ਮਾਨ ਸਰਕਾਰ ਨੇ ਸ਼ਹਿਰਾਂ ਤੇ ਪਿੰਡਾਂ ਦਾ ਵਿਕਾਸ ਜੰਗੀ ਪੱਧਰ ’ਤੇ ਕਰਵਾਇਆ : ਵਿਧਾਇਕ ਧਾਲੀਵਾਲ
ਰਮਦਾਸ, 16 ਸਤੰਬਰ (ਜਸਵੰਤ ਸਿੰਘ ਵਾਹਲਾ)-ਮਾਨ ਸਰਕਾਰ ਨੇ ਆਪਣੇ ਸਾਢੇ ਚਾਰ ਸਾਲ ਰਾਜ ਦੌਰਾਨ ਪੰਜਾਬ ਦਾ ਹਰੇਕ ਸ਼ਹਿਰਾਂ ਤੇ ਪਿੰਡਾਂ ਦਾ ਵਿਕਾਸ ਬਿਨਾ ਵਿਤਕਰਾ ਕਰਵਾਇਆ ਹੈ ਜਦੋਂ ਕਿ ਰਵਾਇਤੀ ਪਾਰਟੀਆਂ ਨੇ ਆਪਣੇ ਰਾਜ ਸਮੇਂ ਆਪਣੀਆਂ ਤਿਜੋਰੀਆਂ ਭਰਨ ਤੋਂ ਸਿਵਾਏ ਕੋਈ ਕੰਮ ਨਹੀਂ ਕੀਤਾ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ‘ਆਪ’ ਦੇ ਪੰਜਾਬ ਦੇ ਮੁੱਖ ਬੁਲਾਰੇ ਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਨਗਰ ਕੌਂਸਲ ਰਮਦਾਸ ਦੀ ਪ੍ਰਧਾਨ ਅਮਨਦੀਪ ਕੌਰ ਸਿੰਧੀ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।
ਰਮਦਾਸ, 16 ਸਤੰਬਰ (ਜਸਵੰਤ ਸਿੰਘ ਵਾਹਲਾ)-ਮਾਨ ਸਰਕਾਰ ਨੇ ਆਪਣੇ ਸਾਢੇ ਚਾਰ ਸਾਲ ਰਾਜ ਦੌਰਾਨ ਪੰਜਾਬ ਦਾ ਹਰੇਕ ਸ਼ਹਿਰਾਂ ਤੇ ਪਿੰਡਾਂ ਦਾ ਵਿਕਾਸ ਬਿਨਾ ਵਿਤਕਰਾ ਕਰਵਾਇਆ ਹੈ ਜਦੋਂ ਕਿ ਰਵਾਇਤੀ ਪਾਰਟੀਆਂ ਨੇ ਆਪਣੇ ਰਾਜ ਸਮੇਂ ਆਪਣੀਆਂ ਤਿਜੋਰੀਆਂ ਭਰਨ ਤੋਂ ਸਿਵਾਏ ਕੋਈ ਕੰਮ ਨਹੀਂ ਕੀਤਾ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ‘ਆਪ’ ਦੇ ਪੰਜਾਬ ਦੇ ਮੁੱਖ ਬੁਲਾਰੇ ਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਨਗਰ ਕੌਂਸਲ ਰਮਦਾਸ ਦੀ ਪ੍ਰਧਾਨ ਅਮਨਦੀਪ ਕੌਰ ਸਿੰਧੀ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਇਤਿਹਾਸਕ ਨਗਰੀ ਰਮਦਾਸ ਦਾ ਵਿਕਾਸ ਵੱਡੇ ਪੱਧਰ ’ਤੇ ਕਰਵਾਇਆ ਜਾਵੇਗਾ ਤੇ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਮਾਨ ਸਰਕਾਰ ਸ਼ਾਨ ਨਾਲ ਜਿੱਤ ਪ੍ਰਾਪਤ ਕਰੇਗੀ। ਇਸ ਮੌਕੇ ਪੀ.ਏ. ਮੁੱਖਤਾਰ ਸਿੰਘ, ਸ਼ਹਿਰੀ ਪ੍ਰਧਾਨ ਹਰਪਾਲ ਸਿੰਘ ਸਿੰਧੀ, ਮੀਤ ਪ੍ਰਧਾਨ ਕਰਨਜੀਤ ਸਿੰਘ ਬਿੱਟੂ, ਕੌਂਸਲਰ ਤਰਵਿੰਦਰਜੀਤ ਸਿੰਘ, ਕੌਂਸਲਰ ਰਣਜੀਤ ਸਿੰਘ ਬੱਬੂ, ਕੌਂਸਲਰ ਗੌਰਵ ਭੰਡਾਰੀ, ਕੌਂਸਲਰ ਦਲਜੀਤ ਕੁਮਾਰ, ਸਰਪੰਚ ਅੰਮ੍ਰਿਤਪਾਲ ਸਿੰਘ ਪੰਡੋਰੀ, ਹਰਪ੍ਰੀਤ ਸਿੰਘ ਰੰਧਾਵਾ, ਬੰਟੀ ਰਮਦਾਸ ਆਦਿ ਮੌਜੂਦ ਸਨ ।