਰ (ਰੇਸ਼ਮ ਸਿੰਘ)- ਥਾਣਾ ਸੀ.ਡਵੀਜ਼ਨ ਦੇ ਖੇਤਰ ਸੰਤ ਨਗਰ ਨੇੜੇ ਇਕ ਮੋਟਰਸਾਇਕਲ ਸਵਾਰ ਵਲੋਂ ਰਾਹ ਨਾਂ ਦਿੱਤੇ ਜਾਣ ਤੋਂ ਭੜਕੇ ਕਾਰ ਚਾਲਕ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਮੋਟਰਸਾਇਕਲ ਸਵਾਰ ਜ਼ਖ਼ਮੀਂ ਹੋ ਗਿਆ। ਪੁਲਿਸ ਵਲੋਂ ਕਾਰਵਾਈ ਕਰਦਿਆਂ ਕਾਰ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਵਾਰਦਾਤ ਲਈਂ ਵਰਤਿਆ ਗਿਆ ਉਸਦਾ ਪਿਸਤੌਲ ਸਣੇ 4 ਚੱਲੇ ਹੋਏ ਕਾਰਤੂਸ ਬਰਾਮਦ ਕਰ ਲਏ ਗਏ ਹਨ ਅਤੇ ਉਸ ਦੀ ਕਾਰ ਵੀ ਜਬਤ ਕਰ ਲਈ ਗਈ ਹੈ। ਗੋਲੀਆਂ ਲਗਣ ਕਾਰਨ ਜ਼ਖ਼ਮੀਂ ਹੋਏ ਨੌਵਜਾਨ ਦੀ ਸ਼ਨਾਖਤ ਜਸਮੀਤ ਸਿੰਘ ਉਰਫ ਹਨੀ ਵਾਸੀ ਅਬੱਲ ਵਾਹੀਆ ਬਾਜ਼ਾਰ ਨਗਰ ਨਿਗਮ ਕਾਲੋਨੀ ਵਜੋਂ ਹੋਈ ਹੈ। ਉਸਦੇ ਭਰਾ ਹਰਜੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਬੀਤੀ ਰਾਤ ਪੌਣੇ 9 ਵਜੇ ਕਰੀਬ ਉਹ ਅਤੇ ਉਸਦਾ ਭਰਾ ਜਸਮੀਤ ਸਿੰਘ ਉਰਫ ਹਨੀ ਆਪਣੇ ਘਰ ਨਗਰ ਨਿਗਮ ਕਾਲੋਨੀ ਨੂੰ ਜਾ ਰਹੇ ਸੀ ਸੰਤ ਨਗਰ ਗਰੋਵਰ ਢਾਬੇ ਦੇ ਨੇੜੇ ਪੁੱਜੇ ਉਸਦਾ ਭਰਾ ਜਸਮੀਤ ਸਿੰਘ ਆਰਡਰ ਦੇਣ ਲਈ ਗਰੋਵਰ ਢਾਬੇ ਵੱਲ ਨੂੰ ਜਾਣ ਲਗਾ ਕਿ ਇਨੇ ਨੂੰ ਸਾਹਮਣੇ ਤੋਂ ਇਕ ਕਾਰ ਸਵਿਫਟ ਰੰਗ ਚਿੱਟਾ ਜਿਸ ਨੂੰ ਇਕ ਮੋਨਾ ਨੌਜਵਾਨ ਚਲਾ ਰਿਹਾ ਸੀ ਯਕਦਮ ਬਾਹਰ ਨਿਕਲਕੇ ਮੇਰੇ ਭਰਾ ਜਸਮੀਤ ਸਿੰਘ ਨੂੰ ਉਚੀ ਉਚੀ ਗਾਲੀ ਗਲੋਚ ਕਰਦਿਆਂ ਉਸ ਦੇ ਭਰਾ ਜਸਮੀਤ ਸਿੰਘ ਨੂੰ ਮੋਟਰਸਾਈਕਲ ਸਾਈਡ ’ਤੇ ਕਰਨ ਲਈ ਕਿਹਾ ਤੇ ਉਸ ਉਪਰ ਅੰਨੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ ਜੋ ਗੋਲੀਆਂ ਚਲਾਉਣ ਵਾਲੇ ਵਿਅਕਤੀ ਨੇ ਕੁੱਲ 4 ਫਾਇਰ ਕੀਤੇ ਜਿਨ੍ਹਾਂ ਵਿਚੋਂ ਇਕ ਜਸਮੀਤ ਸਿੰਘ ਉਰਫ ਹਨੀ ਦੀ ਸੱਜੀ ਬਾਂਹ ਦੇ ਡੌਲੇ ’ਤੇ ਲੱਗੀ। ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਅੰਮ੍ਰਿਤਸਰ ਪਹੁੰਚਾਇਆ। ਦੌਰਾਨੇ ਤਫਤੀਸ਼ ਪੁਲਿਸ ਵਲੋਂ ਲਖਵਿੰਦਰ ਸਿੰਘ ਉਰਫ ਲੱਕੀ ਪੁਤਰ ਸਤਨਾਮ ਸਿੰਘ ਵਾਸੀ ਪਿੰਡ ਬੱਗਾ ਕਲਾਂ ਅਜਨਾਲਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।