22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਜੰਡਿਆਲਾ ਗੁਰੂ ਵਿਖੇ ਪੈਦਲ ਜਾ ਰਹੀ ਇਕ ਔਰਤ ਪਾਸੋਂ ਪਰਸ ਖੋਹਣ ਦਾ ਮਾਮਲਾ ਗ੍ਰਿਫਤਾਰ ਮੁਲਜ਼ਮਾਂ ਨੂੰ ਹੋਈ 10-10 ਸਾਲ ਦੀ ਸਖ਼ਤ ਕੈਦ : ਤੀਜੇ ਭਗੌੜੇ ਖ਼ਿਲਾਫ਼ ਚਲ ਰਹੀ ਕਾਰਵਾਈ

ਅੰਮ੍ਰਿਤਸਰ, 22 ਨਵੰਬਰ (ਰੇਸ਼ਮ ਸਿੰਘ)-ਤੇਜਧਾਰ ਹਥਿਆਰ ਕਿਰਚ ਵਿਖੇ ਕੇ ਪੈਦਲ ਜਾ ਰਹੀ ਇਕ ਔਰਤ ਪਾਸੋਂ ਪਰਸ ਖੋਹਣ ਦੇ ਮਾਮਲੇ ’ਚ ਗ੍ਰਿਫਤਾਰ ਕੀਤੇ 2 ਮੁਲਜ਼ਮਾਂ ਨੂੰ ਜ਼ਿਲ੍ਹਾ ਅਤੇ ਸ਼ੈਸਨ ਜੱਜ ਸ੍ਰੀਮਤੀ ਜਤਿੰਦਰ ਕੌਰ ਦੀ ਅਦਾਲਤ ਵਲੋਂ ਅਹਿਮ ਫੈਸਲਾ ਦਿੰਦਿਆਂ 10-10 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ। ਮੁਲਜ਼ਮਾਂ ਦੇ ਨਾਮ ਸੰਨੀ ਦਿਓਲ ਉਰਫ ਸੰਨੀ ਅਤੇ ਰੋਬਨਿਜੀਤ ਸਿੰਘ ਨਾਮ ਦੇ ਮੁਲਜ਼ਮਾਂ ਖ਼ਿਲਾਫ ਥਾਣਾ ਜੰਡਿਆਲਾ ਗੁਰੂ ਦੀ ਪੁਲਿਸ ਵਲੌਂ ਮਾਮਲਾ ਦਰਜ ਕੀਤਾ ਗਿਆ ਸੀ।

Ad Position 21
No active advertisement
ਅਜੀਤ ਡੈਸਕ 23-11-2026
ਅੰਮ੍ਰਿਤਸਰ, 22 ਨਵੰਬਰ (ਰੇਸ਼ਮ ਸਿੰਘ)-ਤੇਜਧਾਰ ਹਥਿਆਰ ਕਿਰਚ ਵਿਖੇ ਕੇ ਪੈਦਲ ਜਾ ਰਹੀ ਇਕ ਔਰਤ ਪਾਸੋਂ ਪਰਸ ਖੋਹਣ ਦੇ ਮਾਮਲੇ ’ਚ ਗ੍ਰਿਫਤਾਰ ਕੀਤੇ 2 ਮੁਲਜ਼ਮਾਂ ਨੂੰ ਜ਼ਿਲ੍ਹਾ ਅਤੇ ਸ਼ੈਸਨ ਜੱਜ ਸ੍ਰੀਮਤੀ ਜਤਿੰਦਰ ਕੌਰ ਦੀ ਅਦਾਲਤ ਵਲੋਂ ਅਹਿਮ ਫੈਸਲਾ ਦਿੰਦਿਆਂ 10-10 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ। ਮੁਲਜ਼ਮਾਂ ਦੇ ਨਾਮ ਸੰਨੀ ਦਿਓਲ ਉਰਫ ਸੰਨੀ ਅਤੇ ਰੋਬਨਿਜੀਤ ਸਿੰਘ ਨਾਮ ਦੇ ਮੁਲਜ਼ਮਾਂ ਖ਼ਿਲਾਫ ਥਾਣਾ ਜੰਡਿਆਲਾ ਗੁਰੂ ਦੀ ਪੁਲਿਸ ਵਲੌਂ ਮਾਮਲਾ ਦਰਜ ਕੀਤਾ ਗਿਆ ਸੀ। ਸਰਕਾਰ ਦੇ ਅਧਿਕਾਰਿਤ ਬੁਲਾਰੇ ਨੇ ਦੱਸਿਆ ਕਿ ਇਹ ਘਟਨਾ 11 ਫਰਵਰੀ 2024 ਦੀ ਹੈ ਜਦੋਂ ਕਿ ਮਨਜੀਤ ਕੌਰ ਆਪਣੇ ਪੁੱਤਰ ਹੀਰਾ ਸਿੰਘ ਨਾਲ ਜੰਡਿਆਲਾ ਗੁਰੂ ਦੇ ਜੈਨ ਮੰਦਿਰ ਵਿਖੇ ਪੈਦਲ ਜਾ ਰਹੀ ਸੀ ਜਦੋਂ ਕਿ ਸਕੂਟਰ ਸਵਾਰ 2 ਮੁਲਜ਼ਮਾਂ ਨੇ ਉਸਨੂੰ ਰੋਕ ਲਿਆ ਤੇ ਤੇਜ਼ਧਾਰ ਹਥਿਆਰ ਕਿਰਚ ਦਿਖਾ ਦੇ ਡਰਾਇਆ ਧਮਕਾਇਆ ਤੇ ਪਰਸ ਖੋਹ ਲਿਆ । ਉਸਦੇ ਪਰਸ ’ਚ ਇਕ ਆਈ.ਫੋਨ, 3 ਹਜ਼ਾਰ ਨਕਦੀ ਤੇ ਐਨਕਾਂ ਵੀ ਸਨ। ਪੁਲਿਸ ਵਲੋਂ ਕੀਤੀ ਜਾਂਚ ਦੌਰਾਨ ਸੰਨੀ ਦਿਓਲ ਉਰਫ਼ ਸੰਨੀ ਅਤੇ ਰੋਬਿਨਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਵਾਰਦਾਤ ਵਿਚ ਵਰਤੀ ਗਈ ਕਿਰਚ ਅਤੇ ਚੋਰੀ ਦਾ ਐਕਟਿਵਾ ਸਕੂਟਰ ਬਰਾਮਦ ਕੀਤਾ ਗਿਆ। ਜਾਂਚ ਵਿਚ ਇਹ ਵੀ ਸਾਹਮਣੇ ਆਇਆ ਕਿ ਸਕੂਟਰ ਕਿਸੇ ਹੋਰ ਵਿਅਕਤੀ ਦੇ ਨਾਮ ‘ਤੇ ਸੀ ਅਤੇ ਇਸ ਦੀ ਵਰਤੋਂ ਜ਼ਾਅਲੀ ਨੰਬਰ ਪਲੇਟ ਲਗਾ ਕੇ ਕੀਤੀ ਜਾ ਰਹੀ ਸੀ। ਖੋਹਿਆ ਗਿਆ ਆਈਫੋਨ ਬਾਅਦ ਵਿਚ ਇਸ ਮਾਮਲੇ ਦੇ ਸਹਿ-ਦੋਸ਼ੀ ਸੋਨੂੰ ਸਿੰਘ ਉਰਫ਼ ਮੁਰਲੀ ਕੋਲੋਂ ਬਰਾਮਦ ਕੀਤਾ ਗਿਆ ਜਿਸ ਨੂੰ ਭਗੌੜਾ ਅਪਰਾਧੀ ਕਰਾਰ ਦਿੱਤਾ ਜਾ ਚੁੱਕਾ ਹੈ ਅਤੇ ਉਸ ਖਿਲਾਫ਼ ਅਗਲੇਰੀ ਕਾਰਵਾਈ ਜ਼ਾਰੀ ਹੈ।
Ad Position 22
No active advertisement
ਪਿਛਲੀ ਖ਼ਬਰ ਜਥੇਦਾਰਾਂ ਦੀ ਨਿਯੁਕਤੀ ਤੇ ਰੁਖਸਤੀ ਦੇ ਨਿਯਮ ਬਣਾਉਣ ਲਈ ਬਣਾਈ ਕਮੇਟੀ ਨੂੰ ਸਮਾਂਬੱਧ ਕੀਤਾ ਜਾਵੇ : ਐਡਵੋਕੇਟ ਬਿੰਦਰਾ ਅਗਲੀ ਖ਼ਬਰ ਰੋਟਰੀ ਕਲੱਬ ਅੰਮ੍ਰਿਤਸਰ ਵੈਸਟ ਵਲੋਂ ਖ਼ੂਨਦਾਨ ਕੈਂਪ ਤੇ ਥੈਲੇਸੀਮੀਆ ਜਾਗਰੂਕਤਾ ਪ੍ਰੋਗਰਾਮ
Ad Position 24