17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਪਿ੍ੰ. ਕੰਚਨ ਮਲਹੋਤਰਾ 'ਵਿਜ਼ਨਰੀ ਪਿ੍ੰਸੀਪਲ ਐਵਾਰਡ' ਨਾਲ ਸਨਮਾਨਿਤ <br/>

Ad Position 21
No active advertisement
'ਵਿਜ਼ਨਰੀ ਪਿ੍ੰਸੀਪਲ ਐਵਾਰਡ' ਨਾਲ ਸਨਮਾਨਿਤ ਰਾਯਨ ਇੰਟਰਨੈਸ਼ਨਲ ਸਕੂਲ ਦੇ ਪਿ੍ੰ: ਕੰਚਨ ਮਲਹੋਤਰਾ | ਤਸਵੀਰ : ਨਿਰਮਲ ਸਟੂਡੀਓ <br/> 28-05-2026
ਅੰਮਿ੍ਤਸਰ, 27 ਮਈ (ਸੁਰਿੰਰਪਾਲ ਸਿੰਘ ਵਰਪਾਲ)-ਰਾਯਨ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਡਾ. ਏ. ਐੱਫ. ਪਿੰਟੋ ਅਤੇ ਮੈਨੇਜਿੰਗ ਡਾਇਰੈਕਟਰ ਡਾ. ਗ੍ਰੇਸ ਪਿੰਟੋ ਦੇ ਉੱਤਮ ਮਾਰਗਦਰਸ਼ਨ ਹੇਠ ਅੰਮਿ੍ਤਸਰ ਦੇ ਵਿਦਿਆਰਥੀਆਂ ਵਿਚ ਰਚਨਾਤਮਕਤਾ ਅਤੇ ਕਲਾਤਮਕ ਉੱਤਮਤਾ ਨੂੰ ਉਤਸ਼ਾਹਿਤ ਕਰਨ ਵਿਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਸਕੂਲ ਦੀ ਪਿ੍ੰਸੀਪਲ ਕੰਚਨ ਮਲਹੋਤਰਾ ਨੂੰ ਅੰਤਰਰਾਸ਼ਟਰੀ ਰੰਗੋਤਸਵ ਸਮਾਗਮ ਦੇ ਪ੍ਰਬੰਧਕਾਂ ਵਲੋਂ ਸਨਮਾਨਿਤ ਕੀਤਾ ਗਿਆ ਹੈ | ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਉਨ੍ਹਾਂ ਦੇ ਸਮਰਪਿਤ ਯਤਨਾਂ, ਪ੍ਰੇਰਨਾਦਾਇਕ ਅਗਵਾਈ ਅਤੇ ਨਿਰੰਤਰ ਹੌਸਲਾ-ਅਫ਼ਜ਼ਾਈ ਦੇ ਸਨਮਾਨ ਵਜੋਂ ਕੰਚਨ ਮਲਹੋਤਰਾ ਨੂੰ ਵਕਾਰੀ 'ਵਿਜ਼ਨਰੀ ਪਿ੍ੰਸੀਪਲ ਐਵਾਰਡ' ਅਤੇ ਪ੍ਰਸ਼ੰਸਾ ਪੱਤਰ ਨਾਲ ਨਿਵਾਜਿਆ ਗਿਆ | ਇਹ ਸਨਮਾਨ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਪੱਧਰ ਦੀਆਂ ਕਲਾ ਪ੍ਰਤੀਯੋਗਤਾਵਾਂ ਵਿਚ ਉਤਸ਼ਾਹ ਨਾਲ ਭਾਗ ਲੈਣ ਲਈ ਪ੍ਰੇਰਿਤ ਕਰਨ ਅਤੇ ਕਲਾ ਤੇ ਰਚਨਾਤਮਕਤਾ ਦੇ ਖੇਤਰ ਵਿਚ ਸਕੂਲ ਨੂੰ ਸ਼ਾਨਦਾਰ ਪ੍ਰਾਪਤੀਆਂ ਵੱਲ ਮਾਰਗਦਰਸ਼ਨ ਕਰਨ ਲਈ ਦਿੱਤਾ ਗਿਆ ਹੈ | ਸਕੂਲ ਨੇ ਇਸ ਵਿਸ਼ੇਸ਼ ਸਨਮਾਨ ਨੂੰ ਹਾਸਲ ਕਰਨ 'ਤੇ ਪਿ੍ੰਸੀਪਲ ਕੰਚਨ ਮਲਹੋਤਰਾ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ 'ਤੇ ਬੇਹੱਦ ਮਾਣ ਪ੍ਰਗਟ ਕੀਤਾ |

Ad Position 22
No active advertisement
ਪਿਛਲੀ ਖ਼ਬਰ ਪੁਲਿਸ ਨੂੰ ਮਿਲੀ ਸੁਲਤਾਨਵਿੰਡ ਦੀ ਅੱਪਰ ਦੁਆਬ ਨਹਿਰ 'ਚੋਂ ਲਾਸ਼ <br/> ਅਗਲੀ ਖ਼ਬਰ ਮੋਡੀਫਾਈਡ ਸਾਇਲੰਸਰਾਂ ਤੇ ਗ਼ੈਰ-ਕਾਨੂੰਨੀ ਤਬਦੀਲੀਆਂ ਵਾਲੇ ਵਾਹਨਾਂ ਖ਼ਿਲਾਫ਼ ਮਨਾਹੀ ਦੇ ਹੁਕਮ ਜਾਰੀ
Ad Position 24