12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

3 ਨਗਰ ਕੌਂਸਲਾਂ ਮਜੀਠਾ, ਰਮਦਾਸ, ਜੰਡਿਆਲਾ ਗੁਰੂ ਤੇ ਇਕ ਨਗਰ ਪੰਚਾਇਤ ਰਈਆ ਦੀਆਂ ਚੋਣਾਂ ਅਮਨ ਅਮਾਨ ਨਾਲ ਨੇਪਰੇ ਚੜ੍ਹੀਆਂ

Ad Position 21
No active advertisement
ਮਜੀਠਾ ਦੇ ਵਾਰਡ ਨੰਬਰ-9 ਵਿਚ ਹੋਏ ਝਗੜੇ ਵਿਚ ਜ਼ਖ਼ਮੀ ਸ਼੍ਰੋਮਣੀ ਅਕਾਲੀ ਦਲ ਦਾ ਸਮਰਥਕ | ਤਸਵੀਰ : ਸੋਖੀ, ਸਹਿਮੀ
ਵਾਰਡ ਨੰਬਰ-9 ਵਿਚ ਵੋਟ ਪਾ ਕੇ ਬਾਹਰ ਆਉਂਦੇ ਹੋਏ ਤਲਬੀਰ ਸਿੰਘ ਗਿੱਲ | ਤਸਵੀਰ : ਸੋਖੀ, ਸਹਿਮੀ
ਵਾਰਡ ਨੰਬਰ-5 ਵਿਚ ਆਪਣੀ ਵੋਟ ਪਾ ਕੇ ਬਾਹਰ ਆਉਂਦਾ ਵਿਕਲਾਂਗ ਵਿਅਕਤੀ | ਤਸਵੀਰ : ਸੋਖੀ, ਸਹਿਮੀ
ਮਜੀਠਾ ਦੀ ਵਾਰਡ ਨੰਬਰ 4 ਵਿਚ ਲਾਈਨ ਵਿਚ ਖੜ੍ਹੇ ਹੋ ਕੇ ਵਾਰੀ ਦੀ ਇੰਤਜ਼ਾਰ ਕਰ ਰਹੇ ਮਰਦ ਤੇ ਔਰਤ ਵੋਟਰ | ਤਸਵੀਰ: ਸੋਖੀ, ਸਹਿਮੀ
ਵਾਰਡ ਨੰਬਰ-5 ਵਿਚ ਵੋਟ ਪਾਉਣ ਜਾਂਦਾ ਹੋਇਆ ਵਿਕਲਾਂਗ ਵਿਅਕਤੀ | ਤਸਵੀਰ : ਸੋਖੀ, ਸਹਿਮੀ
ਜ਼ਿਲ੍ਹਾ ਚੋਣ ਅ 27-05-2026

ਅੰਮਿ੍ਤਸਰ, 26 ਮਈ (ਰੇਸ਼ਮ ਸਿੰਘ)-ਜ਼ਿਲ੍ਹਾ ਅੰਮਿ੍ਤਸਰ ਦੀਆਂ 3 ਨਗਰ ਕੌਂਸਲਾਂ ਜੰਡਿਆਲਾ ਗੁਰੂ, ਮਜੀਠਾ, ਰਮਦਾਸ ਅਤੇ 1 ਨਗਰ ਪੰਚਾਇਤ ਰਈਆ ਦੀ ਆਮ ਚੋਣਾਂ ਅੱਜ ਪੂਰੀ ਤਰ੍ਹਾਂ ਅਮਨ-ਸ਼ਾਂਤੀ ਨਾਲ ਮੁਕੰਮਲ ਹੋ ਗਈ ਹੈ | ਤੇਜ਼ ਗਰਮੀ ਦੇ ਬਾਵਜੂਦ ਵੀ ਇਨ੍ਹਾਂ ਨਗਰ ਕੌਂਸਲਾਂ ਅਤੇ ਨਗਰ ਪੰਚਾਇਤ ਦੇ ਵੋਟਰਾਂ ਨੇ ਪੂਰੇ ਉਤਸ਼ਾਹ ਦੇ ਨਾਲ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ | ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਅੰਮਿ੍ਤਸਰ ਅਧੀਨ 3 ਨਗਰ ਕੌਂਸਲਾਂ ਜੰਡਿਆਲਾ ਗੁਰੂ, ਮਜੀਠਾ, ਰਮਦਾਸ ਅਤੇ 1 ਨਗਰ ਪੰਚਾਇਤ ਰਈਆ ਵਿਚ ਅੱਜ ਸਵੇਰੇ 8 ਵਜੇ ਵੋਟਾਂ ਪੈਣ ਦੀ ਪ੍ਰੀਕ੍ਰਿਆ ਸ਼ੁਰੂ ਹੋਈ ਸੀ ਜੋ ਸ਼ਾਮ 5 ਵਜੇ ਤੱਕ ਨਿਰਵਿਘਨ ਚੱਲੀ | ਇਸ ਦੌਰਾਨ ਇਨ੍ਹਾਂ 3 ਨਗਰ ਕੌਂਸਲਾਂ ਅਤੇ ਇਕ ਨਗਰ ਪੰਚਾਇਤ ਵਿਚ ਵੋਟਾਂ ਪੈਣ ਦੀ ਕੁੱਲ ਪ੍ਰਤੀਸ਼ਤ 63.5 ਫ਼ੀਸਦੀ ਰਹੀ ਹੈ | ਨਗਰ ਕੌਂਸਲ ਅਤੇ ਨਗਰ ਪੰਚਾਇਤ ਵਾਈਜ਼ ਪਈਆਂ ਵੋਟਾਂ ਦੀ ਪ੍ਰਤੀਸ਼ਤਤਾ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਗਰ ਕੌਂਸਲ ਜੰਡਿਆਲਾ ਗੁਰੂ ਵਿਚ ਕੁੱਲ 57.08 ਫ਼ੀਸਦੀ ਵੋਟਾਂ ਪਈਆਂ ਹਨ | ਇਸ ਤੋਂ ਇਲਾਵਾ ਨਗਰ ਕੌਂਸਲ ਮਜੀਠਾ ਵਿਚ 62 ਫ਼ੀਸਦੀ ਅਤੇ ਨਗਰ ਕੌਂਸਲ ਰਮਦਾਸ ਵਿਚ 77.33 ਫ਼ੀਸਦੀ ਵੋਟਰਾਂ ਨੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਹੈ | ਉਨ੍ਹਾਂ ਦੱਸਿਆ ਕਿ ਨਗਰ ਪੰਚਾਇਤ ਰਈਆ ਵਿਚ ਕੁੱਲ 53.06 ਪੋਲਿੰਗ ਫ਼ੀਸਦੀ ਰਹੀ ਹੈ | ਵੋਟਾਂ ਦੇ ਬੈਲਟ ਬਕਸਿਆਂ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਰੱਖਿਆ ਜਾਵੇਗਾ ਅਤੇ 29 ਮਈ 2026 ਨੂੰ ਨਿਰਧਾਰਿਤ ਗਿਣਤੀ ਸਥਾਨਾਂ ਉੱਪਰ ਵੋਟਾਂ ਦੀ ਗਿਣਤੀ ਹੋਵੇਗੀ ਅਤੇ ਨਤੀਜੇ ਐਲਾਨੇ ਜਾਣਗੇ | ਡੀ. ਸੀ. ਨੇ ਦਾਅਵਾ ਕੀਤਾ ਕਿ ਕਿ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਾਰੇ ਪੋਲਿੰਗ ਸਟੇਸ਼ਨਾਂ ਉੱਪਰ ਵੋਟਰਾਂ ਦੀ ਸਹੂਲਤ ਲਈ ਛਾਂ-ਪਾਣੀ ਅਤੇ ਹੋਰ ਲੋੜੀਂਦੇ ਪ੍ਰਬੰਧ ਕੀਤੇ ਗਏ ਸਨ | ਉਨ੍ਹਾਂ ਕਿਹਾ ਕਿ ਇਨੀ ਗਰਮੀ ਦੇ ਬਾਵਜੂਦ ਵੀ ਵੋਟਰਾਂ ਨੇ ਪੂਰੇ ਉਤਸ਼ਾਹ ਨਾਲ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਹੈ ਜਿਸ ਲਈ ਉਹ ਸਮੂਹ ਵੋਟਰਾਂ ਦੇ ਧੰਨਵਾਦੀ ਹਨ |
ਕਿੱਥੇ ਕਿੰਨੀਆਂ ਵੋਟਾਂ ਭੁਗਤੀਆਂ : ਰਈਆਂ 'ਚ ਕੁਲ 2318 ਵੋਟਾਂ ਭੁਗਤੀਆਂ ਹਨ ਜਿਨ੍ਹਾਂ 'ਚੋਂ ਮਰਦ 1134 ਅਤੇ ਔਰਤਾਂ 1184 ਹਨ ਅਤੇ ਇਸ ਤਰ•ਾਂ ਇਥੇ ਕੁਲ 53.6 ਫੀਸਦੀ ਵੋਟ ਭੁਗਤੇ ਹਨ | ਜੰਡਿਆਲਾ ਗੁਰੂ 'ਚ 11940 ਵੋਟਾਂ ਭੁਗਤੀਆਂ ਹਨ ਜਿਨ੍ਹਾਂ 'ਚ 6199 ਮਰਦ ਅਤੇ 5741 ਔਰਤਾਂ ਦੀਆਂ ਵੋਟਾਂ ਸਮੇਤ 63.6 ਫੀਸਦੀ ਵੋਟਾਂ ਭੁਗਤੀਆਂ ਹਨ | ਮਜੀਠਾ 'ਚ 6999 ਵੋਟਾਂ 'ਚੋਂ 3685 ਮਰਦ ਤੇ 3313 ਔਰਤਾਂ ਦੀਆਂ ਵੋਟਾਂ ਨਾਲ 62 ਫੀਸਦੀ ਵੋਟਾਂ ਭੁਗਤੀਆਂ ਹਨ | ਰਮਦਾਸ ਵਿਖੇ 3408 ਵੋਟਾਂ 'ਚੋਂ 1773 ਮਰਦ ਤੇ 1635 ਔਰਤਾਂ ਨੇ ਵੋਟ ਪਾਈ ਤੇ ਇਥੇ ਸਭ ਤੋਂ ਵੱਧ 77.33 ਵੋਟਾਂ ਭੁਗਤੀਆਂ ਹਨ | ਇਸ ਤਰ•ਾਂ 4 ਨਗਰ ਪੰਚਾਇਤਾਂ ਲਈ ਕੁਲ 3 ਹਜ਼ਾਰ 840 ਵੋਟਰਾਂ 'ਚੋਂ 24 ਹਜ਼ਾਰ 665 ਵੋਟਾਂ ਭੁਗਤੀਆਂ ਹਨ |
