12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਸੀਨੀਅਰ ਅਕਾਲੀ ਆਗੂ ਮਜੀਠੀਆ ਜ਼ਖ਼ਮੀ ਹੋਏ ਨੌਜਵਾਨਾਂ ਦਾ ਹਾਲ ਜਾਣਨ ਗੁਰੂ ਨਾਨਕ ਦੇਵ ਹਸਪਤਾਲ ਪੁੱਜੇ <br/>

Ad Position 21
No active advertisement
ਗੁਰੂ ਨਾਨਕ ਦੇਵ ਹਸਪਤਾਲ ਵਿਖੇ ਜ਼ੇਰੇ ਇਲਾਜ ਜ਼ਖ਼ਮੀ ਨੌਜਵਾਨ ਦਾ ਹਾਲ ਜਾਣਦੇ ਹੋਏ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ | ਅਜੀਤ ਤਸਵੀਰ <br/> 27-05-2026
ਅੰਮਿ੍ਤਸਰ, 26 ਮਈ (ਜਸਵੰਤ ਸਿੰਘ ਜੱਸ)-ਸੀਨੀਅਰ ਅਕਾਲੀ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਅੱਜ ਚੋਣਾਂ ਦੌਰਾਨ ਆਪ ਆਗੂਆਂ ਦੀ ਧੱਕੇਸ਼ਾਹੀ ਤੇ ਕਥਿਤ ਹਮਲੇ ਵਿਚ ਜਖ਼ਮੀਂ ਹੋਏ ਸਿੱਖ ਨੌਜਵਾਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਜੇਕਰ ਪੁਲਿਸ ਵਲੋਂ ਇਨਸਾਫ ਨਾ ਦਿੱਤਾ ਗਿਆ ਅਤੇ ਦੋਸ਼ੀਆਂ ਵਿਰੁਧ ਜਲਦ ਕਾਨੂੰਨੀ ਕਾਰਵਾਈ ਨਾਂ ਕੀਤੀ ਗਈ ਤਾਂ ਮਾਣਯੋਗ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਜਾਵੇਗਾ | ਮਜੀਠਾ ਹਲਕੇ ਵਿਚ ਚੋਣ ਦੌਰਾਨ ਅੱਜ ਆਪ ਸਮਰਥਕ ਆਗੂਆਂ ਹੱਥੋਂ ਕਥਿਤ ਤੌਰ 'ਤੇ ਜ਼ਖ਼ਮੀਂ ਹੋਏ ਸਿੱਖ ਨੌਜਵਾਨਾਂ ਤਜਿੰਦਰ ਸਿੰਘ ਅਤੇ ਸਮਸ਼ੇਰ ਸਿੰਘ ਸ਼ੇਰਾ ਦੀ ਸਥਾਨਕ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਮਿਜ਼ਾਜ਼ਪੁਰਸ਼ੀ ਲਈ ਪੁੱਜੇ ਸ: ਮਜੀਠੀਆ ਨੇ ਦੋਸ਼ ਲਾਇਆ ਕਿ ਪੁਲਿਸ ਸੱਤਾ ਧਿਰ ਦੇ ਆਗੂਆਂ ਦੇ ਇਸ਼ਾਰੇ 'ਤੇ ਚੱਲ ਰਹੀ ਹੈ, ਪਰ ਸਭ ਕੁਝ ਵੀਡੀਓਜ਼ ਵਿਚ ਰਿਕਾਰਡ ਹੋਇਆ ਹੈ | ਉਨ੍ਹਾਂ ਕਿਹਾ ਕਿ ਮਜੀਠਾ ਹਲਕੇ ਦੇ ਸਿੱਖ ਨੌਜਵਾਨਾਂ ਦੀ ਆਪ ਸਮਰਥਕਾਂ ਵਲੋਂ ਦਸਤਾਰ ਉਤਾਰਨ ਅਤੇ ਕੇਸਾਂ ਦੀ ਬੇਅਦਬੀ ਕਰਕੇ ਸਖ਼ਤ ਜ਼ਖਮੀਂ ਕਰਨ ਦੇ ਮਾਮਲੇ ਵਿਚ ਮਜੀਠਾ ਹਲਕੇ ਦੇ ਵਸਨੀਕਾਂ ਅਤੇ ਇਨਸਾਫ ਪਸੰਦ ਲੋਕਾਂ ਦੀ ਮੰਗ ਕਾਰਨ ਪੁਲਿਸ ਨੂੰ ਦੋਸ਼ੀਆਂ ਵਿਰੁੱਧ ਸ਼ਿਕਾਇਤ ਲੈਣੀ ਪਈ | ਉਨ੍ਹਾਂ ਮੁੜ ਦੋਸ਼ ਲਾਇਆ ਕਿ ਨਗਰ ਕੌਂਸਲ ਚੋਣਾਂ ਦੌਰਾਨ ਮਜੀਠਾ 'ਚ ਮੁੱਖ ਮੰਤਰੀ ਦਫ਼ਤਰ ਦੀ ਸ਼ਰੇਆਮ ਦਖਲਅੰਦਾਜ਼ੀ ਸਭ ਦੇ ਸਾਹਮਣੇ ਹੈ ਪਰ ਪੁਲਿਸ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖਦੀ ਰਹੀ | ਉਨ•ਾਂ ਕਿਹਾ ਕਿ ਆਪ ਪਾਰਟੀ ਲੋਕਤੰਤਰ ਦਾ ਘਾਣ ਕਰ ਕੇ ਲੋਕਾਂ ਦੀ ਆਵਾਜ਼ ਨੂੰ ਕੁਚਲਣਾ ਚਾਹੁੰਦੀ ਹੈ, ਪਰ ਅਕਾਲੀ ਦਲ ਹਮੇਸ਼ਾਂ ਸੱਚ ਦੇ ਨਾਲ ਖੜਾ ਹੈ ਤੇ ਖੜਾ ਰਹੇਗਾ | ਇਸ ਦੌਰਾਨ ਜ਼ੇਰੇ ਇਲਾਜ ਨੌਜਵਾਨ ਤਜਿੰਦਰ ਸਿੰਘ ਦੇ ਅੰਮਿ੍ਤਧਾਰੀ ਮਾਤਾ ਅਤੇ ਭੈਣ ਨੇ ਵੀ ਸਰਕਾਰ ਤੇ ਪੁਲਿਸ ਤੋਂ ਇਨਸਾਫ਼ ਦੀ ਮੰਗ ਕੀਤੀ |

Ad Position 22
No active advertisement
ਪਿਛਲੀ ਖ਼ਬਰ ਗਲੋਬਲ ਇੰਸਟੀਚਿਊਟ ਸਿੱਖਿਆ ਤੇ ਤਕਨੀਕੀ ਖੇਤਰ 'ਚ ਸੂਬੇ ਭਰ 'ਚ ਮਾਰ ਰਿਹਾ ਮੱਲਾਂ-ਚੇਅਰਮੈਨ ਚੰਦੀ <br/> ਅਗਲੀ ਖ਼ਬਰ ਛੱਪੜ 'ਚ ਡੁੱਬਣ ਨਾਲ 22 ਸਾਲਾ ਨੌਜਵਾਨ ਦੀ ਮੌਤ <br/>
Ad Position 24