17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਹੁੰਦੀਆਂ ਚੜ੍ਹਦੇ ਸੂਰਜ ਨੂੰ ਸਲਾਮਾਂ, ਲੋਕਾਂ ਨੂੰ ਸਹੂਲਤਾਂ ਦੇਣ ਵਾਲੇ ਸਾਬਕਾ ਮੰਤਰੀ ਦੇ ਰਿਹਾਇਸ਼ੀ ਇਲਾਕੇ 'ਚ ਹਨ੍ਹੇਰਾ <br/>

Ad Position 21
No active advertisement
ਮੈਡੀਕਲ ਇਨਕਲੇਵ ਇਲਾਕੇ ਵਿਚ ਬੰਦ ਤੇ ਟੁੱਟੀਆਂ ਪਈਆਂ ਗਲੋਬ ਲਾਈਟਾਂ | ਤਸਵੀਰਾਂ: ਨਿਰਮਲ ਸਟੂਡੀਓ <br/> 28-05-2026
ਅੰਮਿ੍ਤਸਰ, 27 ਮਈ (ਹਰਮਿੰਦਰ ਸਿੰਘ)-ਸਿਆਸੀ ਹੋਵੇ ਜਾਂ ਅਹੁਦੇ ਵਾਲੀ ਕੁਰਸੀ ਸਿਰਫ਼ ਉਸ ਦੀ ਕਦਰ ਉਸ 'ਤੇ ਬੈਠਿਆਂ ਤੱਕ ਹੀ ਹੁੰਦੀ ਹੈ ਤਾਂ ਹੀ ਤਾਂ ਕਿਹਾ ਜਾਂਦਾ ਹੈ 'ਚੜ੍ਹਦੇ ਸੂਰਜ ਨੂੰ ਸਲਾਮ ਹੁੰਦੀ ਹੈ' ਅਜਿਹੀ ਹਾਲਤ ਹੈ ਮੈਡੀਕਲ ਇਨਕਲੇਵ ਇਲਾਕੇ ਦੀ, ਜਿਸ ਇਲਾਕੇ 'ਚ ਸਾਬਕਾ ਮੰਤਰੀ ਅਨਿਲ ਜੋਸ਼ੀ ਦੀ ਰਿਹਾਇਸ਼ ਹੈ ਅਤੇ ਇਸ ਤੋਂ ਇਲਾਵਾ ਸ਼ਹਿਰ ਦੀਆਂ ਕਈ ਨਾਮੀ ਸ਼ਖ਼ਸੀਅਤਾਂ ਵੀ ਇਸ ਇਲਾਕੇ 'ਚ ਰਹਿੰਦੀਆਂ ਹਨ | ਜਿਸ ਕਰਕੇ ਇਸ ਇਲਾਕੇ ਨੂੰ ਪਾਸ਼ ਇਲਾਕੇ ਵਜੋਂ ਜਾਣਿਆ ਜਾਂਦਾ ਹੈ | ਪਰ ਸਹੂਲਤਾਂ ਦੇ ਮਾਮਲੇ 'ਚ ਇਹ ਇਲਾਕਾ ਕਈ ਆਮ ਇਲਾਕਿਆਂ ਤੋਂ ਪੱਛੜਿਆ ਹੈ | ਇਸ ਇਲਾਕੇ ਦੀ ਸੁੰਦਰਤਾ ਲਈ ਗਲੋਬ ਲਾਈਟਾਂ ਲਗਾਈਆਂ ਗਈਆਂ ਸਨ, ਜੋ ਲੰਬੇ ਸਮੇਂ ਤੋਂ ਬੰਦ ਪਈਆਂ ਹਨ | ਕਈ ਵਾਰ ਇਨ੍ਹਾਂ ਲਾਈਟਾਂ ਸੰਬੰਧੀ ਸ਼ਿਕਾਇਤਾਂ ਕੀਤੀਆਂ ਗਈਆਂ ਪਰ ਇਸ ਦੇ ਬਾਵਜੂਦ ਇਲਾਕੇ 'ਚ ਲੱਖਾ ਰੁਪਏ ਖਰਚ ਕੇ ਲਗਾਈਆਂ ਗਈਆਂ ਇਨ੍ਹਾਂ ਲਾਈਟਾਂ ਵੱਲ ਨਗਰ ਨਿਗਮ ਵਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ | ਇਸ ਸੰਬੰਧ 'ਚ ਗੱਲਬਾਤ ਕਰਦੇ ਹੋਏ ਇਲਾਕਾ ਨਿਵਾਸੀ ਡਾ. ਰਣਬੀਰ ਸਿੰਘ ਪੰਨੂੰ, ਅਮਰੀਕ ਸਿੰਘ, ਸੁਰਿੰਦਰ ਕੁਮਾਰ ਅਤੇ ਸੁਖਮਿੰਦਰ ਕੌਰ ਕਾਹਲੋਂ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਮੈਡੀਕਲ ਇਨਕਲੇਵ ਦੀਆਂ ਸਰਕੂਲਰ ਰੋਡ ਤੋਂ ਨਾਲੇ ਤੱਕ ਸੱਜੇ ਪਾਸੇ 35 ਦੇ ਕਰੀਬ ਵੱਡੀਆਂ ਗਲੋਬ ਲਾਈਟਾਂ ਲੱਗੀਆਂ ਹਨ | ਜਿਨ੍ਹਾਂ ਵਿਚੋਂ ਇਕ ਦੋ ਨੂੰ ਛੱਡ ਕੇ ਬਾਕੀਆਂ ਸਾਰੀਆਂ ਲਾਈਟਾਂ ਬੰਦ ਪਈਆਂ ਹਨ | ਉਨ੍ਹਾਂ ਦੱਸਿਆ ਕਿ ਜੋ ਸਟਰੀਟ ਲਾਈਟਾਂ ਲਗਾਈਆਂ ਗਈਆਂ ਉਨ੍ਹਾਂ ਦੀ ਉਚਾਈ ਜ਼ਿਆਦਾ ਹੋਣ ਕਰਕੇ ਸ਼ਾਮ ਹੁੰਦੇ ਹੀ ਇਸ ਇਲਾਕੇ ਦੀ ਸੜਕ 'ਤੇ ਹਨ੍ਹੇਰਾ ਪੱਸਰ ਜਾਂਦਾ ਹੈ | ਉਨ੍ਹਾਂ ਕਿਹਾ ਕਿ ਇਸ ਪਾਸੇ ਮਾਹੌਲ ਦੀ ਗੱਲ ਕੀਤੀ ਜਾਵੇ ਤਾਂ ਲੁਟ ਖੋਹ ਦੀਆਂ ਅਕਸਰ ਹੀ ਘਟਨਾਵਾਂ ਵਾਪਰਦੀਆਂ ਹਨ | ਕੋਈ ਵੀ ਸਮਾਜ ਵਿਰੋਧੀ ਅਨਸਰ ਹਨ੍ਹੇਰੇ ਦਾ ਫਾਇਦਾ ਲੈ ਕੇ ਕਿਸੇ ਤਰ੍ਹਾਂ ਦੀ ਵੀ ਘਟਨਾ ਨੂੰ ਅੰਜਾਮ ਦੇ ਸਕਦਾ ਹੈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਸਮੇਂ ਸਮੇਂ ਨਿਗਮ ਦਫ਼ਤਰ , ਨਿਗਮ ਅਧਿਕਾਰੀਆਂ ਅਤੇ ਨਿਗਮ ਦੇ ਆਨਲਾਈਨ ਸ਼ਿਕਾਇਤ ਪੋਰਟਲ 'ਤੇ ਵੀ ਸ਼ਿਕਾਇਤਾਂ ਕੀਤੀਆਂ ਗਈਆਂ ਹਨ ਪਰ ਉਨ੍ਹਾਂ ਦੱਸਿਆ ਕਿ ਇਸ ਦਾ ਕੋਈ ਅਸਰ ਨਹੀਂ ਹੋਇਆ | ਉਨ੍ਹਾਂ ਦੱਸਿਆ ਕਿ ਇਸ ਸੜਕ 'ਤੇ ਆਵਾਜਾਈ ਵੀ ਬਹੁਤ ਜ਼ਿਆਦਾ ਹੈ ਜਿਸ ਕਾਰਨ ਰਾਤ ਦੇ ਹਨ੍ਹੇਰੇ ਵਿਚ ਸੜਕੀ ਹਾਦਸੇ ਵੀ ਵਾਪਰਦੇ ਹਨ | ਉਨ੍ਹਾਂ ਦੱਸਿਆ ਕਿ ਜਦੋਂ ਅਨਿਲ ਜੋਸ਼ੀ ਕੈਬਨਿਟ ਮੰਤਰੀ ਸਨ ਉਨ੍ਹਾਂ ਵਲੋਂ ਇਲਾਕੇ ਵਿਚ ਗਲੋਬ ਲਾਈਟਾਂ ਲਗਵਾਈਆਂ ਸਨ ਪਰ ਹੁਣ ਉਨ੍ਹਾਂ ਦੇ ਇਲਾਕੇ ਵਿਚ ਲੱਗੀਆਂ ਗਲੋਬ ਲਾਈਟਾਂ ਦੀ ਮੁਰੰਮਤ ਨਹੀਂ ਕੀਤੀ ਜਾ ਰਹੀ | ਇਥੇ ਦੱਸਣਾ ਬਣਦਾ ਹੈ ਕਿ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਅਨਿਲ ਜੋਸ਼ੀ ਜੋ ਸਥਾਨਕ ਸਰਕਾਰਾਂ ਸਨ ਅਤੇ ਉਨ੍ਹਾਂ ਦੀ ਇਸ ਇਲਾਕੇ ਵਿਚ ਰਿਹਾਇਸ਼ ਹੈ | ਸਥਾਨਕ ਸਰਕਾਰਾਂ ਮੰਤਰੀ ਦੇ ਕਾਰਜਕਾਲ ਦੌਰਾਨ ਜੋਸ਼ੀ ਵਲੋਂ ਕਈ ਵਿਕਾਸ ਕਾਰਜ ਕਰਵਾ ਕੇ ਇਲਾਕੇ ਸਾਫ਼ ਸੁਥਰੇ ਬਣਵਾਏੇ, ਪਰ ਹੁਣ ਉਨ੍ਹਾਂ ਦੇ ਆਪਣੇ ਹੀ ਇਲਾਕੇ ਦੀਆਂ ਲਾਈਟਾਂ ਨਜ਼ਰਵੱਟੂ ਬਣ ਕੇ ਰਹਿ ਗਈਆਂ ਹਨ | ਇਸ ਸਬੰਧ ਵਿਚ ਸਾਬਕਾ ਮੰਤਰੀ ਅਨਿਲ ਜੋਸ਼ੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਪੂਰੇ ਸ਼ਹਿਰ 'ਚ ਸਫ਼ਾਈ ਅਤੇ ਸਟਰੀਟ ਲਾਈਟਾਂ ਦੀ ਮੰਦੀ ਹਾਲਤ ਹੈ | ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਸ਼ੋਸਲ ਮੀਡੀਆ 'ਤੇ ਲਾਈਵ ਹੋ ਕੇ ਸ਼ਹਿਰ ਦੀ ਸਥਿਤੀ ਦਿਖਾਈ ਸੀ ਪਰ ਉਸ ਦਾ ਵੀ ਕੋਈ ਅਸਰ ਨਹੀਂ ਹੋਇਆ | ਉਨ੍ਹਾਂ ਕਿਹਾ ਕਿ ਗਲੋਬ ਲਾਈਟਾਂ ਜੋ ਲੰਬੇ ਸਮੇਂ ਤੋਂ ਬੰਦ ਪਈਆਂ ਹਨ ਜਿਨ੍ਹਾਂ ਦੀ ਕੋਈ ਸਾਰ ਨਹੀ ਲਈ ਜਾ ਰਹੀ, ਜਿਸ ਕਾਰਨ ਲੱਖਾਂ ਰੁਪਏ ਮਿੱਟੀ ਹੋ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਲੇਖਿਕਾ ਚੇਤਨਾ ਕੀਰ ਦੀ ਨਵੀਂ ਕਿਤਾਬ 'ਮਹਾਰਾਜਾ ਜ਼ ਮੋਰਾਂ' ਦੀ ਘੁੰਡ ਚੁਕਾਈ <br/> ਅਗਲੀ ਖ਼ਬਰ ਸਕੂਲ ਜਾਣ ਵਾਲੇ ਬੱਚਿਆਂ ਦੀ ਸੁਰੱਖਿਆ ਟਰਾਂਸਪੋਰਟ ਵਿਭਾਗ ਦੀ ਵੱਡੀ ਤਰਜੀਹ-ਆਰ.ਟੀ.ਓ.
Ad Position 24