ਅੰਮਿ੍ਤਸਰ/ਮਜੀਠਾ (ਹਰਮਿੰਦਰ ਸਿੰਘ, ਮਨਿੰਦਰ ਸਿੰਘ ਸੋਖੀ, ਜਗਤਾਰ ਸਿੰਘ ਸਹਿਮੀ)-ਮਜੀਠਾ ਨਗਰ ਕੌਂਸਲ ਦੀਆਂ ਚੋਣਾਂ ਦੌਰਾਨ ਇੱਕਾ ਦੁੱਕਾ ਘਟਨਾਵਾਂ ਤੋਂ ਇਲਾਵਾ ਬਾਕੀ ਵਾਰਡਾਂ ਵਿਚ ਵੋਟਾਂ ਅਮਨ ਅਮਾਨ ਨਾਲ ਮੁਕੰਮਲ ਹੋਈਆਂ | ਇਸ ਦੌਰਾਨ 62 ਫ਼ੀਸਦੀ ਤੋਂ ਵਧੇਰੇ ਵੋਟਾਂ ਪਈਆਂ | ਇਸ ਦੌਰਾਨ ਕਈ ਵਾਰ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਸ਼ੋ੍ਰਮਣੀ ਅਕਾਲੀ ਦਲ ਵਰਕਰ ਆਹਮੋ ਸਾਹਮਣੇ ਹੋਏ, ਜਿਸ ਦੌਰਾਨ ਮਾਹੌਲ ਤਣਾਅ ਪੂਰਵ ਹੋਇਆ ਅਤੇ ਦੋਵੇਂ ਪਾਰਟੀ ਵਰਕਰਾਂ ਵਲੋਂ ਇਕ ਦੂਸਰੇ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਇਸ ਦੌਰਾਨ ਮਾਮੂਲੀ ਝੜਪ ਹੋਣ 'ਤੇ ਅਕਾਲੀ ਦਲ ਦੇ ਦੋ ਵਰਕਰ ਜ਼ਖ਼ਮੀ ਹੋ ਗਏ | ਸੰਵੇਦਨਸ਼ੀਲ ਇਲਾਕਾ ਮੰਨੇ ਜਾਣ ਕਰਕੇ ਸਵੇਰ ਤੋਂ ਹੀ ਪੁਲਿਸ ਵਲੋਂ ਸਖ਼ਤ ਪ੍ਰਬੰਧ ਕੀਤੇ ਗਏ ਸਨ ਅਤੇ ਮਜੀਠਾ ਨੂੰ ਪੁਲਿਸ ਛਾਉਣੀ 'ਚ ਤਬਦੀਲ ਕੀਤਾ ਗਿਆ ਸੀ | ਇਸ ਦੌਰਾਨ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਵਾਰਡ ਨੰਬਰ-5 ਅਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਵਲੋਂ ਵਾਰਡ ਨੰਬਰ-9 'ਚ ਆਪਣੀ ਵੋਟ ਦਾ ਇਸਤੇਮਾਲ ਕੀਤਾ |
ਨਗਰ ਕੌਂਸਲ ਮਜੀਠਾ ਦੀਆਂ 13 'ਚੋਂ 2 ਵਾਰਡਾਂ ਦੀਆਂ ਬਿਨਾਂ ਮੁਕਾਬਲਾ ਚੋਣਾਂ ਉਪਰੰਤ ਅੱਜ 11 ਵਾਰਡਾਂ ਦੀਆਂ ਚੋਣਾਂ ਅੱਜ ਮੁਕੰਮਲ ਹੋਈਆਂ | ਇਨ੍ਹਾਂ ਚੋਣਾਂ 'ਚ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ, ਸ਼ੋ੍ਰਮਣੀ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਦੇ ਉਮੀਦਵਾਰ ਤੋਂ ਇਲਾਵਾ ਕੁਝ ਆਜ਼ਾਦ ਉਮੀਦਵਾਰ ਵੀ ਆਪਣੀ ਕਿਸਮਤ ਅਜ਼ਮਾ ਰਹੇ ਹਨ | ਸਵੇਰੇ ਅੱਠ ਵਜੇ ਤੋਂ ਲੈ ਕੇ ਸ਼ਾਮ ਪੰਜ ਵਜੇ ਤੱਕ ਚੋਣ ਪ੍ਰਕਿ੍ਆ ਦਾ ਕੰਮ ਚੱਲ ਰਿਹਾ | ਜਿਸ ਪ੍ਰਤੀ ਵੋਟਰਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸੀ | ਇਸ ਦੌਰਾਨ ਇੱਕਾ ਦੁੱਕਾ ਝੜਪਾਂ ਵੀ ਹੋਈਆਂ ਅਤੇ ਕਈ ਵਾਰ ਸ਼ੋ੍ਰਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਆਹਮੋ ਸਾਹਮਣੇ ਵੀ ਹੋਏ, ਪਰ ਪੁਲਿਸ ਵਲੋਂ ਦਖ਼ਲ ਅੰਦਾਜ਼ੀ ਦੇ ਕੇ ਦੋਵੇਂ ਧਿਰਾਂ ਨੂੰ ਸ਼ਾਂਤ ਕਰਵਾਇਆ ਗਿਆ | ਇਸ ਦੌਰਾਨ ਦੋ ਹੋਈਆਂ ਝੜਪਾਂ ਦੌਰਾਨ ਅਕਾਲੀ ਦਲ ਦੇ ਦੋ ਵਰਕਰ ਜ਼ਖ਼ਮੀ ਵੀ ਹੋ ਗਏ | ਸਨ | ਇਸ ਦੌਰਾਨ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਆਪਣੀ ਪਤਨੀ ਵਿਧਾਇਕਾ ਗੁਨੀਵ ਕੌਰ ਦੇ ਨਾਲ ਵਾਰਡ ਨੰ:-5 'ਚ ਆਪਣੀ ਵੋਟ ਦਾ ਇਸਤੇਮਾਲ ਕੀਤਾ | ਇਸ ਦੌਰਾਨ ਪੋਲਿੰਗ ਸਟੇਸ਼ਨ ਦੇ ਬਾਹਰ 'ਆਪ' ਵਰਕਰਾਂ ਦੇ ਇਕੱਠੇ ਹੋਣ 'ਤੇ ਪੁਲਿਸ ਕੋਲ ਇਤਰਾਜ਼ ਪ੍ਰਗਟ ਕੀਤਾ ਜਿਸ ਉਪਰੰਤ 'ਆਪ' ਦੇ ਵਰਕਰਾਂ ਨੇ ਬਿਕਰਮ ਸਿੰਘ ਮਜੀਠੀਆ ਦੇ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ | ਇਸ ਦੌਰਾਨ ਹੀ ਸ: ਮਜੀਠੀਆ ਦੇ ਨਾਲ ਆਏ ਉਨ੍ਹਾਂ ਦੇ ਸਮਰਥਕਾਂ ਵਲੋਂ ਵੀ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ | ਇਸ ਤਰ੍ਹਾਂ ਮਾਹੌਲ ਗਰਮਾ ਗਿਆ ਅਤੇ ਪੁਲਿਸ ਨੇ ਦਖ਼ਲ ਅੰਦਾਜ਼ੀ ਦੇ ਕੇ 'ਆਪ' ਵਰਕਰਾਂ ਨੂੰ ਉੱਥੋਂ ਹਟਾ ਦਿੱਤਾ | ਇਸ ਤੋਂ ਬਾਅਦ ਪੂਰਾ ਦਿਨ ਵੋਟਾਂ ਦਾ ਕੰਮ ਅਮਨ ਅਮਾਨ ਨਾਲ ਹੁੰਦਾ ਗਿਆ | ਜਿਸ ਉਪਰੰਤ ਕਰੀਬ ਢਾਈ ਵਜੇ ਵਾਰਡ ਨੰ: 5 'ਚ 'ਆਪ' ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਵਰਕਰਾਂ 'ਚ ਤਕਰਾਰ ਹੋਇਆ ਜਿਸ 'ਚ ਸ਼ੋ੍ਰਮਣੀ ਅਕਾਲੀ ਦਲ ਦਾ ਵਰਕਰ ਜ਼ਖ਼ਮੀ ਹੋ ਗਿਆ | ਇਸ ਤੋਂ ਕੁਝ ਸਮੇਂ ਬਾਅਦ ਹੀ ਵਾਰਡ ਨੰ: 9 'ਚ ਵੀ ਅਕਾਲੀ ਅਤੇ ਆਪ ਵਰਕਰ ਆਹਮੋ ਸਾਹਮਣੇ ਹੋ ਗਏ | ਜਿਸ ਉਪਰੰਤ ਬਿਕਰਮ ਸਿੰਘ ਮਜੀਠੀਆ ਮੌਕੇ 'ਤੇ ਪਹੁੰਚ ਗਏ | ਜਿਨ੍ਹਾਂ ਦੋਸ਼ ਲਗਾਇਆ ਕਿ ਸੱਤਾਧਾਰੀ ਪਾਰਟੀ ਵਲੋਂ ਧੱਕੇਸ਼ਾਹੀ ਕਰਕੇ ਇਹ ਵੋਟਾਂ ਜਿੱਤਣ ਦਾ ਯਤਨ ਕੀਤਾ ਗਿਆ ਹੈ ਅਤੇ ਹਥਿਆਰਾਂ ਦੇ ਜ਼ੋਰ 'ਤੇ ਬੂਥ 'ਤੇ ਕਬਜ਼ਾ ਕਰਨ ਦਾ ਯਤਨ ਕੀਤਾ ਹੈ | ਇਸ ਦੌਰਾਨ ਉਨ੍ਹਾਂ ਸੱਤਾਧਾਰੀ ਪਾਰਟੀ ਦੇ ਵਰਕਰਾਂ 'ਤੇ ਔਰਤਾਂ ਨਾਲ ਦੁਰਵਿਵਹਾਰ ਕਰਨ ਦੇ ਵੀ ਦੋਸ਼ ਲਗਾਉਂਦੇ ਕਿਹਾ ਕਿ ਮਜੀਠਾ ਹਲਕੇ ਵਿਚ ਕਿਸੇ ਵੀ ਤਰ੍ਹਾਂ ਗੁੰਡਾਗਰਦੀ ਨਹੀਂ ਚੱਲਣ ਦਿੱਤੀ ਜਾਵੇਗੀ | ਇਸ ਘਟਨਾ ਦੀ ਇਤਲਾਹ ਮਿਲਦੇ ਹੀ ਐੱਸ. ਐੱਸ. ਪੀ. ਅੰਮਿ੍ਤਸਰ ਦਿਹਾਤੀ ਸੁਹੇਲ ਕਾਸਿਮ ਮੀਰ ਮੌਕੇ 'ਤੇ ਪਹੁੰਚ ਗਏ ਜਿਨ੍ਹਾਂ ਵਲੋਂ ਅਕਾਲੀ ਵਰਕਰਾਂ ਨੂੰ ਆਪਣੀ ਸ਼ਿਕਾਇਤ ਥਾਣੇ ਦੇਣ ਲਈ ਸੱਦ ਲਿਆ, ਜਿਸ ਉਪਰੰਤ ਇਕ ਵਾਰ ਅਕਾਲੀ ਅਤੇ ਆਪ ਵਰਕਰ ਆਹਮੋ ਸਾਹਮਣੇ ਹੋ ਗਏ ਅਤੇ ਅਕਾਲੀ ਦਲ ਦੇ ਇਕ ਵਰਕਰ ਦੇ ਸਿਰ 'ਤੇ ਸੱਟ ਲੱਗ ਗਈ ਅਤੇ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਇਕ ਵਰਕਰ ਨੂੰ ਹਿਰਾਸਤ ਵਿਚ ਲੈ ਲਿਆ | ਕੁਝ ਸਮੇਂ ਲਈ ਇਕ ਵਾਰ ਮੁੜ ਸਥਿਤੀ ਤਣਾਅ ਪੂਰਵਕ ਬਣ ਗਈ | ਅਕਾਲੀ ਦਲ ਦੇ ਵਰਕਰ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਮਜੀਠਾ ਥਾਣੇ ਪਹੁੰਚੇ | ਜਿੱਥੇ ਉਨ੍ਹਾਂ ਨੇ ਪੰਜਾਬ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਵਰਕਰ ਵੀ ਮਜੀਠਾ ਥਾਣੇ ਪਹੁੰਚ ਗਏ | ਥਾਣੇ ਦੇ ਬਾਹਰ ਵੀ ਦੋਵੇਂ ਪਾਰਟੀਆਂ ਦੇ ਵਰਕਰ ਇਕ ਦੂਸਰੇ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਰਹੇ ਕਰੀਬ ਦੋ ਘੰਟੇ ਤੱਕ ਇਹ ਹਾਈਵੋਲਟੇਜ਼ ਸਥਿਤੀ ਬਣੀ ਰਹੀ, ਜਿਸ ਉਪਰੰਤ ਪੁਲਿਸ ਵਲੋਂ ਸ਼ੋ੍ਰਮਣੀ ਅਕਾਲੀ ਦਲ ਨਾਲ ਸਬੰਧਿਤ ਨੌਜਵਾਨ ਦੇ ਬਿਆਨ ਦਰਜ ਕੀਤੇ ਗਏ | ਜਿਸ ਉਪਰੰਤ ਬਿਕਰਮ ਸਿੰਘ ਮਜੀਠੀਆ ਜ਼ਖ਼ਮੀ ਨੌਜਵਾਨ ਨੂੰ ਇਲਾਜ ਲਈ ਹਸਪਤਾਲ ਲੈ ਕੇ ਨਿਕਲੇ |
ਬਿਕਰਮ ਸਿੰਘ ਮਜੀਠੀਆ ਨੇ ਲਗਾਏ ਦੋਸ਼-ਇਸ ਦੌਰਾਨ ਗੱਲਬਾਤ ਕਰਦੇ ਹੋਏ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਦੇ ਵਰਕਰਾਂ ਵਲੋਂ ਇਕ ਸਿੱਖ ਨੌਜਵਾਨ ਦੀ ਦਸਤਾਰ ਅਤੇ ਕੇਸਾਂ ਦੇ ਨਿਰਾਦਰ ਕੀਤਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਪੁਲਿਸ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ਼ਾਰੇ ਮਾਮਲੇ ਦਰਜ ਕਰਨ ਤੋਂ ਟਾਲ਼ਾ ਵੱਟ ਰਹੀ ਹੈ | ਪੁਲਿਸ ਵਲੋਂ ਹਿਰਾਸਤ ਵਿਚ ਲਏ ਆਪ ਵਰਕਰ ਨੂੰ ਛੱਡਣ ਲਈ ਫ਼ੋਨ ਕਰ ਰਹੇ ਹਨ | ਉਨ•ਾਂ ਕਿਹਾ ਕਿ ਪੁਲਿਸ ਵਲੋਂ ਪਹਿਲਾਂ ਉਨ੍ਹਾਂ ਨੂੰ ਥਾਣੇ ਸੱਦਿਆ ਗਿਆ ਅਤੇ ਪਿਛਲੇ ਦਰਵਾਜ਼ੇ ਰਾਹੀਂ ਸੱਤਾਧਾਰੀ ਪਾਰਟੀ ਵਾਲਿਆਂ ਨੂੰ ਸੱਦ ਲਿਆ ਹੈ ਅਤੇ ਸੱਤਾਧਾਰੀਆਂ ਨੇ ਥਾਣੇ 'ਤੇ ਕਬਜ਼ਾ ਕਰ ਲਿਆ ਹੈ ਅੰਦਰ ਮੌਜੂਦ ਉਹ ਲੋਕ ਮੁੱਦਈ ਧਿਰ ਨੂੰ ਧਮਕੀਆਂ ਲਗਾ ਰਹੇ ਹਨ | ਉਨ੍ਹਾਂ ਦਾਅਵਾ ਕੀਤਾ ਹੈ ਉਨ੍ਹਾਂ ਕੋਲ ਸੱਤਾਧਾਰੀਆਂ ਵਲੋਂ ਕੀਤੀਆਂ ਗਈਆਂ ਜ਼ਿਆਦਤੀਆਂ ਦੀਆਂ ਵੀਡੀਓ ਸਬੂਤ ਵਜੋਂ ਮੌਜੂਦ ਹਨ ਅਤੇ ਉਹ ਇਹ ਮਾਮਲਾ ਮਾਨਯੋਗ ਹਾਈਕੋਰਟ ਦੇ ਧਿਆਨ ਵਿਚ ਲਿਆਉਣਗੇ | ਇਸ ਦੌਰਾਨ ਮੁੜ ਆਪ ਵਰਕਰਾਂ ਨੇ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਜਿਸ ਉਪਰੰਤ ਪੁਲਿਸ ਵਲੋਂ ਹਿਰਾਸਤ ਵਿਚ ਲਏ ਆਪ ਦੇ ਵਰਕਰ ਨੂੰ ਤਲਬੀਰ ਸਿੰਘ ਛੁਡਾ ਕੇ ਆਪਣੇ ਨਾਲ ਲੈ ਗਏ |
ਤਲਬੀਰ ਸਿੰਘ ਗਿੱਲ ਦਾ ਪੱਖ-ਇਸ ਦੌਰਾਨ ਹਲਕਾ ਮਜੀਠਾ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਦੋਸ਼ ਲਗਾਇਆ ਕਿ ਬਿਕਰਮ ਸਿੰਘ ਮਜੀਠੀਆ ਵਲੋਂ ਮਜੀਠਾ ਦਾ ਮਾਹੌਲ ਖ਼ਰਾਬ ਕਰਨ ਲਈ ਇਲਾਕੇ ਤੋਂ ਬਾਹਰੋਂ ਬੰਦੇ ਲਿਆਂਦੇ ਹਨ ਜਿਸ ਦੇ ਉਨ੍ਹਾਂ ਕੋਲ ਸਬੂਤ ਹਨ ਅਤੇ ਉਹ ਹਲਕੇ ਤੋਂ ਬਾਹਰੋਂ ਆਏ ਲੋਕਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰਵਾਉਣਗੇ | ਉਨ੍ਹਾਂ ਕਿਹਾ ਜਿਸ ਨੌਜਵਾਨ ਦੇ ਸਿਰ 'ਤੇ ਸੱਟ ਲੱਗੀ ਹੈ ਉਹ ਉਨ੍ਹਾਂ ਦੇ ਪਾਰਟੀ ਦੇ ਵਰਕਰਾਂ ਵਲੋਂ ਨਹੀਂ ਲਗਾਈ ਗਈ ਬਲਕਿ ਉਸ ਨੌਜਵਾਨ ਦੇ ਡਿੱਗਣ ਕਾਰਨ ਲੱਗੀ ਹੈ | ਉਸ 'ਚ ਆਪ ਵਰਕਰ ਦਾ ਕੋਈ ਹੱਥ ਨਹੀਂ ਹੈ |
ਰਮਦਾਸ/ਗੱਗੋਮਾਹਲ/ਅਜਨਾਲਾ, 26 ਮਈ (ਜਸਵੰਤ ਸਿੰਘ ਵਾਹਲਾ, ਬਲਵਿੰਦਰ ਸਿੰਘ ਸੰਧੂ, ਗੁਰਪ੍ਰੀਤ ਸਿੰਘ ਢਿੱਲੋਂ)-ਨਗਰ ਕੌਂਸਲ ਰਮਦਾਸ ਦੀਆਂ ਚੋਣਾਂ ਵਿਚ 78 ਫ਼ੀਸਦੀ ਦੇ ਕਰੀਬ ਬੰਪਰ ਵੋਟਿੰਗ ਹੋਣ ਦਾ ਸਮਾਚਾਰ ਹੈ | ਵੋਟਰਾਂ ਵਲੋਂ ਚੋਣਾਂ ਵਿਚ ਵੱਡਾ ਉਤਸ਼ਾਹ ਵਿਖਾਇਆ ਗਿਆ, ਕਸਬੇ ਦੀਆਂ 11 ਵਾਰਡਾਂ ਲਈ 4407 ਵੋਟਰਾਂ ਵਲੋਂ 4 ਸਕੂਲਾਂ ਵਿਚ ਬਣਾਏ ਪੋਲਿੰਗ ਬੂਥਾਂ 'ਤੇ ਭਰ ਗਰਮੀ ਵਿਚ ਲੰਮੀਆ ਕਤਾਰਾਂ ਅੰਦਰ ਵੋਟਾਂ ਪਾਉਣ ਲਈ ਵੋਟਰ ਆਪਣੀ ਵਾਰੀ ਦੀ ਉਡੀਕ ਕਰਦੇ ਵੇਖੇ ਗਏ | ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਅਦੇਸ਼ਾਂ ਅਨੁਸਾਰ ਚੋਣ ਪ੍ਰਕਿ੍ਆ ਨੂੰ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਸੀ. ਸੀ. ਟੀ. ਵੀ. ਕੈਮਰਿਆਂ ਦੀ ਨਿਗਰਾਨੀ ਹੇਠ ਵੋਟਾਂ ਪਾਈਆਂ ਗਈਆਂ | ਜਿੱਥੇ ਵੋਟਰ ਅਮਨ ਅਮਾਨ ਤੇ ਆਪਸੀ ਭਾਈਚਾਰੇ ਨਾਲ ਵੋਟਾਂ ਦੇ ਅਧਿਕਾਰ ਦਾ ਇਸਤੇਮਾਲ ਕਰ ਰਹੇ ਸਨ ਉਥੇ ਪੁਲਿਸ ਪ੍ਰਸ਼ਾਸਨ ਵਲੋਂ ਪੋਲਿੰਗ ਬੂਥਾਂ ਨੂੰ ਸੁਰੱਖਿਆ ਘੇਰੇ ਵਿਚ ਲੈ ਕੇ ਅਮਨ ਅਮਾਨ ਲਈ ਪੁਖਤਾ ਪ੍ਰਬੰਧ ਕੀਤੇ ਹੋਏ ਸਨ | ਚੋਣ ਰਿਟਰਨਿੰਗ ਅਧਿਕਾਰੀ ਕਮ ਐੱਸ. ਡੀ. ਐੱਮ ਅਜਨਾਲਾ ਡਾ. ਚਿਰੂਮਿਤਾ ਵਲੋਂ ਚੋਣ ਪ੍ਰਬੰਧਾਂ ਦੀ ਨਿਗਰਾਨੀ ਕੀਤੀ ਜਾ ਰਹੀ ਸੀ | ਪੁਲਿਸ ਪ੍ਰਸ਼ਾਸਨ ਵਲੋਂ ਐੱਸ.ਪੀ.ਡੀ. ਅਦਿਤਿਆ ਵਾਰੀਅਰ ਸੁਰੱਖਿਆ ਪ੍ਰਬੰਧਾਂ ਦੀ ਖੁਦ ਨਿਗਰਾਨੀ ਕਰ ਰਹੇ ਸਨ | ਵੋਟ ਪ੍ਰਕਿ੍ਆ ਸ਼ੁਰੂ ਹੋਣ ਤੋਂ ਕੁਝ ਸਮਾ ਪਿਛੋਂ ਬੂਥ ਨੰਬਰ 11 'ਤੇ ਇਕ ਔਰਤ ਦੀ ਦੋਹਰੀ ਵੋਟ ਭੁਗਤਣ ਦੇ ਮਾਮਲੇ ਨੂੰ ਲੈ ਕੇ ਵਿਰੋਧੀ ਧਿਰਾਂ ਦੇ ਆਗੂ ਬੋਨੀ ਅਮਰਪਾਲ ਸਿੰਘ ਅਜਨਾਲਾ, ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ, ਕਾਂਗਰਸ ਆਗੂ ਕੰਵਰਪ੍ਰਤਾਪ ਸਿੰਘ ਅਜਨਾਲਾ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾ: ਜੋਧ ਸਿੰਘ ਸਮਰਾ ਵਲੋਂ ਸਾਂਝੇ ਤੌਰ ਤੇ ਪੰਜਾਬ ਸਰਕਾਰ, ਹਲਕਾ ਵਿਧਾਇਕ ਖਿਲਾਫ ਨਾਅਰੇਬਾਜ਼ੀ ਕੀਤੀ ਗਈ | ਇਸੇ ਤਰ੍ਹਾਂ ਬੂਥ ਨੰ: 3 'ਤੇ ਆਮ ਆਦਮੀ ਪਾਰਟੀ ਤੇ ਭਾਜਪਾ ਵਰਕਰਾਂ ਦਰਮਿਆਨ ਮਾਮੂਲੀ ਝੜਪ ਹੋਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ, ਵਾਰਡ ਨੰ: 4 ਇਕ ਬਜੁਰਗ ਦੀ ਵੋਟ ਨੂੰ ਲੈ ਕੇ ਦੋ ਵੱਖ ਵੱਖ ਪਾਰਟੀਆ ਵਲੋਂ ਚੋਣ ਲੜ ਰਹੇ ਭਰਾਵਾਂ ਨੇ ਇੱਕ ਦੂਜੇ 'ਤੇ ਦੂਸ਼ਣਬਾਜ਼ੀ ਵੀ ਕੀਤੀ | ਜਿਸ ਪਿੱਛੋਂ ਐੱਸ.ਡੀ.ਐੱਮ. ਅਜਨਾਲਾ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਉਨ੍ਹਾਂ ਦੀ ਦਖਲ ਅੰਦਾਜ਼ੀ ਨਾਲ ਮਾਮਲੇ ਨੂੰ ਸ਼ਾਂਤ ਕਰਕੇ ਵੋਟ ਪ੍ਰਕਿ੍ਆ ਜਾਰੀ ਰੱਖੀ ਗਈ | ਇਥੇ ਇਹ ਵੀ ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਤੇ ਹਲਕਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ, ਭਾਜਪਾ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਤੇ ਸਾਬਕਾ ਪਾਰਲੀਮਾਨੀ ਸਕੱਤਰ ਬੋਨੀ ਅਮਰਪਾਲ ਸਿੰਘ ਅਜਨਾਲਾ, ਕਾਂਗਰਸ ਦੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾ: ਜੋਧ ਸਿੰਘ ਸਮਰਾ ਆਪਣੇ ਪੂਰੇ ਲਾਮ ਲਸ਼ਕਰ ਨਾਲ ਸਵੇਰ ਤੋਂ ਹੀ ਕਸਬੇ ਅੰਦਰ ਡਟੇ ਹੋਏ ਸਨ ਜਿਨ੍ਹਾਂ ਚੋਣ ਪ੍ਰਕਿ੍ਆ 'ਤੇ ਨਜ਼ਰ ਜਮਾਈ ਰੱਖੀ | ਪੁਲਿਸ ਪ੍ਰਸ਼ਾਸਨ ਵਲੋਂ ਐੱਸ.ਪੀ.ਡੀ. ਅਦਿਤਿਆ ਵਾਰੀਅਰ, ਡੀ.ਐੱਸ.ਪੀ. ਅਜਨਾਲਾ ਗੁਰਦੀਪ ਸਿੰਘ ਸੰਧੂ, ਡੀ.ਐੱਸ.ਪੀ. ਇੰਦਰਜੀਤ ਸਿੰਘ ਵੱਡੀ ਪੁਲਿਸ ਫੋਰਸ ਨਾਲ ਪਲ ਪਲ ਦੀ ਖਬਰ ਰੱਖ ਰਹੇ ਸਨ ਤੇ ਕਸਬੇ ਅੰਦਰ ਪੁਲਿਸ ਦੀਆਂ ਗੱਡੀਆ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਲਗਾਤਾਰ ਗਸ਼ਤ ਕਰ ਰਹੀਆਂ ਸਨ ਤਾਂ ਜੋ ਵੋਟਰਾਂ ਵਿਚ ਕਿਸੇ ਕਿਸਮ ਦਾ ਡਰ ਨਾ ਰਹੇ ਤੇ ਉਹ ਆਪਣੀ ਵੋਟ ਦਾ ਸਹੀ ਇਸਤੇਮਾਲ ਕਰ ਸਕਣ | ਚੋਣ ਪ੍ਰਕਿ੍ਆ ਨੂੰ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ•ਨ ਲਈ ਸਿਵਲ ਤੇ ਪੁਲਿਸ ਪ੍ਰਸ਼ਾਸਨ ਪੂਰੇ ਤਾਲਮੇਲ ਵਿਚ ਸਨ | ਇਥੇ ਇਹ ਵੀ ਜ਼ਿਕਰਯੋਗ ਹੈ ਕਿ ਕਸਬੇ ਦੀਆਂ 11 ਵਾਰਡਾਂ ਵਿਚ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਬਾਦਲ, ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਵਿਚ ਚਹੁਕੋਣਾ ਮੁਕਾਬਲਾ ਸੀ ਜਿਸ ਕਾਰਨ ਵੱਖ-ਵੱਖ ਪਾਰਟੀਆਂ ਦੇ ਕਾਰਕੁੰਨਾਂ ਵਲੋਂ ਵੋਟਰਾਂ ਦੀ ਸਹੂਲਤ ਲਈ ਪੋਲਿੰਗ ਬੂਥ ਲਗਾਏ ਹੋਏ ਸਨ ਤੇ ਇਨ੍ਹਾਂ ਬੂਥਾਂ 'ਤੇ ਗਰਮੀ ਕਾਰਨ ਪਾਣੀ ਦਾ ਪ੍ਰਬੰਧ ਵੀ ਕੀਤਾ ਗਿਆ ਸੀ | ਵੋਟ ਪ੍ਰਕਿ੍ਆ ਸੰਪੰਨ ਹੋਣ ਪਿਛੋਂ ਪੋਲਿੰਗ ਸਟਾਫ਼ ਵੋਟ ਬਕਸੇ ਲੈ ਕੇ ਡਿਗਰੀ ਕਾਲਜ ਅਜਨਾਲਾ ਲਈ ਰਵਾਨਾ ਹੋ ਗਿਆ |

Ad Position 22
No active advertisement
ਪਿਛਲੀ ਖ਼ਬਰ ਨਸ਼ੇ ਦੇ ਮਾਮਲੇ ਤੇ ਹੋਰ ਮਾਮਲਿਆਂ 'ਚ ਜ਼ਬਤ ਕੀਤੇ 115 ਵਾਹਨਾਂ ਦੀ ਹੋਈ ਨਿਲਾਮੀ
ਅਗਲੀ ਖ਼ਬਰ ਬੈਲਜੀਅਮ 'ਚ ਟ੍ਰੇਨ ਅਤੇ ਸਕੂਲ ਬੱਸ ਵਿਚਕਾਰ ਟੱਕਰ-4 ਮÏਤਾਂ, 5 ਜ਼ਖਮੀ

Ad Position 24